ਆਸ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਛੋਕਰਾ ਅਤੇ ਮੀਡੀਆ ਇੰਚਾਰਜ ਮਨਜਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ
ਨਵਾਂਸ਼ਹਿਰ 26 ਮਈ (ਚੇਤ ਰਾਮ ਰਤਨ, ਹਰਿੰਦਰ ਸਿੰਘ)
ਆਸ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਮੀਡੀਆ ਇੰਚਾਰਜ ਪੰਜ਼ਾਬ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ
ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਛੋਕਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ 28 ਮਈ ਦਿਨ ਬੁੱਧਵਾਰ ਸਮਾਂ 9.30 ਸਵੇਰ,ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 8ਵੀਂ,10ਵੀਂ, 12ਵੀਂ ਕਲਾਸਾਂ ਦੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਪ੍ਰਿੰਸੀਪਲ ਸ. ਸਰਬਜੀਤ ਸਿੰਘ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਅਤੇ ਵਿਸੇਸ਼ ਮਹਿਮਾਨ ਸ਼੍ਰੀ ਗੁਰਚਰਨ ਅਰੋੜਾ ਜੀ ਹੋਣਗੇ। ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ ਵਿਦਿਆਰਥੀਆਂ ਦੇ ਕੈਰੀਅਰ ਕਾਉਂਸਲਿੰਗ ਸਬੰਧੀ ਵੀ ਗੱਲਬਾਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਪਿੱਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਅੱਗੇ ਪੜ੍ਹਾਈ ਕਰਨ ਵਾਲੇ ਜ਼ਰੂਰਤ ਮੰਦ ਵਿਦਿਆਰਥੀਆਂ ਦੀ ਫੀਸ ਲਈ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਸ. ਸੁਖਵਿੰਦਰ ਸਿੰਘ ਤੂਰ ਛੋਕਰਾਂ ਨਾਲ ਸ. ਪਰਮਿੰਦਰ ਪਾਲ ਸਿੰਘ ਬਕਸ਼ੀ ਜਨਰਲ ਸਕੱਤਰ, ਸ. ਸ਼੍ਰੀ ਕਮਲ ਕੁਮਾਰ ਗੋਗਨਾ ਸ. ਲਹਿੰਬਰ ਸਿੰਘ ਕੈਸ਼ੀਅਰ, ਸ਼੍ਰੀ ਰਜਿੰਦਰ ਨਾਥ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਗੁਲਸ਼ਨ ਰਾਣਾ, ਮਾਸਟਰ ਬਖਸੀਸ ਸਿੰਘ ਸੈਂਭੀ, ਸ਼੍ਰੀ ਮੱਖਣ ਸਿੰਘ ਬਿੱਲੂ ਬੁਲੇਟ ਸਰਵਿਸ , ਗੁਲਸ਼ਨ ਕੁਮਾਰ ਬੰਗਾ ਅਤੇ ਮੀਡੀਆ ਇੰਚਾਰਜ ਮਨਜਿੰਦਰ ਸਿੰਘ ਆਦਿ ਹਾਜਰ ਸਨ।
No comments:
Post a Comment