Saturday, February 1, 2025

ਐੱਸ ਐੱਚ ਓ ਸਤਨਾਮ ਸਿੰਘ ਤਨਦੇਹੀ ਨਾਲ਼ ਆਪਣੀਂ ਡਿਉਟੀ ਨਿਭਾਅ ਰਹੇ ਹਨ-ਚੇਅਰਮੈਨ ਕੁਲਵਿੰਦਰ ਸਿੰਘ

ਮਨਜਿੰਦਰ ਸਿੰਘ 
ਬਲਾਚੌਰ
ਆਲ ਇੰਡੀਆ ਹਿਉਮਨ ਰਾਈਟਸ ਕੌਂਸਿਲ ਯੂਥ ਵਿੰਗ ਦੇ ਚੇਅਰਮੈਨ ਡਾਕਟਰ ਕੁਲਵਿੰਦਰ ਸਿੰਘ ਨੇ ਸ਼ਹਿਰ ਵਿੱਚ ਅਮਨ ਸ਼ਾਂਤੀ ਲਈ ਸਿਟੀ ਥਾਣਾ ਬਲਾਚੌਰ ਵਿੱਚ ਤਾਇਨਾਤ ਐੱਸ ਐੱਚ ਓ ਸਤਨਾਮ ਸਿੰਘ ਦਾ ਧੰਨਵਾਦ ਕੀਤਾ,ਚੇਅਰਮੈਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਐੱਸ ਐੱਚ ਓ ਸਾਹਿਬ ਤਨਦੇਹੀ ਨਾਲ਼ ਆਪਣੀਂ ਡਿਉਟੀ ਨਿਭਾਅ ਰਹੇ ਹਨ,ਜਿੱਥੇ ਆਏ ਦਿਨ ਸ਼ਹਿਰ ਅੰਦਰ ਹੋਣ ਵਾਲੀਆਂ ਚੋਰੀਆਂ ਡਕੈਤੀਆਂ ਨੂੰ ਠੱਲ ਪਈ ਹੈ ਉੱਥੇ ਹੀ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਤੇ ਨਾਕੇ ਲਗਾਕੇ ਐੱਸ ਐੱਚ ਓ ਸਾਹਿਬ ਵਲੋਂ ਕੀਤੀ ਜਾ ਰਹੀ ਚੈਕਿੰਗ ਨਾਲ਼ ਨਸ਼ੇ ਦੇ ਤਸਕਰਾਂ ਤੇ ਵੀ ਛਿਕੰਜਾ ਕੱਸਿਆ ਗਿਆ ਹੈ,
ਐੱਸ ਐੱਚ ਓ ਸਤਨਾਮ ਸਿੰਘ ਨੇ ਕਿਹਾ ਕਿ ਹਾਈ ਕਮਾਂਡ ਦੇ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਹੁੰਦੇ ਹਨ,ਉਹਨਾਂ ਨੂੰ ਲੈ ਕੇ ਜਦੋਂ ਵੀ ਅਸੀਂ ਲੋਕਾਂ ਵਿੱਚ ਆਨ ਡਿਊਟੀ ਹੁੰਦੇ ਹਾਂ,ਤਾਂ ਨਗਰ ਨਿਵਾਸੀ ਵੀ ਸਾਡਾ ਸਮੱਰਥਨ ਕਰਦੇ ਹਨ ਤਾਂ ਜੋ ਕਾਨੂੰਨੀ ਵਿਵਸਥਾ ਨੂੰ ਹੋਰ ਵੀ ਬੇਹਤਰ ਬਣਾਇਆ ਜਾ ਸਕੇ,ਇਸ ਲਈ ਅਸੀਂ ਪਬਲਿਕ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ,ਸਤਨਾਮ ਸਿੰਘ ਜੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਹਮੇਸ਼ਾਂ ਹੀ ਕੋਸ਼ਿਸ਼ ਰਹੇਗੀ ਕਿ ਬਲਾਚੌਰ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਾ ਬਰਕਰਾਰ ਰਹੇ,ਉਹਨਾਂ ਕਿਹਾ ਕਾਨੂੰਨ ਨੂੰ ਅਣਦੇਖਾ ਕਰਕੇ ਚੋਰੀ ਅਤੇ ਨਸ਼ੇ ਦਾ ਵਪਾਰ ਕਰਨ ਵਾਲ਼ੇ ਕਿਸੇ ਵੀ ਕੀਮਤ ਤੇ ਬਖ਼ਸ਼ੇ ਨਹੀਂ ਜਾਣਗੇ,ਅਸੀਂ ਹਰ ਗੁਨਾਹਗਾਰ ਤੇ ਬਣਦੀ ਕਾਰਵਾਈ ਜ਼ਰੂਰ ਕਰਾਂਗੇ ਹੀ ਕਰਾਂਗੇ,ਅਸੀਂ ਕਿਸੇ ਵੀ ਕੀਮਤ ਤੇ ਸ਼ਹਿਰ ਦੇ ਮਾਹੌਲ ਨੂੰ ਵਿਗੜਨ ਨਹੀਂ ਦੇਵਾਂਗੇ.

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...