ਬੰਗਾ ਸ਼ਹਿਰ ਦੇ ਵਾਰਡ ਨੰਬਰ 8, 14 ਤੇ 15 ਵਿੱਚ ਵੱਖ-ਵੱਖ ਗਲੀਆਂ/ਸੜਕਾਂ ਨੂੰ ਨਵੀਆਂ ਬਣਾਉਣ ਦਾ ਕੰਮ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਸ਼ੁਰੂ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਡਾ ਸੁਖਵਿੰਦਰ ਕੁਮਾਰ ਸੁੱਖੀ ਨੇ ਦੱਸਿਆ ਕਿ ਇਹ ਸੜਕਾਂ/ਗਲੀਆਂ ਤਕਰੀਬਨ 30 ਲੱਖ ਦੀ ਲਾਗਤ ਨਾਲ ਬਣਨ ਜਾ ਰਹੀਆਂ ਹਨ ਤੇ ਬਹੁਤ ਹੀ ਜਲਦ ਮੁਕੰਮਲ ਕਰ ਦਿੱਤੀਆਂ ਜਾਣਗੀਆਂ ਅਤੇ ਸ਼ਹਿਰ ਦੇ ਵਿਕਾਸ ਸਬੰਧੀ ਹੋਰ ਵੀ ਰਹਿੰਦੇ ਕੰਮ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲਦ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਸਾਰੇ ਵਾਰਡਾਂ ਦਾ ਬਰਾਬਰ ਵਿਕਾਸ ਕੀਤਾ ਜਾਵੇਗਾ।
ਵਾਰਡ ਨੰਬਰ 8,14 ਤੇ 15 ਦੇ ਕਰਮਵਾਰ ਐਮ ਸੀ ਜੀਤ ਸਿੰਘ ਭਾਟੀਆ,ਨਰਿੰਦਰਜੀਤ ਰੱਤੂ ਅਤੇ ਸੁਰਿੰਦਰ ਘਈ ਨੇ ਐਮਐਲਏ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਬੰਗਾ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਤੋਂ ਫੰਡ ਮੁਹਈਆ ਕਰਾਉਂਦੇ ਹੋਏ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੋਹਣ ਲਾਲ ਢੰਡਾ,ਰਜੀਵ ਸਰੀਨ ਈ. ਓ,ਅਜੇ ਵਰਮਾ ਐਸ.ਓ, ਜੀਤ ਸਿੰਘ ਭਾਟੀਆ ਐਮ ਸੀ ਨਰਿੰਦਰਜੀਤ ਰੱਤੂ ਐਮ ਸੀ,ਸੁਰਿੰਦਰ ਘਈ ਐਮ ਸੀ,ਹਿੰਮਤ ਤੇਜਪਾਲ ਐਮ ਸੀ, ਸਾਬੀ ਐਮ ਸੀ,ਮਨਜੀਤ ਸਿੰਘ ਬੱਬਲ,ਹਰਪ੍ਰੀਤ ਸਿੰਘ,ਅਵਤਾਰ ਸਿੰਘ ਭੋਲਾ,ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ|
No comments:
Post a Comment