Tuesday, January 7, 2025

ਸ੍ਰੀ ਬਾਬਾ ਗੋਲਾ ਸਰਕਾਰੀ ਕੰਨਿਆ ਸਕੂਲ ਮਸੰਦਾ ਪੱਟੀ ਬੰਗਾ ਗਰਾਊਂਡ ਕਮੇਟੀ ਦੀ ਮੀਟਿੰਗ ਹੋਈ***** ਰਣਵੀਰ ਸਿੰਘ ਰਾਣਾ ਪ੍ਰਧਾਨ ਅਤੇ ਅਮਨਦੀਪ ਮਾਨ ਖਜਾਨਚੀ ਨਿਯੁੱਕਤ :

ਬੰਗਾ 7 ਜਨਵਰੀ (ਮਨਜਿੰਦਰ ਸਿੰਘ)
ਸ੍ਰੀ ਬਾਬਾ ਗੋਲਾ ਸਰਕਾਰੀ ਕੰਨਿਆ ਸਕੂਲ ਮਸੰਦਾ ਪੱਟੀ ਬੰਗਾ ਗਰਾਊਂਡ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਬੰਗਾ ਵਿਖੇ ਕੀਤੀ ਗਈ ਜਿਸ ਵਿੱਚ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਰਬ ਸੰਮਤੀ ਨਾਲ ਹੋਈ ਜਿਸ ਅਨੁਸਾਰ ਰਣਵੀਰ ਸਿੰਘ ਰਾਣਾ ਨੂੰ ਪ੍ਰਧਾਨ ਅਤੇ ਅਮਨਦੀਪ ਸਿੰਘ ਮਾਨ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਰਣਵੀਰ ਸਿੰਘ ਰਾਣਾ ਨੇ ਇਸ ਮੌਕੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼੍ਰੀ ਬਾਬਾ ਗੋਲਾ ਸਰਕਾਰੀ ਕੰਨਿਆ ਸਕੂਲ ਦੀ ਗਰਾਊਂਡ ਵਿੱਚ ਭਰਤੀ ਪਾਉਣ  ਦਾ ਕਾਰਜ ਜੋ ਪਿਛਲੇ ਦਿਨੀ ਆਰੰਭ ਕੀਤਾ ਗਿਆ ਸੀ ਉਸਨੂੰ ਨਿਰਵਿਘਨ ਸੰਪੂਰਨ ਕਰਨ ਲਈ ਇਸ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਭਰਤੀ ਪਾਉਣ ਦੇ ਕਾਰਜ ਦੀ ਆਰੰਭਤਾ ਮੌਕੇ ਉਹਨਾਂ ਦੇ ਮਾਤਾ ਬੀਬੀ ਬਲਬੀਰ ਕੌਰ ਜੀ ਵੱਲੋਂ 1ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਸ:ਮੋਹਨ ਸਿੰਘ ਮਾਨ (ਯੂਐਸਏ) ਵੱਲੋਂ1ਲੱਖ ਰੁ:, ਰਣਧੀਰ ਸਿੰਘ ਮਾਨ ਕਨੇਡਾ ਵਾਲੇ ਵੱਲੋਂ 50 ਹਜਾਰ ਅਮਰੀਕ ਸਿੰਘ ਮਾਨ ਵੱਲੋਂ 15 ਹਜਾਰ,ਸੁਰਿੰਦਰ ਸਿੰਘ ਡੀਪੀ ਵੱਲੋਂ 15 ਹਜਾਰ ਅਤੇ ਬੀਬੀ ਮਨਜੀਤ ਕੌਰ ਬੋਲਾ ਵੱਲੋਂ 8 ਹਜਾਰ ਰੁ: ਦੀ ਰਾਸ਼ੀ ਭੇਟ ਕੀਤੀ ਗਈ ਹੈ।ਰਾਣਾ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਜਿਸ ਕੋਲ ਵੀ ਭਰਤੀ ਜਾਂ ਮਲਬਾ ਉਪਲਬਧ ਹੋਵੇ ਇਸ ਕਾਰਜ ਵਿੱਚ ਸਹਿਯੋਗ ਪਾਉਣ ਲਈ ਉਹਨਾਂ ਨਾਲ ਜਾਂ ਕਮੇਟੀ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਰਣਵੀਰ ਸਿੰਘ ਰਾਣਾ, ਮੈਡਮ ਜਸਵਿੰਦਰ ਕੌਰ ਕਾਰਜਕਾਰੀ ਪ੍ਰਿੰਸੀਪਲ, ਅਮਨਦੀਪ ਸਿੰਘ ਮਾਨ,ਅਮਰੀਕ ਸਿੰਘ ਮਾਨ,  ਸੁਰਿੰਦਰ ਸਿੰਘ ਡੀਪੀ,ਬੀਬੀ ਮਨਜੀਤ ਕੌਰ ਬੋਲਾ, ਰਮੇਸ਼ ਕੁਮਾਰ ਡੀਪੀ,ਰਮਨ ਕੁਮਾਰ,ਮਨਜਿੰਦਰ ਸਿੰਘ,ਸਤਨਾਮ ਸਿੰਘ ਬਾਲੋ,ਰਮੇਸ਼ ਕੁਮਾਰ,ਵਰਿੰਦਰ ਕੁਮਾਰ,ਰਕੇਸ਼ ਕੁਮਾਰ, ਆਦਿ ਹਾਜ਼ਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...