Friday, January 24, 2025

ਅੱਠਵੀਂ ਜਮਾਤ ਦੇ ਰਜਿਸਟ੍ਰੇਸ਼ਨ ਵਿੱਚ ਸੋਧ ਸਬੰਧੀ ਪ੍ਰੋਫਾਰਮੇ ਆਨਲਾਈਨ ਜਾਂ ਖੇਤਰੀ ਦਫਤਰਾਂ ਵਿੱਚ ਹੀ ਪ੍ਰਾਪਤ ਕੀਤੇ ਜਾਣ - ਮਾਸਟਰ ਕੇਡਰ ਯੂਨੀਅਨ ਪੰਜਾਬ

ਨਵਾਂਸ਼ਹਿਰ 24 ਜਨਵਰੀ(ਮਨਜਿੰਦਰ ਸਿੰਘ)
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਠਵੀਂ ਜਮਾਤ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੰਜਵੀਂ ਜਮਾਤ ਵਾਲੇ ਰਜਿਸਟ੍ਰੇਸ਼ਨ ਨੰਬਰ ਕੰਟੀਨਿਊ ਰੱਖਣ ਦੀ ਥਾਂ ਆਪਣੇ ਪੱਧਰ ਤੇ ਨਵੇਂ ਰਜਿਸਟ੍ਰੇਸ਼ਨ ਨੰਬਰ ਜਾਰੀ ਕਰ ਦਿੱਤੇ ਗਏ ਹਨ ਜਿਸਦਾ ਭਾਂਡਾ ਬੋਰਡ ਹੁਣ ਸਕੂਲਾਂ ਸਿਰ ਭੰਨ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ। ਇਸਦੇ ਇਲਾਵਾ ਬੋਰਡ ਵਲੋਂ ਕਿਹਾ ਜਾ ਰਿਹਾ ਹੈ ਇਸਦੀ ਸੋਧ ਕਰਕੇ 31 ਜਨਵਰੀ ਤੱਕ ਇਸਦੀ ਹਾਰਡ ਕਾਪੀ ਬੋਰਡ ਦੇ ਦਫ਼ਤਰ ਜਮਾਂ ਕਰਵਾਈ ਜਾਵੇ ਇਸਤੋਂ ਬਾਦ ਜੁਰਮਾਨਾ ਪਾ ਦਿੱਤਾ ਜਾਵੇਗਾ ਜੋ ਕਿ ਵਿਦਿਆਰਥੀਆਂ ਨਾਲ ਅਨਿਆ ਹੋਵੇਗਾ। ਜੇਕਰ ਬੋਰਡ ਵਾਕਿਆ ਹੀ ਸੁਹਿਰਦ ਹੈ ਤਾਂ ਸੋਧ ਤਾਂ ਸਕੂਲਾਂ ਵਲੋਂ ਆਨਲਾਈਨ ਭਰ ਦਿੱਤੀ ਜਾਵੇਗੀ ਪਰੰਤੂ ਬੋਰਡ ਵਲੋਂ ਇਸਦੀ ਹਾਰਡ ਕਾਪੀ ਬੋਰਡ ਦੇ ਖੇਤਰੀ ਦਫ਼ਤਰ ਵਿੱਚ ਜਮਾਂ ਕਰਵਾ ਲਈ ਜਾਵੇ ਤਾਂ ਜੋ ਪੂਰੇ ਪੰਜਾਬ  ਦੇ ਅਧਿਆਪਕਾਂ ਨੂੰ ਮੋਹਾਲੀ ਜਾਣ ਦੀ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ ਅਤੇ ਬੋਰਡ ਦਾ ਕੰਮ ਵੀ ਸੌਖਾਲਾ ਹੋ ਜਾਵੇਗਾ। ਇਸਦੇ ਨਾਲ ਹੀ ਯੂਨੀਅਨ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦੇ ਵੇਰਵਿਆਂ ਵਿੱਚ ਜੋ ਸੋਧ ਆਨਲਾਈਨ ਕੀਤੀ ਜਾਂਦੀ ਹੈ ਬੋਰਡ ਵਲੋਂ ਬਹੁਤ ਸਮਾਂ ਬੀਤਣ ਤੱਕ ਉਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜੋ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ ਇਸਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ। ਮਾਸਟਰ ਕੇਡਰ ਯੂਨੀਅਨ ਪੰਜਾਬ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਤੋਂ ਇਸ ਮਸਲੇ ਤੇ ਜਲਦੀ ਗੌਰ ਕਰਨ ਦੀ ਮੰਗ ਕਰਦੀ ਹੈ ਅਤੇ ਜਲਦੀ ਤੋਂ ਜਲਦੀ ਇਸਦੇ ਨਿਪਟਾਰੇ ਲਈ ਆਸਵੰਦ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਰਿਆੜ  ਬਲਜਿੰਦਰ ਸਿੰਘ ਧਾਲੀਵਾਲ ਰਮਨ ਕੁਮਾਰ ਹਰਮਿੰਦਰ ਸਿੰਘ ਉੱਪਲ ਬਲਜਿੰਦਰ ਸਿੰਘ ਸ਼ਾਂਤਪੁਰੀ ਹਰਭਜਨ ਸਿੰਘ ਜਗਜੀਤ ਸਿੰਘ ਹਰਬੰਸ ਲਾਲ ਦਲਜੀਤ ਸਿੰਘ ਸੱਭਰਵਾਲ ਅਰਜਿੰਦਰ ਸਿੰਘ ਵਸ਼ਿੰਗਟਨ ਸਿੰਘ ਆਦਿ ਅਧਿਆਪਕ ਆਗੂ ਮੌਜੂਦ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...