Sunday, April 27, 2025

ਸਰਪ੍ਰਸਤ ਕੁਲਵਿੰਦਰ ਸਿੰਘ ਭਾਰਟਾ ਦੀ ਅਗਵਾਈ ਵਿੱਚ ਲੋਕ ਭਲਾਈ ਸੇਵਾ ਸੁਸਾਇਟੀ ਨੇ ਨਸ਼ਿਆਂ ਖਿਲਾਫ਼ ਰੈਲੀ ਕੱਢੀ :

ਬੰਗਾ 27 ਅਪ੍ਰੈਲ (ਮਨਜਿੰਦਰ ਸਿੰਘ )
ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਹਰ ਦਿਨ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਸੌਦਾਗਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ,ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਆਮ ਜਨਤਾ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਅਹਿਮ ਰੋਲ ਅਦਾ ਕਰ ਰਹੀਆਂ ਹਨ,ਬੀਤੀ ਕੱਲ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਲੋਕ ਭਲਾਈ ਸੇਵਾ ਸੁਸਾਇਟੀ ਨੇ ਨਸ਼ਿਆਂ ਖ਼ਿਲਾਫ਼ ਬੰਗਾ ਸ਼ਹਿਰ ਦੇ ਮੁਕੰਦਪੁਰ ਰੋਡ,ਰੇਲਵੇ ਰੋਡ,ਨਵਾਂਸ਼ਹਿਰ ਰੋਡ ਅਤੇ ਜਿੰਦੋਵਾਲ ਦੀਆਂ ਸੜਕਾਂ ਤੇ ਪੈਦਲ ਮਾਰਚ ਕਰਕੇ ਆਮ ਜਨਤਾ ਨੂੰ ਜਾਗਰੂਕ ਕੀਤਾ,ਸੁਸਾਇਟੀ ਦੇ ਸਰਪ੍ਰਸਤ ਸ੍ਰੀ ਕੁਲਵਿੰਦਰ ਸਿੰਘ ਭਾਰਟਾ ਨੇ ਪੈਦਲ ਮਾਰਚ ਦੇ ਅੰਤਿਮ  ਪੜਾਅ ਤੇ ਪਹੁੰਚ ਕੇ ਆਮ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਿਆਂ ਦੀ ਦਲਦਲ ਚ' ਫੱਸੇ ਭੋਲੇ-ਭਾਲੇ ਜਵਾਨ ਚੜਦੀ ਜਵਾਨੀ ਹੀ ਮਰ-ਮੁੱਕ ਰਹੇ ਹਨ,ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਇੰਨਾ ਖੋਖਲਾ ਕਰ ਦਿੱਤਾ ਹੈ ਕਿ ਅੱਜ ਹਰ ਘਰ ਨਸ਼ਾ ਆਮ ਹੋ ਗਿਆ ਹੈ, ਭਾਰਟਾ ਨੇ ਆਖਿਆ ਕਿ ਜਿੱਥੇ ਪ੍ਰਸ਼ਾਸ਼ਨ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੂਰਾ ਜ਼ੋਰ ਲਾ ਰਿਹਾ ਹੈ ਉੱਥੇ ਸਾਡੀ ਲੋਕ ਭਲਾਈ ਸੇਵਾ ਸੁਸਾਇਟੀ ਵੀ ਸਹਿਯੋਗ ਦੇਵੇਗੀ ਅਤੇ ਆਪਾਂ ਸਭ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਚ' ਕੋਈ ਕਸਰ ਨਹੀਂ ਛੱਡਾਂਗੇ, ਭਾਰਟਾ ਨੇ ਪੁਲਿਸ ਸਿਟੀ ਬੰਗਾ ਦੇ ਐਸ.ਐਚ.ਓ ਵਰਿੰਦਰ ਕੁਮਾਰ ਦਾ ਧੰਨਵਾਦ ਵੀ ਕੀਤਾ ਅਤੇ ਇਸ ਮੌਕੇ ਪਿੰਡ ਜਿੰਦੋਵਾਲ ਦੀ ਵਾਸੀਆਂ ਨੇ ਇਕ ਉਤਮ ਕਾਰਜ਼ ਲਈ ਸੁਸਾਇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ,ਇਸ ਮੌਕੇ ਕੌਂਸਲਰ ਜੀਤ ਸਿੰਘ ਭਾਟੀਆ, ਕੌਂਸਲਰ ਹਿੰਮਤ ਤੇਜਪਾਲ,ਸੀਨੀਅਰ ਕੌਂਸਲਰ ਚੇਤ ਰਾਮ ਰਤਨ, ਕੁਲਦੀਪ ਸਿੰਘ ਪਾਬਲਾ ,ਸ਼ਾਮ ਕੁਮਾਰ,ਸੁਰਿੰਦਰ ਜੋਸ਼ੀ,ਗਗਨਦੀਪ ਗਰਚਾ,ਕਾਮਰੇਡ ਰਾਮ ਸਿੰਘ ਨੂਰਪੁਰੀ,ਪਲਵੀਰ ਗਿੱਲ ਮਜ਼ਾਰੀ,ਮੁਖਵੈਣ,ਸੰਦੀਪ ਕੁਮਾਰ,ਗੋਪੀ ਹੁਸ਼ਿਆਰਪੁਰ,ਰਾਮ ਜੀ,ਕੌਂਸਲਰ ਤੇਜਪਾਲ, ਲਖਵੀਰ ਪੂਨੀ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...