Tuesday, May 27, 2025

ਥਾਣਾ ਮੁਕੰਦਪੁਰ ਪੁਲਿਸ ਵੱਲੋਂ 5.17 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ - ਐਸ ਐਚ ਓ ਮਹਿੰਦਰ ਸਿੰਘ

ਬੰਗਾ 27, ਮਈ(ਮਨਜਿੰਦਰ ਸਿੰਘ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਕੰਦਪੁਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੀਆਂ ਹਦਾਇਤਾਂ ਅਤੇ ਡੀਐਸਪੀ ਬੰਗਾ ਹਰਜੀਤ ਸਿੰਘ ਪੀਪੀਐਸ ਦੀ ਅਗਵਾਈ ਅਧੀਨ ਨਸ਼ੇ ਦੀ ਰੋਕਥਾਮ ਸਬੰਧੀ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਜ਼ਿਲ੍ਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਮੁਕੰਦਪੁਰ ਦੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ  ਮਿਲੀ ਜਦੋਂ ਉਹ ਥਾਣਾ  ਮੁਕੰਦਪੁਰ ਦੀ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਮੁਕੰਦਪੁਰ ਤੋਂ ਹੋ ਕੇ ਸਰਹਾਲ ਕਾਜੀਆਂ ਤੋਂ ਪਿੰਡ ਬੱਲੋਵਾਲ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਲਿੰਕ ਰੋਡ ਤੇ ਮੋੜ ਮੁੜ ਕੇ ਪਾਣੀ ਵਾਲੀ ਟੈਂਕੀ ਕਮਰਾ ਪਾਸ ਪੁੱਜੀ ਤਾਂ ਇੱਕ ਲੜਕਾ ਸਰਹਾਲ ਕਾਜੀਆਂ ਵੱਲ ਤੋਂ ਆਉਂਦਾ ਦਿਖਾਈ ਦਿੱਤਾ ਜੋ ਘਬਰਾ ਕੇ ਪਿਛਾਹ ਵੱਲ ਨੂੰ ਤੁਰਿਆ ਜਿਸਨੂੰ ਕਾਬੂ ਕੀਤਾ ਜਿਸ ਨੇ ਆਪਣਾ ਨਾਮ ਰਵਿੰਦਰ ਸਿੰਘ ਉਰਫ ਕਾਕਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਨੂਰਪੁਰ ਥਾਣਾ ਬਹਿਰਾਮ ਦੱਸਿਆ ਜਿਸ ਪਾਸੋਂ 5.17 ਗਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਮੁਕਦਮਾ ਨੰਬਰ 51 ਮਿਤੀ 26.5.2025 ਜੁਰਮ 21 ਐਨ ਡੀ ਪੀ ਐਸ ਐਕਟ 1985 ਤਹਿਤ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗਿਰਫਤਾਰ ਕੀਤਾ ਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਇਹ ਦੋਸ਼ੀ ਕਿੱਥੋਂ ਨਸ਼ਾ ਲੈ ਕੇ ਆਉਂਦੇ ਹਨ ਉਸ ਸਬੰਧੀ ਅਗਲੀ ਤਫਤੀਸ਼ ਲਿਆਂਦੀ ਜਾਵੇ ਐਸਐਚ ਓ ਮਹਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਗ੍ਰਿਫਤਾਰ ਕੀਤਾ ਦੋਸ਼ੀ ਮੁਕਦਮਾ ਨੰਬਰ 37 ਮਿਤੀ 28.4.25 ਜੁਰਮ 331 (4),305,317,(2),3(5) ਬੀਐਨਐਸ ਥਾਣਾ ਮੁਕੰਦਪੁਰ ਵਿੱਚ ਵੀ ਲੁੜਿੰਦਾ ਸੀ ਕਿਉਂਕਿ ਇਸ ਨੇ ਪਿੰਡ ਸਰਹਾਲ ਕਾਜੀਆਂ ਦੇ ਸ਼ਿਵ ਮੰਦਿਰ ਵਿੱਚ ਦਲਜੀਤ ਸਿੰਘ ਉਰਫ ਜੀਤਾ ਪੁੱਤਰ ਸੁਰਿੰਦਰ ਪਾਲ ਵਾਸੀ ਸਰਹਾਲ ਕਾਜੀਆਂ ਨਾਲ ਰਲ ਕੇ ਰਾਤ ਨੂੰ ਚੋਰੀ ਕੀਤੀ ਸੀ ਜੋ ਕਿ ਦਲਜੀਤ ਸਿੰਘ ਉਰਫ ਜੀਤਾ ਗਿਰਫਤਾਰ ਹੋ ਚੁੱਕਾ ਹੈ ਅਤੇ ਰਵਿੰਦਰ ਸਿੰਘ ਉਫ ਕਾਕਾ ਨੂੰ ਵੀ ਅੱਜ ਮੁਕਦਮਾ ਵਿੱਚ ਗਿਰਫਤਾਰ ਕਰਕੇ ਪੇਸ਼ ਅਦਾਲਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...