ਬੰਗਾ, 12 ਫਰਵਰੀ (ਮਨਜਿੰਦਰ ਸਿੰਘ)
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲ਼ੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਰਜਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮ ਖੁਰਾਕ ਵਿਚ ਦਾਲਾਂ ਦੀ ਮਹੱਤਤਾ ਅਤੇ ਇਨ੍ਹਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਸੱਲ ਕਲਾਂ ਵਿਖੇ ਵਿਸ਼ਵ ਦਾਲਾਂ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਵਿਚ ਇਲਾਕੇ ਦੇ 50 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਖੇਤੀਬਾੜੀ ਅਫ਼ਸਰ ਬੰਗਾ ਡਾ. ਲਛਮਣ ਦਾਸ ਨੇ ਕਿਹਾ ਕਿ ਇਕ ਬਾਲਗ ਵਿਅਕਤੀ ਨੂੰ ਪੵਤੀ ਦਿਨ 60 ਗ੍ਰਾਮ ਦਾਲਾਂ ਦੀ ਲੋੜ ਹੈ, ਪਰੰਤੂ ਮਿਲਦੀ ਸਿਰਫ਼ 40 ਗ੍ਰਾਮ ਹੈ। ਦਾਲਾਂ ਆਮ ਖ਼ੁਰਾਕ ਵਿਚ ਪ੍ਰੋਟੀਨ ਦਾ ਚੰਗਾ ਤੇ ਸਸਤਾ ਸਰੋਤ ਹਨ। ਇਨ੍ਹਾਂ ਫ਼ਸਲਾਂ ਹੇਠ ਰਕਬਾ ਤੇ ਉਤਪਾਦਨ ਵਧਾਉਣ ਦੀ ਲੋੜ ਹੈ। ਡਾ ਬਲਜੀਤ ਸਿੰਘ ਕੇ. ਵੀ. ਕੇ ਲੰਗੜੋਆ ਨੇ ਦਾਲਾਂ ਦੇ ਕੀੜੇ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ। ਖੇਤੀਬਾੜੀ ਵਿਸਥਾਰ ਅਫਸਰ ਸੁਰਿੰਦਰਪਾਲ ਸਿੰਘ ਨੇ ਗਰਮ ਰੁੱਤ ਦੀ ਮੂੰਗੀ ਤੇ ਮਾਂਹ ਦੀ ਬਿਜਾਈ ਬਾਰੇ ਜਾਣਕਾਰੀ ਦਿੱਤੀ। ਜਸਵਿੰਦਰ ਸਿੰਘ, ਜਿਨ੍ਹਾਂ ਨੇ 25 ਏਕੜ ਝੋਨੇ ਹੇਠੋਂ ਰਕਬਾ ਕੱਢ ਕੇ ਹੋਰ ਫ਼ਸਲਾਂ ਹੇਠ ਲਿਆਂਦਾ, ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਨੂੰ ਪਾਣੀ ਬਚਾਉਣ ਦੀ ਅਪੀਲ ਕੀਤੀ। ਇਸ ਮੌਕੇ ਅਗਾਂਹਵਧੂ ਨੋਜਵਾਨ ਕਿਸਾਨ ਸੁਖਦੀਪ ਸਿੰਘ ਵੱਲੋਂ ਵੱਟਾਂ 'ਤੇ ਬਿਜਾਈ ਕੀਤੇ ਛੋਲਿਆਂ ਦੀ ਫ਼ਸਲ ਦੇ ਪ੍ਰਦਰਸ਼ਨੀ ਪਲਾਟ ਤੇ ਬਿਨਾਂ ਜ਼ਹਿਰਾਂ ਤੋਂ ਕੀੜਿਆਂ ਦੀ ਰੋਕਥਾਮ ਲਈ ਇਨਸੈਕਟ ਟਰੈਪ ਲਗਾ ਕੇ ਕਿਸਾਨਾਂ ਨੂੰ ਦਿਖਾਏ ਗਏ। ਸਟੇਜ ਸਕੱਤਰ ਦੀ ਭੂਮਿਕਾ ਖੇਤੀ ਵਿਸਥਾਰ ਅਫ਼ਸਰ ਵਿਕਰਮ ਸਿੰਘ ਨੇ ਨਿਭਾਈ। ਇਸ ਮੌਕੇ ਸੰਦੀਪ ਗੰਗੜ ਤੋਂ ਇਲਾਵਾ ਪਲਵਿੰਦਰ ਸਿੰਘ, ਰਾਜ ਕੁਮਾਰ ਸੇਕਟਰੀ ਕਜਲਾ, ਜਸਵੀਰ ਸਿੰਘ ਢਾਹਾਂ ਸਤਨਾਮ ਸਿੰਘ, ਗੁਰਨੇਕ ਸਿੰਘ, ਗੁਰਬਖਸ਼ ਰਾਏ,ਸ਼ਮਸ਼ੇਰ ਸਿੰਘ, ਬਲਜੀਤ ਸਿੰਘ ਨਵਜੋਤ ਸਿੰਘ ਜੰਡਿਆਲਾ, ਰਣਧੀਰ ਸਿੰਘ ਅਤੇ ਹੋਰ ਹਾਜ਼ਰ ਸਨ।
No comments:
Post a Comment