ਗਿਆਨ ਇਕ ਜਾਣਕਾਰੀ ਹੈ, ਜਿਸ ਦੀ ਰੋਸ਼ਨੀ ਵਿਚ ਬ੍ਰਹਮ ਗਿਆਨੀ ਨਿਰੰਕਾਰ ਅਤੇ ਮਾਇਆ ਨੂੰ, ਸੱਚ ਅਤੇ ਝੂਠ ਨੂੰ, ਸਾਫ-ਸਾਫ ਦੇਖ ਸਕਦਾ ਹੈ ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਨਿਰੰਕਾਰੀ ਸਤਿਸੰਗ ਭਵਨ ਬੰਗਾ ਵਿਖੇ ਸਤਿਸੰਗ ਕਰਦੇ ਹੋਏ ਨਵਾਂਸ਼ਹਿਰ ਪ੍ਰਮੁੱਖ ਪਰਮ ਗਿਆਨੀ ਮਹਾਂਪੁਰਸ਼ ਸੁਰਿੰਦਰ ਪਾਲ ਜੀ ਨੇ ਕੀਤਾ। ਉਹਨਾਂ ਕਿਹਾ ਕਿ ਇਹ 'ਗਿਆਨ' ਬਹੁਤ ਮਹਾਨ ਹੈ, ਲੇਕਿਨ ਇਸਦਾ ਲਾਭ ਤਾਂ ਹੀ ਹੁੰਦਾ ਹੈ ਜਦੋਂ ਅਸੀਂ ਇਸ ਜਾਣਕਾਰੀ ਨੂੰ ਆਪਣੇ ਜੀਵਨ ਵਿਚ ਅਪਨਾਈਏ, ਨਾਸ਼ਵਾਨ ਮਾਇਆ ਨੂੰ ਛੱਡ ਕੇ ਸੱਚੇ ਪ੍ਰਭੂ ਨਾਲ ਜੁੜੀਏ। ਗਿਆਨ ਦੇ ਬਾਵਜੂਦ ਜੇਕਰ ਕੋਈ ਮਾਇਆ ਵਿਚ ਹੀ ਫਸਿਆ ਰਹਿੰਦਾ ਹੈ ਅਤੇ ਝੂਠ ਦਾ ਸਹਾਰਾ ਲੈਂਦਾ ਹੈ, ਤਾਂ ਉਸਨੂੰ ਵੀ ਨੁਕਸਾਨ ਉਠਾਉਣਾ ਪਵੇਗਾ । ਇਸ ਵਿਚ ਗਿਆਨ ਦਾ ਕੋਈ ਕਸੂਰ ਨਹੀਂ। ਜੇਕਰ ਰੋਸ਼ਨੀ ਹੁੰਦੇ ਹੋਏ ਵੀ ਕੋਈ ਅੱਖਾਂ ਬੰਦ ਕਰ ਲਵੇ ਤਾਂ ਉਸਨੂੰ ਠੋਕਰਾਂ ਤਾਂ ਲਗਣਗੀਆਂ ਹੀ । ਜੇਕਰ ਅਸੀਂ ਠੋਕਰਾਂ ਤੋਂ ਬੱਚਣਾ ਹੈ ਤਾਂ ਸਾਨੂੰ ਆਪਣੀਆਂ ਅੱਖਾਂ ਖੁਲੀਆਂ ਰਖਣੀਆਂ ਪੈਣਗੀਆਂ, ਗਿਆਨ ਦੀ ਰੋਸ਼ਨੀ ਵਿਚ ਸਭ ਕੁਝ ਦੇਖਦੇ ਹੋਏ ਆਪਣਾ ਰਸਤਾ ਬਨਾਉਣਾ ਪਏਗਾ। ਰਸਤੇ ਦੀਆਂ ਰੁਕਾਵਟਾਂ ਨੂੰ ਦੇਖ ਕੇ ਉਹਨਾਂ ਤੋਂ ਬਚ ਕੇ ਨਿਕਲਣਾ ਹੋਏਗਾ, ਤਾਂ ਹੀ ਅਸੀਂ ਅੱਗੇ ਵਧ ਸਕਾਂਗੇ ਅਤੇ ਇਸ ਗਿਆਨ ਦਾ, ਤੇ ਭਗਤੀ ਦਾ ਆਨੰਦ ਲੈ ਸਕਾਂਗੇ । ਇਸ ਮੌਕੇ ਆਈਆਂ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਬਾਬਾ ਜੀ ਦਾ ਲਿਟਰੇਚਰ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ ਸੁੱਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ, ਸੋਹਣ ਲਾਲ ਢੰਡਾ, ਪਰਮਜੀਤ ਸਿੰਘ ਮੁਖੀ ਬੰਗਾ, ਅਵਤਾਰ ਸਿੰਘ ਰਿਟਾ ਡੀਐਸਪੀ, ਡਾ ਮਨਮੋਹਨ ਸਿੰਘ, ਸੰਚਾਲਿਕਾ ਰਾਜ ਰਾਣੀ, ਸੰਚਾਲਕ ਸੁਰਿੰਦਰ ਕੁਮਾਰ ਕਰਨਾਣਾ, ਨਰਿੰਦਰ ਸਿੰਘ, ਡਾ ਸਰਬਜੀਤ ਸਿੰਘ, ਜਸਵੀਰ ਸਿੰਘ ਕਮਾਮ, ਇੰਚਾਰਜ ਰਮਨਦੀਪ ਕੌਰ, ਰਾਜਕੁਮਾਰੀ, ਰੇਸ਼ਮ ਕੌਰ, ਸੱਤਿਆ ਦੇਵੀ, ਮਹਿੰਦਰ ਕੌਰ, ਅਰੁਣਾ ਪੁੰਨ, ਮਲਿਕਾ ਟਕਿਆਰ, ਬ੍ਰਿਜ ਮੋਹਨ ਕੋਹਲੀ, ਮਨੋਹਰ ਕਮਾਮ ਅਤੇ ਜੈਪਾਲ ਸੁੰਡਾ ਆਦਿ ਵੀ ਹਾਜ਼ਰ ਸਨ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment