Thursday, January 16, 2025

ਐਨ ਡੀ ਆਰ ਐਫ ਦੀ ਟੀਮ ਨੇ ਲੰਗੜੋਆ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀ ਸਿਖਲਾਈ

ਨਵਾਂਸ਼ਹਿਰ16 ਜਨਵਰੀ(ਮਨਜਿੰਦਰ ਸਿੰਘ, ਹਰਿੰਦਰ ਸਿੰਘ) ਭਾਰਤ ਸਰਕਾਰ ਦੀ ਐਨ.ਡੀ.ਆਰ.ਐਫ ਟੀਮ ਦੀ ਸੱਤਵੀਂ ਬਟਾਲੀਅਨ ਦੀ 10 ਮੈਂਬਰੀ ਟੀਮ ਨੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਬੱਚਿਆਂ ਨੂੰ ਕੁਦਰਤੀ ਆਫਤਾਂ ਤੋਂ ਬਚਣ ਲਈ ਸਿਖਲਾਈ ਦਿੱਤੀ। ਸਬ ਇੰਸਪੈਕਟਰ ਦਵਿੰਦਰ ਸਿੰਘ ਰਾਠੌਰ ਅਤੇ ਏ.ਐਸ.ਆਈ ਸਤਪਾਲ ਸਿੰਘ ਦੀ ਅਗਵਾਈ ਹੇਠ ਆਈ ਹੋਈ ਟੀਮ ਨੇ ਬੱਚਿਆਂ ਨੂੰ ਕੁਦਰਤੀ ਆਫਤਾਂ ਜਿਵੇਂ ਭੁਚਾਲ ਆਉਣ ਦੇ ਸੰਕੇਤ ਤੇ ਉਸਦੇ ਬਚਾਅ,ਅੱਗ ਬੁਝਾਉਣ ਦੇ ਵੱਖ ਵੱਖ ਤਰੀਕੇ, ਡੂੰਘੇ ਤੇ ਹੜਾਂ ਦੇ ਪਾਣੀ ਤੋਂ ਬਚਣ ਸਬੰਧੀ, ਗਹਿਰੀ ਚੋਟ ਦਾ ਇਲਾਜ , ਬੱਚਿਆਂ ਤੇ ਵੱਡਿਆਂ ਨੂੰ ਸੀ.ਪੀ.ਆਰ ਦੇਣਾ ਤੋਂ ਇਲਾਵਾ ਹੋਰ ਐਮਰਜੈਂਸੀ ਸੇਵਾਵਾਂ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ। ਇਸ ਮੌਕੇ ਸਬ ਇੰਸਪੈਕਟਰ ਰਾਠੌਰ ਨੇ ਬੱਚਿਆਂ ਨੂੰ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਜੋਕੇ ਵਿੱਚ ਸਾਨੂੰ ਕੁਦਰਤੀ ਆਫਤਾਂ ਤੋਂ ਬਚਣ ਲਈ ਸੁਚੇਤ ਰਹਿਣ ਅਤੇ ਇਸ ਪ੍ਰਤੀ ਜਾਗਰੂਕ ਹੋਣ ਦੀ ਸਖਤ ਜਰੂਰਤ ਹੈ ਤਾਂ ਕਿ ਅਸੀਂ ਆਪਣੀ ਅਤੇ ਦੂਸਰੇ ਦੀ ਜਾਨ ਨੂੰ ਬਚਾ ਸਕੀਏ। ਉਹਨਾਂ ਦੀ ਟੀਮ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਕਰਕੇ ਬੱਚਾ ਨੂੰ ਦੱਸੇ ਗਏ ਅਤੇ ਬੱਚਿਆਂ ਨੇ ਆਪ ਵੀ ਉਹਨਾਂ ਦੀ ਟੀਮ ਨਾਲ ਮਿਲ ਕੇ ਪ੍ਰਯੋਗ ਕਰਕੇ ਸਿਖਲਾਈ ਪ੍ਰਾਪਤ ਕੀਤੀ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਐਨ.ਡੀ.ਆਰ.ਐਫ ਦੀ ਟੀਮ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਮੂਮੈਂਟੋ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਬੱਚਿਆਂ ਨੂੰ ਉਹਨਾਂ ਵੱਲੋਂ ਦਿਖਾਏ ਗਏ ਕਰਤਵਾਂ ਨੂੰ ਸਿੱਖ ਕੇ ਆਪਣੀ ਜਿੰਦਗੀ ਵਿੱਚ ਅਪਣਾਉਣ ਦੀ ਗੱਲ ਕਹੀ। ਸਵੇਰ ਦੀ ਸਭਾ ਵਿੱਚ ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ, ਸੁਰੱਖਿਆ ਗਾਰਡ ਅਤੇ ਵਿਦਿਆਰਥੀ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...