Sunday, May 11, 2025

ਬੰਗਾ ਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ ਦਿਨ ਮਨਾਇਆ ਅਤੇ ਖ਼ੂਨ ਜਾਂਚ ਕੈਂਪ ਲਗਾਇਆ:

ਬੰਗਾ 11ਮਈ(ਮਨਜਿੰਦਰ ਸਿੰਘ,ਧਰਮਵੀਰ ਪਾਲ) ਰਾਮਗੜੀਆ ਧੀਮਾਨ ਸਭਾ ਰੇਲਵੇ ਰੋਡ ਬੰਗਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ 302ਵੇ ਜਨਮ ਦਿਨ ਦਿਵਸ ਸਬੰਧੀ ਗੁਰਮਤਿ ਸਮਾਗ਼ਮ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ ਸਮਾਗਮ ਦੇ ਆਰੰਭ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਦੇ ਭੋਗ ਪਾਏ ਗਏ ਉਪਰੰਤ ਉਘੇ ਰਾਗੀ ਭਾਈ ਗੁਰਮੁਖ ਸਿੰਘ ਸਤਨਾਮ ਸਿੰਘ ਦੇ ਜਥੇ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਉਪਰੰਤ ਭਾਈ ਪਲਵਿੰਦਰ ਸਿੰਘ ਕਥਾ ਵਾਚਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਨੇ ਇਤਿਹਾਸ ਦੀ ਸਾਂਝ ਪਾਈ  ਇਸ ਮੌਕੇ ਲਾਲ ਪਥ ਲੈਬ ਵੱਲੋਂ ਮੁਫ਼ਤ ਖੂਨ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ 200 ਲੋਕਾਂ ਦੀ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਗਈ। ਇਸ ਉਪਰੰਤ  ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਆਪ ਬੰਗਾ, ਵਾਈਸ ਚੇਅਰਮੈਨ ਜਲ ਸਰੋਤ ਵਿਭਾਗ ਪੰਜ਼ਾਬ,ਪੰਜਾਬ ਦੇ ਕੰਟੇਨਰਜ ਅਤੇ ਵੇਅਰ ਹਾਊਸ ਨਿਗਮ ਦੇ ਚੇਅਰਮੈਨ ਅਤੇ ਬੰਗਾ ਹਲਕੇ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ,ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂਸ਼ਹਿਰ ,ਮੈਡਮ ਹਰਜੋਤ ਕੌਰ ਲੋਹਟੀਆ  ਸਕੱਤਰ ਪੰਜਾਬ ਮਹਿਲਾ ਵਿੰਗ ਆਮ ਆਦਮੀ ਪਾਰਟੀ, ਅਮਰਦੀਪ ਸਿੰਘ ਬੰਗਾ, ਜਥੇਦਾਰ ਤਰਲੋਕ  ਸਿੰਘ ਫਲੋਰਾ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਮਹਾਰਾਜਾ ਜੱਸਾ ਸਿੰਘ ਜੀ ਦੀ ਉੱਚੀ ਸੁੱਚੀ ਸ਼ਖਸ਼ੀਅਤ ਬਾਰੇ ਵਿਚਾਰ ਸਾਂਝੇ ਕੀਤੇ ਉੱਥੇ ਇਤਿਹਾਸਿਕ ਤੌਰ ਤੇ ਉਹਨਾਂ ਵੱਲੋਂ ਕੀਤੀ ਘਾਲਣਾ ਬਾਰੇ ਵਿਸਤਾਰਪੁਰਵਕ ਜਾਣਕਾਰੀ ਦਿੱਤੀ , ਅਮਰਦੀਪ ਬੰਗਾ ਵੱਲੋਂ ਸਭਾ ਦੀ ਨਵੀਂ ਬਣਾਈ ਕਮੇਟੀ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਅਨੁਸਾਰ ਰਣਬੀਰ ਸਿੰਘ ਸੋਹਲ - ਪ੍ਰਧਾਨ ,ਸੁਰਜੀਤ ਸਿੰਘ ਚੰਨਾ - ਮੀਤ ਪ੍ਰਧਾਨ ,ਮਨਜੀਤ ਸਿੰਘ ਮਰਵਾਹਾ - ਸਕੱਤਰ ,ਹਰਪ੍ਰੀਤ ਸਿੰਘ ਮਣਕੂ - ਜਨਰਲ ਸਕੱਤਰ ,ਅਮਰਦੀਪ ਸਿੰਘ - ਮੀਡੀਆ ਇੰਚਾਰਜ,ਜਤਿੰਦਰ ਭਾਂਬਰਾ - ਕੈਸ਼ੀਅਰ, ਵਿਕਰਮਜੀਤ ਸਿੰਘ ਕਲਸੀ - ਕਾਰਜਕਾਰਨੀ ਮੈਂਬਰ, ਮਨਵੀਰ ਸਿੰਘ ਮਰਵਾਹਾ - ਕਾਰਜਕਾਰਨੀ ਮੈਂਬਰ,ਗੁਰਿੰਦਰ ਸਿੰਘ ਲਾਇਲ- ਕਾਰਜਕਾਰਨੀ ਮੈਂਬਰ,ਇਕਬਾਲ ਸਿੰਘ ਸੰਦਲ - ਕਾਰਜਕਾਰਨੀ ਮੈਂਬਰ ,ਬਹਾਦਰ ਸਿੰਘ ਭੋਗਲ - ਕਾਰਜਕਾਰਨੀ ਮੈਂਬਰ,ਮੋਹਨ ਸਿੰਘ ਚਾਨਾ,ਸੰਦੀਪ ਸਿੰਘ ਚਾਨਾ,ਗਗਨਦੀਪ ਸਿੰਘ ਚਾਨਾ ਇਕਬਾਲ ਸਿੰਘ ਚੰਦਲ,ਕਿਰਪਾਲ ਸਿੰਘ ਨਿਯੁਕਤ ਕੀਤੇ ਗਏ ਇਸ ਮੌਕੇ ਤੇ ਰਣਵੀਰ ਸਿੰਘ ਸੋਹਲ ਪ੍ਰਧਾਨ ਕਮੇਟੀ ਸੁਰਜੀਤ ਸਿੰਘ ਚਾਨਾ ,ਮਨਜਿੰਦਰ ਸਿੰਘ ਮਰਵਾਹਾ, ਹਰਪ੍ਰੀਤ ਸਿੰਘ ਮਾਣਕੂ, ਜਤਿੰਦਰ ਸਿੰਘ ਭਮਰਾ ਬਿਕਰਮਜੀਤ ਸਿੰਘ ਕਲਸੀ ਮਨਵੀਰ ਸਿੰਘ ਮਰਵਾਹਾ ਮਨਜੀਤ ਸਿੰਘ ਤਾਲਿਬ  ਜਸਵੀਰ ਸਿੰਘ ਨੂਰਪੁਰ ਇੰਚਾਰਜ ਸਬ ਆਫਿਸ ਅਜੀਤ ਅਤੇ ਜਿਲ੍ਹਾ ਪ੍ਰਧਾਨ ਪੀ ਸੀ ਜੈ ਯੂ ਨਵਾਂ ਸ਼ਹਿਰ,ਧਰਮਵੀਰ ਪਾਲ  ਮੈਡਮ ਮੋਨਿਕਾ ਵਾਲੀਆ ਐਮਸੀ ਹਿੰਮਤ ਤੇਜਪਾਲ ਐਮਸੀ ਜਸਵਿੰਦਰ ਸਿੰਘ ਮਾਨ ਐਮਸੀ ਜਤਿੰਦਰ ਕੌਰ ਮੁੰਗਾ ਐਮਸੀ, ਜੀਤ ਸਿੰਘ ਭਾਟੀਆ ਐਮਸੀ ਸਾਗਰ ਅਰੋੜਾ ਪ੍ਰਧਾਨ ਵਪਾਰ ਮੰਡਲ ਸ਼ਹਿਰੀ ਬੰਗਾ ਸੋਹਨ ਲਾਲ ਢੰਡਾ ਮਨਜਿੰਦਰ ਸਿੰਘ ਕੁਲਬੀਰ ਸਿੰਘ ਪਾਬਲਾ ਬਲਵੀਰ ਸਿੰਘ ਪਾਵਲਾ ਕੁਲਦੀਪ ਸਿੰਘ ਬਾਂਸਲ ਯੂਕੇ  ਗੁਰਿੰਦਰਜੀਤ ਸਿੰਘ ਬਾਂਸਲ, ਜਸਪਾਲ ਸਿੰਘ ਗਿਦਾ, ਗੁਲਸ਼ਨ ਕੁਮਾਰ ਛੋਟੂ ਪ੍ਰਧਾਨ ਲਾਇਨ ਕਲੱਬ ਅਤੇ ਸਮੂਹ ਰਾਮਗੜੀਆ ਪਰਿਵਾਰ ਤੇ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੈਂਬਰ ਅਤੇ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਾਮਿਲ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...