Saturday, February 15, 2025

ਮੇਲਾ ਗੀਤਕਾਰਾਂ ਦਾ ਪੋਸਟਰ ਹੋਇਆ ਰਿਲੀਜ਼ *****ਪ੍ਰਬੰਧਕ ਕਮੇਟੀ ਨੂੰ ਹਰ ਤਰ੍ਹਾਂ ਦਾ ਦਿੱਤਾ ਜਾਵੇਗਾ ਸਹਿਯੋਗ-ਬਿੱਟੂ ਭੱਟੀ

ਬੰਗਾ 15 ਫਰਵਰੀ(ਮਨਜਿੰਦਰ ਸਿੰਘ)
ਬੰਗਾ ਵਿਖੇ ਮੇਲਾ ਗੀਤਕਾਰਾਂ ਦਾ ਪੋਸਟਰ ਹੋਇਆ ਰਿਲੀਜ਼, ਜਾਣਕਾਰੀ ਦਿੰਦਿਆਂ ਸੰਗੀਤਕ ਅਤੇ ਕਲਚਰਲ ਰਿਪੋਰਟਰ ਬਿੱਟੂ ਭੱਟੀ ਜੋ ਕਿ ਬੀਤੇ ਲੰਬੇ ਸਮੇਂ ਤੋਂ ਬਤੌਰ ਮੀਡੀਆ ਸੰਗੀਤਕ ਇੰਡਸਟਰੀ ਦੀ ਸੇਵਾ ਕਰ ਰਹੇ ਹਨ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਅਤੇ ਪੰਜਾਬੀ ਗੀਤਕਾਰ ਸਭਾ ਰਜਿਸਟਰਡ ਪੰਜਾਬ ਵੱਲੋਂ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਦਿਵਸ ਅਤੇ ਸਵ:ਬਾਪੂ ਦੇਵ ਥਰੀਕੇ ਵਾਲਾ ਜੀ ਦੀ ਯਾਦ ਨੂੰ ਸਮਰਪਿਤ ਦੁਨੀਆਂ ਦਾ ਪਹਿਲਾ ਗੀਤਕਾਰ ਮੇਲਾ 22 ਫਰਵਰੀ 2025 ਸਵੇਰ 11 ਤੋਂ ਸ਼ਾਮ 5 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਮੇਲੇ ਵਿੱਚ ਦੁਨੀਆਂ ਭਰ ਦੇ ਸਮੁੱਚੇ ਗੀਤਕਾਰ ਸ਼ਿਰਕਤ ਕਰਨਗੇ  ਉਹਨਾਂ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸੰਗੀਤ ਨੂੰ ਪ੍ਰੇਮ ਕਰਨ ਵਾਲੇ ਸਮੂਹ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਇਸ ਮੇਲੇ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪ੍ਰਬੰਧਕ ਕਮੇਟੀ ਦਾ ਪੂਰਨ ਸਹਿਯੋਗ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਇਹ ਮੇਲਾ ਮਸ਼ਹੂਰ ਗੀਤਕਾਰ ਅਤੇ ਪੇਸ਼ਕਾਰ ਭੱਟੀ ਭੜੀਵਾਲਾ ਅਤੇ ਜਰਨੈਲ ਘੁਮਾਣ ਦੀ ਅਗਵਾਈ ਵਿੱਚ ਹੋ ਰਿਹਾ ਹੈ।ਇਸ ਮੌਕੇ ਸਾਫ ਸੁਥਰੀ ਪੰਜਾਬੀ ਲੋਕ ਗਾਇਕੀ ਨੂੰ ਪ੍ਰਫੁੱਲਤ ਕਰਨ ਵਾਲੀ ਪੰਜਾਬੀ ਲੋਕ ਗਾਇਕਾ ਰਮਜ਼ਾਨਾ ਹੀਰ,ਗੀਤਕਾਰ ਸਤਨਾਮ ਸਿੰਘ ਬਾਲੋ, ਗੀਤਕਾਰ ਨਰਿੰਦਰ ਮਾਹੀ, ਪੱਤਰਕਾਰ ਤੇ ਆਲ ਇੰਡੀਆ ਹਿਊਮਨ ਰਾਈਟ ਕੌਂਸਲ ਦੇ ਪੰਜਾਬ ਸਪੋਕਸਮੈਨ ਮਨਜਿੰਦਰ ਸਿੰਘ,ਐਮਸੀ ਜਸਵਿੰਦਰ ਸਿੰਘ ਮਾਨ ,ਐਮਸੀ ਜੀਤ ਸਿੰਘ ਭਾਟੀਆ ,ਟੋਨੀ ਬੰਗਿਆਂ ਵਾਲੇ,ਜਸਬੀਰ ਸਿੰਘ ਕਟਾਰੀਆਂ,ਸੁਰਿੰਦਰ ਸਿੰਘ ਮਾਨ ਆਦਿ ਹਾਜਰ ਸਨ 

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...