ਨਵਾਂਸ਼ਹਿਰ 29 ਅਪ੍ਰੈਲ (ਹਰਿੰਦਰ ਸਿੰਘ ਮਨਜਿੰਦਰ ਸਿੰਘ) ਕਰੀਬ 35 ਸਾਲ ਪਹਿਲਾਂ ਇਲਾਕੇ ਵਿੱਚ ਖੂਨਦਾਨ ਪ੍ਰਤੀ ਡਰ ਵਹਿਮ ਪ੍ਰਤੀ ਜਾਗਰੂਕਤਾ ਦੀ ਬਹੁਤ ਵੱਡੀ ਲੋੜ ਨੂੰ ਸਥਾਨਕ ਸਮਾਜ ਸੇਵਕਾਂ ਦੀ ਇੱਕ ਟੀਮ ਨੇ ਆਪਣੇ ਹੱਥ ਲਿਆ ਤੇ ਇਸ ਦਾ ਪਸਾਰ ਹੁੰਦਾ ਗਿਆ ਤੇ ਸਥਾਨਕ ਰਾਹੋਂ ਰੋਡ ਤੇ ਸਥਾਪਿਤ ਚੈਰੀਟੇਬਲ ਬੀ.ਡੀ.ਸੀ.ਬਲੱਡ ਸੈਂਟਰ ਦਾ ਨਿਰਮਾਣ ਹੋਇਆ। ਇਸ ਦਾ ਉਦਘਾਟਨ ਭਗਤ ਪੂਰਨ ਸਿੰਘ (ਬਾਨੀ ਪਿੰਗਲਵਾੜਾ) ਨੇ ਆਪਣੇ ਕਰ ਕਮਲਾਂ ਨਾਲ੍ਹ 1992 ਦੀ ਵਿਸਾਖੀ ਦੇ ਮੌਕੇ ਕੀਤਾ। ਇਸ ਲਹਿਰ ਦੇ ਮੋਢੀ ਸਮਾਜ ਸੇਵੀਆਂ ਵਿੱਚੋਂ ਇੱਕ ਪੁਸ਼ਪ ਰਾਜ ਕਾਲ੍ਹੀਆ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਸਨ ਜਿਹਨਾਂ ਦਾ ਸ਼ਰਧਾਂਜਲੀ ਸਮਾਗਮ ਸਥਾਨਕ ਬਲੱਡ ਡੋਨਰਜ਼ ਕੌਂਸਲ ਦੇ ਸਹਿਯੋਗ ਨਾਲ੍ਹ ਸ੍ਰੀ ਵਿਸ਼ਵਕਰਮਾ ਮੰਦਰ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਦੱਸਿਆ ਗਿਆ ਕਿ ਜਿਸ ਸੰਸਥਾ ਦੇ ਕਾਲ੍ਹੀਆ ਮੋਢੀ ਆਹੁਦੇਦਾਰ ਰਹੇ ਉਹ ਸੰਸਥਾ ਹੁਣ ਤੱਕ 373 ਪ੍ਰੇਰਕਾਂ ਰਾਹੀਂ 1813 ਖ਼ੂਨਦਾਨ ਕੈਂਪ ਤੇ 700 ਮੁਫਤ ਬਲੱਡ ਗਰੁਪਿੰਗ ਕੈਂਪ ਆਯੋਜਿਤ ਕਰ ਚੁੱਕੀ ਹੈ। ਦਿਨ ਰਾਤ ਚੱਲ ਰਹੇ ਖੂਨਦਾਨ ਭਵਨ ਵਿੱਚ ਦੋ ਡਾਕਟਰ ਅਤੇ 34 ਮੁਲਾਜਮ ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਰਹਿੰਦੇ ਹਨ। ਅੱਜ ਦੇ ਸ਼ਰਧਾਂਜਲੀ ਸਮਾਗਮ ਵਿੱਚ ਪ੍ਰੀਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਅਵਤਾਰ ਸਿੰਘ ਕਰੀਮਪੁਰੀ, ਲਲਿੱਤ ਮੋਹਨ ਪਾਠਕ ਬੱਲੂ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਗੁਰਇੱਕਬਾਲ ਬੱਬਲੀ ਤੇ ਅੰਗਦ ਸਿੰਘ ਨਵਾਂਸ਼ਹਿਰ ਸਾਬਕਾ ਵਿਧਾਇਕ, ਹਰਮੇਸ਼ ਪੁਰੀ ਜ਼ਿਲ੍ਹਾ ਪ੍ਰਧਾਨ , ਜੀ.ਐਸ.ਚਾਵਲਾ ਸੂਬਾਈ ਜਨਰਲ ਸਕੱਤਰ ਕੈਮਿਸਟ ਐਸੋਸੀਏਸ਼ਨ, ਭਾਗ ਸਿੰਘ ਸਾਬਕਾ ਸੂਬਾਈ ਡਰੱਗ ਕੰਟਰੋਲਰ ਪੰਜਾਬ, ਸਤਬੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਕਾਂਗਰਸ ਕਮੇਟੀ ਬੰਗਾ,ਡਾ.ਕਮਲ, ਮੱਖਣ ਸਿੰਘ ਗਰੇਵਾਲ,ਗੁਰਮੁੱਖ ਨੌਰਥ ਮੀਤ ਪ੍ਰਧਾਨ ਨਗਰ ਕੌਂਸਲ, ਬੀ ਡੀ ਸੀ ਵਲੋਂ ਐਸ ਕੇ ਸਰੀਨ ਪ੍ਰਧਾਨ, ਜੇ ਐਸ ਗਿੱਦਾ ਸਕੱਤਰ, ਪ੍ਰਵੇਸ਼ ਕੁਮਾਰ ਵਿੱਤ ਸਕੱਤਰ, ਡਾ.ਅਜੇ ਬੱਗਾ, ਸੁਰਿੰਦਰ ਕੌਰ ਤੂਰ, ਨੋਬਲ ਸਰੀਨ ਐਡਵੋਕੇਟ, ਸ੍ਰੀਮਤੀ ਨੀਲਮ ਕੌਸ਼ਲ, ਮਨਮੀਤ ਸਿੰਘ ਮੈਨੇਜਰ, ਨਰਿੰਦਰ ਸਿੰਘ ਭਾਰਟਾ, ਰੋਡ ਸੇਫਟੀ ਵਲੋਂ ਨਰਿੰਦਰਪਾਲ ਤੂਰ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਲਤਾ ਨੇਗੀ, ਓਮ ਪ੍ਰਕਾਸ਼ ਸ਼ਰਮਾ, ਚਮਨ ਸਿੰਘ ਡਾਇਰੈਕਟਰ ਨਸ਼ਾ ਮੁਕਤੀ ਕੇਂਦਰ, ਯੋਗੇਸ਼, ਪ੍ਰਮੋਦ ਭਾਰਤੀ, ਅਮਿੱਤ ਸ਼ਰਮਾ, ਵਿਵੇਕ ਮਾਰਕੰਡਾ, ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਪਿੰਟੂ, ਗੁਰਚਰਨ ਅਰੋੜਾ, ਪ੍ਰਦੀਪ ਭਨੋਟ, ਡਾ.ਜੇ.ਡੀ.ਵਰਮਾ, ਰਤਨ ਲਾਲ ਜੈਨ, ਮਨੋਹਰ ਲਾਲ, ਡਾ.ਅਵਤਾਰ ਸਿੰਘ, ਵਾਸਦੇਵ ਪ੍ਰਦੇਸੀ, ਸ੍ਰੀ ਰਮਨ ਕੁਮਾਰ ਸੀਨੀਅਰ ਸਿਟੀਜਨ, ਸ੍ਰੀ ਤ੍ਰਿਪਾਠੀ ਹਿੰਦੀ ਜਾਗਰਣ, ਜਤਿੰਦਰਪਾਲ ਸਿੰਘ ਕਲੇਰ, ਬਖਸ਼ੀ ਐਡਵੋਕੇਟ, ਪ੍ਰਮਿੰਦਰ ਸਿੰਘ ਕਲਸੀ, ਬੀ ਡੀ ਸੀ ਸਟਾਫ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ। ਕਾਲ੍ਹੀਆ ਪ੍ਰੀਵਾਰ ਚੋਂ ਮੈਂਬਰ ਮੈਡਮ ਰਜਨੀ ਕਾਲ੍ਹੀਆ, ਭਰਾ ਮਨੋਰੰਜਨ ਕਾਲ੍ਹੀਆ, ਰੀਤੂ ਕਾਲ੍ਹੀਆ, ਸਾਦਣਾ ਸ਼ਰਮਾ , ਮੁਕੇਸ਼ ਸ਼ਰਮਾ, ਮਿਨਾਕਸ਼ੀ ਸ਼ਰਮਾ, ਦੀਪਤੀ, ਯੁਵਰਾਜ, ਤਨਵੀ, ਓਮਸੀ ਤੇ ਨਵਦੀਪ ਸਿੰਘ ਢਿੱਲੋਂ ਹਾਜਰ ਸਨ। ਆਖਰ ਵਿੱਚ ਸ੍ਰੀ ਅਵਤਾਰ ਸਿੰਘ ਕਰੀਮਪੁਰੀ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।
Tuesday, April 29, 2025
Sunday, April 27, 2025
ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਕਾਸ਼ ਪੁਰਬ ਮਨਾਇਆ'**** ਆਪਣੇ ਧਰਮ ਵਿੱਚ ਪ੍ਰਪੱਕ ਰਹਿਣਾ ਜ਼ਰੂਰੀ - ਗਿਆਨੀ ਜਸਵਿੰਦਰ ਸਿੰਘ ਦਰਦੀ
ਨਵਾਂਸ਼ਹਿਰ (ਹਰਿੰਦਰ ਸਿੰਘ) ਚੰਡੀਗੜ੍ਹ ਚੌਂਕ ਸਥਿਤ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ 521ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਾਮ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ ਜਿਸ ਵਿਚ ਗੁਰਦੁਆਰਾ ਸਿੰਘ ਸਭਾ ਦੇ ਹਜੂਰੀ ਰਾਗੀ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀਂ ਜਸਵਿੰਦਰ ਸਿੰਘ ਦਰਦੀ ਨੇ ਗੁਰੂ ਇਤਿਹਾਸ ਦੀ ਸਾਂਝ ਪਾਈ ਤੇ ਉਨ੍ਹਾਂ ਸੰਗਤਾਂ ਨੂੰ ਆਪਣੇ ਆਪਣੇ ਧਰਮ ਵਿੱਚ ਪ੍ਰਪੱਕ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਵਿਖਾਵੇ ਦੀ ਸਿੱਖੀ ਨਾਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦੱਸੀ ਰਹਿਤ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ।ਇਸ ਮੌਕੇ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਥਾਂਦੀ ਨੇ ਸੰਗਤਾਂ ਨੂੰ ਪੁਰਬ ਦੀ ਵਧਾਈ ਦਿੱਤੀ। ਉਹਨਾਂ ਗਿਆਨੀ ਜਸਵਿੰਦਰ ਸਿੰਘ ਵਲੋਂ ਪੇਸ਼ ਕੀਤੇ ਗਏ ਵਿਚਾਰਾਂ ਤੇ ਸੰਗਤਾਂ ਨੂੰ ਅਪੀਲ ਕਰਨ ਲਈ ਕਿਹਾ ਨਾਲ ਹੀ ਸੁਖਵਿੰਦਰ ਸਿੰਘ ਥਾਂਦੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਜੀ ਅਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਸਬੰਧੀ ਸੰਗਤਾਂ ਨਾਲ ਸਾਂਝ ਪਾਈ।ਅੱਜ ਦੇ ਦਿਨ ਦੇ ਸਮਾਗਮ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਦੀ ਸਮੁੱਚੀ ਸੰਗਤ ਵਲੋਂ ਕਰਵਾਈ ਗਈ।ਗੁਰਦੁਆਰਾ ਪ੍ਰਬੰਧਕ ਸਿੰਘ ਸਭਾ ਨਵਾਂਸ਼ਹਿਰ ਅਤੇ ਗੁਰਦੁਆਰਾ ਅੰਗਦ ਨਗਰ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਖਾਲਸਾ ਤੇ ਪ੍ਰਬੰਧਕ ਕਮੇਟੀ ਵਲੋਂ ਰਾਗੀ ਜਥੇ, ਪ੍ਰਚਾਰਕ,ਕਥਾ ਵਾਚਕ ਤੇ ਸੇਵਕ ਪਰਿਵਾਰ ਨੂੰ ਸਿਰਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਮਾਪਤੀ ਤੇ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਜਰਨੈਲ ਸਿੰਘ ਖਾਲਸਾ, ਹਰਜਿੰਦਰ ਸਿੰਘ ਗ੍ਰੰਥੀ ਮਨਜੀਤ ਸਿੰਘ, ਮਾਸਟਰ ਹਰਿੰਦਰ ਸਿੰਘ,ਮਹਿੰਦਰ ਸਿੰਘ ਸੈਣੀ, ਗ੍ਰੰਥੀ ਮਨਜੀਤ ਸਿੰਘ, ਗ੍ਰੰਥੀ ਰਾਹੁਲ ਸਿੰਘ,ਤਰਸੇਮ ਸਿੰਘ ਗਿੱਲ , ਪਿਆਰਾ ਸਿੰਘ ਪੰਜਾਬੀ, ਮਹਿੰਦਰ ਸਿੰਘ ਸੈਣੀ, ਦੀਦਾਰ ਸਿੰਘ ਡੀ.ਐੱਸ. ਪੀ, ਗੁਰਮੁਖ ਸਿੰਘ, ਤੇਜਾ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਐੱਸ.ਡੀ. ਓ, ਡਾ. ਬਲਵਿੰਦਰ ਸਿੰਘ, ਬਲਵੀਰ ਸਿੰਘ, ਜੁਝਾਰ ਸਿੰਘ ਗਿੱਲ, ਗੁਰਦੀਪ ਸਿੰਘ ਜੋਹਲ, ਦਾਰਾ ਸਿੰਘ, ਰੇਸ਼ਮ ਸਿੰਘ, ਹਰਜੀਤ ਸਿੰਘ, ਬਲਵੰਤ ਸਿੰਘ ਪਾਬਲਾ,ਪਰਮਵੀਰ ਸਿੰਘ, ਹਰਦੀਪ ਸਿੰਘ ਸੈਂਭੀ, ਅਵਤਾਰ ਸਿੰਘ, ਕਸ਼ਮੀਰ ਸਿੰਘ, ਭਾਈ ਜਸਪਾਲ ਸਿੰਘ, ਤਰਸੇਮ ਸਿੰਘ ਬਾਬਾ, ਰੁਪਿੰਦਰ ਸਿੰਘ ਅਟਵਾਲ, ਪਰਦੀਪ ਸਿੰਘ, ਗੁਰਚਰਨ ਸਿੰਘ ਪਾਬਲਾ, ਸੁਖਵਿੰਦਰ ਸਿੰਘ ਸਿਆਣ, ਹਰਭਜਨ ਸਿੰਘ, ਹਰਜੀਤ ਸਿੰਘ ਲੂਖਰਾ, ਮਨਪ੍ਰੀਤ ਸਿੰਘ, ਦਲਜੀਤ ਸਿੰਘ ਬਡਵਾਲ, ਤਰਨਵੀਰ ਸਿੰਘ, ਰਮਣੀਕ ਸਿੰਘ, ਕਮਲਜੀਤ ਸਿੰਘ, ਰਜਿੰਦਰ ਪਾਲ ਸਿੰਘ, ਬਲਵੰਤ ਸਿੰਘ ਪਾਬਲਾ, ਮਨਜੀਤ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਨਵਜੋਤ ਕੌਰ, ਪਰਮਜੀਤ ਕੌਰ, ਹਰਕਮਲ ਕੌਰ, ਗੁਰਦੀਪ ਸਿੰਘ,ਬਲਵੀਰ ਸਿੰਘ ਸੋਨਾ, ਕੇਵਲ ਸਿੰਘ, ਜਸਵਿੰਦਰ ਸਿੰਘ ਭੰਗੂ, ਜਸਵਿੰਦਰ ਸਿੰਘ ਸੁਪਰਡੈਂਟ, ਹਰਨੇਕ ਸਿੰਘ, ਦਮਨਵੀਰ ਸਿੰਘ, ਇੰਦਰਜੀਤ ਸਿੰਘ ਬਾਹੜਾ, ਹਰਜਾਪ ਸਿੰਘ, ਗੁਰਚਰਨ ਸਿੰਘ ਪਾਬਲਾ, ਭੁਪਿੰਦਰ ਸਿੰਘ ਲੰਗੜੋਆ, ਬਲਵੀਰ ਸਿੰਘ ਸੋਨਾ, ਗੁਰਸ਼ਰਨ ਸਿੰਘ ਲੰਗੜੋਆ ਆਦਿ ਤੋਂ ਇਲਾਵਾ ਸਾਧ ਸੰਗਤ ਹਾਜ਼ਰ ਸੀ।
ਸਰਪ੍ਰਸਤ ਕੁਲਵਿੰਦਰ ਸਿੰਘ ਭਾਰਟਾ ਦੀ ਅਗਵਾਈ ਵਿੱਚ ਲੋਕ ਭਲਾਈ ਸੇਵਾ ਸੁਸਾਇਟੀ ਨੇ ਨਸ਼ਿਆਂ ਖਿਲਾਫ਼ ਰੈਲੀ ਕੱਢੀ :
ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਹਰ ਦਿਨ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਸੌਦਾਗਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ,ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਆਮ ਜਨਤਾ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਅਹਿਮ ਰੋਲ ਅਦਾ ਕਰ ਰਹੀਆਂ ਹਨ,ਬੀਤੀ ਕੱਲ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਲੋਕ ਭਲਾਈ ਸੇਵਾ ਸੁਸਾਇਟੀ ਨੇ ਨਸ਼ਿਆਂ ਖ਼ਿਲਾਫ਼ ਬੰਗਾ ਸ਼ਹਿਰ ਦੇ ਮੁਕੰਦਪੁਰ ਰੋਡ,ਰੇਲਵੇ ਰੋਡ,ਨਵਾਂਸ਼ਹਿਰ ਰੋਡ ਅਤੇ ਜਿੰਦੋਵਾਲ ਦੀਆਂ ਸੜਕਾਂ ਤੇ ਪੈਦਲ ਮਾਰਚ ਕਰਕੇ ਆਮ ਜਨਤਾ ਨੂੰ ਜਾਗਰੂਕ ਕੀਤਾ,ਸੁਸਾਇਟੀ ਦੇ ਸਰਪ੍ਰਸਤ ਸ੍ਰੀ ਕੁਲਵਿੰਦਰ ਸਿੰਘ ਭਾਰਟਾ ਨੇ ਪੈਦਲ ਮਾਰਚ ਦੇ ਅੰਤਿਮ ਪੜਾਅ ਤੇ ਪਹੁੰਚ ਕੇ ਆਮ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਿਆਂ ਦੀ ਦਲਦਲ ਚ' ਫੱਸੇ ਭੋਲੇ-ਭਾਲੇ ਜਵਾਨ ਚੜਦੀ ਜਵਾਨੀ ਹੀ ਮਰ-ਮੁੱਕ ਰਹੇ ਹਨ,ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਇੰਨਾ ਖੋਖਲਾ ਕਰ ਦਿੱਤਾ ਹੈ ਕਿ ਅੱਜ ਹਰ ਘਰ ਨਸ਼ਾ ਆਮ ਹੋ ਗਿਆ ਹੈ, ਭਾਰਟਾ ਨੇ ਆਖਿਆ ਕਿ ਜਿੱਥੇ ਪ੍ਰਸ਼ਾਸ਼ਨ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੂਰਾ ਜ਼ੋਰ ਲਾ ਰਿਹਾ ਹੈ ਉੱਥੇ ਸਾਡੀ ਲੋਕ ਭਲਾਈ ਸੇਵਾ ਸੁਸਾਇਟੀ ਵੀ ਸਹਿਯੋਗ ਦੇਵੇਗੀ ਅਤੇ ਆਪਾਂ ਸਭ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਚ' ਕੋਈ ਕਸਰ ਨਹੀਂ ਛੱਡਾਂਗੇ, ਭਾਰਟਾ ਨੇ ਪੁਲਿਸ ਸਿਟੀ ਬੰਗਾ ਦੇ ਐਸ.ਐਚ.ਓ ਵਰਿੰਦਰ ਕੁਮਾਰ ਦਾ ਧੰਨਵਾਦ ਵੀ ਕੀਤਾ ਅਤੇ ਇਸ ਮੌਕੇ ਪਿੰਡ ਜਿੰਦੋਵਾਲ ਦੀ ਵਾਸੀਆਂ ਨੇ ਇਕ ਉਤਮ ਕਾਰਜ਼ ਲਈ ਸੁਸਾਇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ,ਇਸ ਮੌਕੇ ਕੌਂਸਲਰ ਜੀਤ ਸਿੰਘ ਭਾਟੀਆ, ਕੌਂਸਲਰ ਹਿੰਮਤ ਤੇਜਪਾਲ,ਸੀਨੀਅਰ ਕੌਂਸਲਰ ਚੇਤ ਰਾਮ ਰਤਨ, ਕੁਲਦੀਪ ਸਿੰਘ ਪਾਬਲਾ ,ਸ਼ਾਮ ਕੁਮਾਰ,ਸੁਰਿੰਦਰ ਜੋਸ਼ੀ,ਗਗਨਦੀਪ ਗਰਚਾ,ਕਾਮਰੇਡ ਰਾਮ ਸਿੰਘ ਨੂਰਪੁਰੀ,ਪਲਵੀਰ ਗਿੱਲ ਮਜ਼ਾਰੀ,ਮੁਖਵੈਣ,ਸੰਦੀਪ ਕੁਮਾਰ,ਗੋਪੀ ਹੁਸ਼ਿਆਰਪੁਰ,ਰਾਮ ਜੀ,ਕੌਂਸਲਰ ਤੇਜਪਾਲ, ਲਖਵੀਰ ਪੂਨੀ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ
ਅਮਰ ਸ਼ਹੀਦ ਸ: ਬਲਵੰਤ ਸਿੰਘ ਸਰਹਾਲ ਦੀ 33ਵੀ ਬਰਸੀ ਮਨਾਈ ਗਈ****ਪੰਜਾਬ ਦੇ ਡਿਪਟੀ ਸਪੀਕਰ ਸ੍ਰੀ ਰੋੜੀ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ਼ਰਧਾਂਜਲੀ ਭੇਟ ਕੀਤੀ :-
ਬੰਗਾ 27 ਅਪ੍ਰੈਲ(ਮਨਜਿੰਦਰ ਸਿੰਘ)
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਜਲੰਧਰ ਪੱਛਮੀ ਤੋ 'ਆਪ' ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਪਿੰਡ ਸਰਹਾਲ ਕਾਜ਼ੀਆ ਪਹੁੰਚੇ ਅਤੇ ਬੰਗਾ ਦੇ ਸਾਬਕਾ ਵਿਧਾਇਕ ਅਤੇ ਚੇਅਰਮੈਨ ਪੰਜਾਬ ਸਮਾਲ ਸਕੇਲ ਇੰਡਸਟਰੀ ਸਹੀਦ ਬਲਵੰਤ ਸਿੰਘ ਸਰਹਾਲ ਨੂੰ ਉਨ੍ਹਾਂ ਦੀ 33 ਵੀਂ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਮੰਤਰੀ ਮਹਿੰਦਰ ਭਗਤ ਨੇ ਸਵ: ਸ਼ਹੀਦ ਬਲਵੰਤ ਸਿੰਘ ਸਰਹਾਲ ਨੂੰ ਸ਼ਰਧਾਂਜਲੀ ਭੇਂਟ ਕਰਦੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦੇ ਤੂਫਾਨ ਨੇ ਰਾਜ ਦੀ ਸ਼ਾਂਤੀ ਲਈ ਯਤਨਸ਼ੀਲ ਕਈ ਆਗੂਆਂ ਨੂੰ ਗੁਆ ਦਿੱਤਾ ਹੈ। 33 ਸਾਲ ਪਹਿਲਾਂ ਬਲਵੰਤ ਸਿੰਘ ਸਰਹਾਲ ਨੇ ਵੀ ਪੰਜਾਬ ਦੀ ਸ਼ਾਂਤੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ। ਇਸ ਵੇਲੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਆਪਣੇ ਸਵਰਗੀ ਪਿਤਾ ਬਲਵੰਤ ਸਿੰਘ ਸਰਹਾਲ ਦੇ ਰਸਤੇ 'ਤੇ ਚੱਲ ਕੇ ਬੰਗਾ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਬਣਾਇਆ ਹੈ। ਇਸ ਦੇ ਨਾਲ ਹੀ, ਉਹ ਪੰਜਾਬ ਜਲ ਸਰੋਤ ਪ੍ਰਬੰਧਨ ਵਿਕਾਸ ਨਿਗਮ, ਪੰਜਾਬ ਦੇ ਡਿਪਟੀ ਚੇਅਰਮੈਨ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਲਜੀਤ ਸਰਹਾਲ ਪਾਰਟੀ ਵਰਕਰ ਦੇ ਰੂਪ ਵਿੱਚ ਲੋਕਾਂ ਵਿੱਚ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਵਾਈਸ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਵਿਕਾਸ ਨਿਯਮ ਵੱਲੋਂ ਉਹਨਾਂ ਦੇ ਪਿਤਾ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਸਮੂਹ ਆਗੂਆਂ ਵਰਕਰਾਂ ਅਤੇ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ,ਮਾਤਾ ਗੁਰਮੇਲ ਕੌਰ, ਗੁਰਵਿੰਦਰ ਕੌਰ,ਵਿਧਾਇਕ ਸੰਤੋਸ਼ ਕਟਾਰੀਆ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ ,ਹਰਜੋਤ ਕੌਰ ਲੋਹਟੀਆ, ਜਸਪ੍ਰੀਤ ਸਿੰਘ ਰੋਬੀ ਕੰਗ, ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ, ਚੇਅਰਮੈਨ ਇੰਪਰੂਵਮੈਂਟ ਟਰਸਟ ਸਤਨਾਮ ਸਿੰਘ ਜਲਵਾਹਾ ਹਲਕਾ ਇੰਚਾਰਜ ਨਵਾਂ ਸ਼ਹਿਰ ਲਲਿਤ ਮੋਹਨ ਪਾਠਕ ਬੱਲੂ, ਬਲਬੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਅਮਨਦੀਪ ਸਿੰਘ ਮੋਹੀ ਅਮਰਦੀਪ ਸਿੰਘ ਬੰਗਾ,ਨਰਿੰਦਰ ਬੰਗਾ, ਰਣਜੀਤ ਸਿੰਘ ਝਿੰਗੜਾਂ,ਸਾਗਰ ਅਰੋੜਾ, ਮੀਨੂੰ ਅਰੋੜਾ, ਆਦਿ ਭਾਰੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ ਆਗੂ ਅਤੇ ਵਰਕਰ ਹਾਜ਼ਰ ਸਨ।
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਜਲੰਧਰ ਪੱਛਮੀ ਤੋ 'ਆਪ' ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਪਿੰਡ ਸਰਹਾਲ ਕਾਜ਼ੀਆ ਪਹੁੰਚੇ ਅਤੇ ਬੰਗਾ ਦੇ ਸਾਬਕਾ ਵਿਧਾਇਕ ਅਤੇ ਚੇਅਰਮੈਨ ਪੰਜਾਬ ਸਮਾਲ ਸਕੇਲ ਇੰਡਸਟਰੀ ਸਹੀਦ ਬਲਵੰਤ ਸਿੰਘ ਸਰਹਾਲ ਨੂੰ ਉਨ੍ਹਾਂ ਦੀ 33 ਵੀਂ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਮੰਤਰੀ ਮਹਿੰਦਰ ਭਗਤ ਨੇ ਸਵ: ਸ਼ਹੀਦ ਬਲਵੰਤ ਸਿੰਘ ਸਰਹਾਲ ਨੂੰ ਸ਼ਰਧਾਂਜਲੀ ਭੇਂਟ ਕਰਦੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦੇ ਤੂਫਾਨ ਨੇ ਰਾਜ ਦੀ ਸ਼ਾਂਤੀ ਲਈ ਯਤਨਸ਼ੀਲ ਕਈ ਆਗੂਆਂ ਨੂੰ ਗੁਆ ਦਿੱਤਾ ਹੈ। 33 ਸਾਲ ਪਹਿਲਾਂ ਬਲਵੰਤ ਸਿੰਘ ਸਰਹਾਲ ਨੇ ਵੀ ਪੰਜਾਬ ਦੀ ਸ਼ਾਂਤੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ। ਇਸ ਵੇਲੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਆਪਣੇ ਸਵਰਗੀ ਪਿਤਾ ਬਲਵੰਤ ਸਿੰਘ ਸਰਹਾਲ ਦੇ ਰਸਤੇ 'ਤੇ ਚੱਲ ਕੇ ਬੰਗਾ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਬਣਾਇਆ ਹੈ। ਇਸ ਦੇ ਨਾਲ ਹੀ, ਉਹ ਪੰਜਾਬ ਜਲ ਸਰੋਤ ਪ੍ਰਬੰਧਨ ਵਿਕਾਸ ਨਿਗਮ, ਪੰਜਾਬ ਦੇ ਡਿਪਟੀ ਚੇਅਰਮੈਨ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਲਜੀਤ ਸਰਹਾਲ ਪਾਰਟੀ ਵਰਕਰ ਦੇ ਰੂਪ ਵਿੱਚ ਲੋਕਾਂ ਵਿੱਚ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਵਾਈਸ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਵਿਕਾਸ ਨਿਯਮ ਵੱਲੋਂ ਉਹਨਾਂ ਦੇ ਪਿਤਾ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਸਮੂਹ ਆਗੂਆਂ ਵਰਕਰਾਂ ਅਤੇ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ,ਮਾਤਾ ਗੁਰਮੇਲ ਕੌਰ, ਗੁਰਵਿੰਦਰ ਕੌਰ,ਵਿਧਾਇਕ ਸੰਤੋਸ਼ ਕਟਾਰੀਆ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ ,ਹਰਜੋਤ ਕੌਰ ਲੋਹਟੀਆ, ਜਸਪ੍ਰੀਤ ਸਿੰਘ ਰੋਬੀ ਕੰਗ, ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ, ਚੇਅਰਮੈਨ ਇੰਪਰੂਵਮੈਂਟ ਟਰਸਟ ਸਤਨਾਮ ਸਿੰਘ ਜਲਵਾਹਾ ਹਲਕਾ ਇੰਚਾਰਜ ਨਵਾਂ ਸ਼ਹਿਰ ਲਲਿਤ ਮੋਹਨ ਪਾਠਕ ਬੱਲੂ, ਬਲਬੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਅਮਨਦੀਪ ਸਿੰਘ ਮੋਹੀ ਅਮਰਦੀਪ ਸਿੰਘ ਬੰਗਾ,ਨਰਿੰਦਰ ਬੰਗਾ, ਰਣਜੀਤ ਸਿੰਘ ਝਿੰਗੜਾਂ,ਸਾਗਰ ਅਰੋੜਾ, ਮੀਨੂੰ ਅਰੋੜਾ, ਆਦਿ ਭਾਰੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ ਆਗੂ ਅਤੇ ਵਰਕਰ ਹਾਜ਼ਰ ਸਨ।
ਅਮਰ ਸ਼ਹੀਦ ਸ: ਬਲਵੰਤ ਸਿੰਘ ਸਰਹਾਲ ਦੀ 33ਵੀਂ ਬਰਸੀ ਮਨਾਈ ਗਈ***ਪੰਜਾਬ ਦੇ ਡਿਪਟੀ ਸਪੀਕਰ ਸ੍ਰੀ ਰੋੜੀ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ਼ਰਧਾਂਜਲੀ ਭੇਟ ਕੀਤੀ :-
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਜਲੰਧਰ ਪੱਛਮੀ ਤੋ 'ਆਪ' ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਪਿੰਡ ਸਰਹਾਲ ਕਾਜ਼ੀਆ ਪਹੁੰਚੇ ਅਤੇ ਬੰਗਾ ਦੇ ਸਾਬਕਾ ਵਿਧਾਇਕ ਅਤੇ ਚੇਅਰਮੈਨ ਪੰਜਾਬ ਸਮਾਲ ਸਕੇਲ ਇੰਡਸਟਰੀ ਸਹੀਦ ਬਲਵੰਤ ਸਿੰਘ ਸਰਹਾਲ ਨੂੰ ਉਨ੍ਹਾਂ ਦੀ 33 ਵੀਂ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਮੰਤਰੀ ਮਹਿੰਦਰ ਭਗਤ ਨੇ ਸਵ: ਸ਼ਹੀਦ ਬਲਵੰਤ ਸਿੰਘ ਸਰਹਾਲ ਨੂੰ ਸ਼ਰਧਾਂਜਲੀ ਭੇਂਟ ਕਰਦੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦੇ ਤੂਫਾਨ ਨੇ ਰਾਜ ਦੀ ਸ਼ਾਂਤੀ ਲਈ ਯਤਨਸ਼ੀਲ ਕਈ ਆਗੂਆਂ ਨੂੰ ਗੁਆ ਦਿੱਤਾ ਹੈ। 33 ਸਾਲ ਪਹਿਲਾਂ ਬਲਵੰਤ ਸਿੰਘ ਸਰਹਾਲ ਨੇ ਵੀ ਪੰਜਾਬ ਦੀ ਸ਼ਾਂਤੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ। ਇਸ ਵੇਲੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਆਪਣੇ ਸਵਰਗੀ ਪਿਤਾ ਬਲਵੰਤ ਸਿੰਘ ਸਰਹਾਲ ਦੇ ਰਸਤੇ 'ਤੇ ਚੱਲ ਕੇ ਬੰਗਾ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਬਣਾਇਆ ਹੈ। ਇਸ ਦੇ ਨਾਲ ਹੀ, ਉਹ ਪੰਜਾਬ ਜਲ ਸਰੋਤ ਪ੍ਰਬੰਧਨ ਵਿਕਾਸ ਨਿਗਮ, ਪੰਜਾਬ ਦੇ ਡਿਪਟੀ ਚੇਅਰਮੈਨ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਲਜੀਤ ਸਰਹਾਲ ਪਾਰਟੀ ਵਰਕਰ ਦੇ ਰੂਪ ਵਿੱਚ ਲੋਕਾਂ ਵਿੱਚ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਵਾਈਸ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਵਿਕਾਸ ਨਿਯਮ ਵੱਲੋਂ ਉਹਨਾਂ ਦੇ ਪਿਤਾ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਸਮੂਹ ਆਗੂਆਂ ਵਰਕਰਾਂ ਅਤੇ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ,ਮਾਤਾ ਗੁਰਮੇਲ ਕੌਰ, ਗੁਰਵਿੰਦਰ ਕੌਰ,ਵਿਧਾਇਕ ਸੰਤੋਸ਼ ਕਟਾਰੀਆ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ ,ਹਰਜੋਤ ਕੌਰ ਲੋਹਟੀਆ, ਜਸਪ੍ਰੀਤ ਸਿੰਘ ਰੋਬੀ ਕੰਗ, ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ, ਚੇਅਰਮੈਨ ਇੰਪਰੂਵਮੈਂਟ ਟਰਸਟ ਸਤਨਾਮ ਸਿੰਘ ਜਲਵਾਹਾ ਹਲਕਾ ਇੰਚਾਰਜ ਨਵਾਂ ਸ਼ਹਿਰ ਲਲਿਤ ਮੋਹਨ ਪਾਠਕ ਬੱਲੂ,ਬਲਬੀਰ ਕਰਨਾਣਾ ਚੇਅਰਮੈਨ ਮਾਰਕਿਟ ਕਮੇਟੀ ਬੰਗਾ, ਅਮਨਦੀਪ ਸਿੰਘ ਮੋਹੀ ਅਮਰਦੀਪ ਸਿੰਘ ਬੰਗਾ,ਨਰਿੰਦਰ ਬੰਗਾ, ਰਣਜੀਤ ਸਿੰਘ ਝਿੰਗੜਾਂ,ਸਾਗਰ ਅਰੋੜਾ, ਮੀਨੂੰ ਅਰੋੜਾ, , ਆਦਿ ਭਾਰੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ ਆਗੂ ਅਤੇ ਵਰਕਰ ਹਾਜ਼ਰ ਸਨ।
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...