Sunday, March 16, 2025

ਕਾਂਗਰਸ ਪਾਰਟੀ ਯੂਨਿਟ ਦੀ ਮੀਟਿੰਗ ਹੋਈ*****ਸੇਵਾ ਸਿੰਘ ਬਲਾਕ ਕਾਂਗਰਸ ਬੰਗਾ ਦੇ ਸਕੱਤਰ ਨਿਯੁਕਤ:

ਬੰਗਾ 16ਮਾਰਚ(ਮਨਜਿੰਦਰ ਸਿੰਘ)
ਪਿੰਡ ਜੱਸੋ ਮਜਾਰਾ ਦੇ ਕਾਂਗਰਸ ਯੂਨਿਟ ਦੀ ਮੀਟਿੰਗ ਬਲਾਕ ਬੰਗਾ ਦੇ ਪ੍ਰਧਾਨ ਕੁਲਵਰਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਾਣਕਾਰੀ ਦਿੰਦਿਆਂ ਪ੍ਰਧਾਨ ਕੁਲਵਰਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਭਵਿੱਖ ਵਿੱਚ ਆਉਣ ਵਾਲੀਆਂ ਚੋਣਾਂ ਅਤੇ ਮੌਜੂਦਾ ਰਾਜਨੀਤਿਕ ਸਥਿਤੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਪਿੰਡ ਜੱਸੋ ਮੁਜਾਰਾ ਦੇ ਮਿਹਨਤੀ ਵਰਕਰ ਸੇਵਾ ਸਿੰਘ ਸਪੁੱਤਰ ਸਰਦਾਰ ਜਰਨੈਲ ਸਿੰਘ ਨੂੰ ਬਲਾਕ ਕਾਂਗਰਸ ਕਮੇਟੀ ਬੰਗਾ ਦਾ ਸਕੱਤਰ ਨਿਯੁਕਤ ਕੀਤਾ ਗਿਆ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਅਮਨ ਕਾਨੂੰਨ ਦੀ ਮਾੜੀ ਹਾਲਾਤ ਅਤੇ ਕਿਸਾਨੀ ਦੀ ਹੋਈ ਦੁਰਦਸ਼ਾ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਇਸ ਮੌਕੇ ਧਰਮ ਸਿੰਘ ਜੱਸੋ ਮਜਾਰਾ ਸਤਪਾਲ ਪੰਚ ਸੁਖਵਿੰਦਰ ਸਿੰਘ ਸਨੀ ਮੁਹੰਮਦ ਰਫੀ ਸੀਨੀਅਰ ਕਾਂਗਰਸੀ ਅਤੇ ਪਿੰਡ ਦੇ ਹੋਰ ਕਾਂਗਰਸੀ ਵਰਕਰ ਅਤੇ ਬੰਗਾ ਸਿਟੀ ਕਾਂਗਰਸ ਤੋਂ ਹਰਬੰਸ ਬਬਲੂ, ਗੁਰਪ੍ਰੀਤ ਸਿੰਘ ਗਿੱਲ ਅਤੇ ਗਿਆਨ ਚੰਦ ਬੰਗਾ ਹਾਜ਼ਰ ਸਨ 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...