Wednesday, May 21, 2025

ਸ਼ਿਵ ਸੈਨਾ ਪੰਜਾਬ ਨੇ ਸੜਕ ਤੇ ਓਵਰਲੋਡ ਬਜਰੀ ਰੇਤੇ ਅਤੇ ਪੱਥਰ ਦੇ ਟਿੱਪਰਾਂ ਦੀ ਆਵਾਜਾਈ ਸਬੰਧੀ ਐਸ ਐਸ ਪੀ ਹੁਸ਼ਿਆਰਪੁਰ ਨੂੰ ਮੰਗ ਪੱਤਰ

ਹੁਸ਼ਿਆਰਪੁਰ (ਮਨਜਿੰਦਰ ਸਿੰਘ):-

ਪੁਲਿਸ ਦੇ ਹੁਕਮਾਂ ਅਨੁਸਾਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਸਵੇਰੇ 6:00 ਤੋਂ ਸ਼ਾਮ 9:00 ਵਜੇ ਤੱਕ ਓਵਰਲੋਡ ਟਰੱਕ ਅਤੇ ਟਿੱਪਰਾਂ ਦੀ ਆਵਾਜਾਈ ਤੇ ਪਾਬੰਦੀ ਹੈ। ਇਸਦੇ ਬਾਵਜੂਦ  ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆ ਹਨ ਅਤੇ ਟਿੱਪਰ ਬੇਖੋਫ ਹੋ ਕੇ 6:00 ਤੋਂ 9:00 ਵਜੇ ਵਿੱਚ ਵੀ ਸੜਕਾਂ ਤੇ ਲੋਢ ਲੈ ਕੇ ਭੀੜ ਵਾਲੇ ਬਜ਼ਾਰਾਂ ਵਿੱਚ ਇਹ ਆਮ ਘੁੰਮਦੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸ਼ੋਤਮ ਬੰਗਾ ਸੂਬਾ ਪ੍ਰਧਾਨ ਸ਼ਿਵ ਸੈਨਾ ਪੰਜਾਬ (ਐਸ ਸੀ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਇਸ ਕਾਰਨ ਕਈ ਵਾਰ ਸੜਕ ਦੁਰਘਟਨਾਵਾਂ ਵੀ ਆਮ ਹੋ ਜਾਂਦੀਆਂ ਹਨ ਅਤੇ ਕਈਆਂ ਵਿਅਕਤੀਆਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਪ੍ਰਸ਼ੋਤਮ ਬੰਗਾ ਨੇ ਦੱਸਿਆ ਕਿ ਮਾਹਿਲਪੁਰ ਤੋਂ ਜੇਜੋਂ ਨੂੰ ਜਾਂਦੀ ਸੜਕ ਤੇ ਦਿਨ ਵੇਲੇ ਹਰ ਸਮੇਂ ਸਾਰਾ ਦਿਨ ਸੜਕ ਤੇ ਬਜਰੀ ਅਤੇ ਰੇਤੇ ਦੇ ਓਵਰਲੋਡ ਟਰੱਕ ਅਤੇ ਉਹਨਾਂ ਦਾ ਸਟਾਫ ਧੱਕੇ ਨਾਲ ਸਾਰਾ ਦਿਨ ਆਪਣੀ ਮਨ ਮਰਜ਼ੀ ਨਾਲ ਰੋਡ ਉੱਤੇ ਟਿੱਪਰ ਲੰਘਾਉਂਦੇ ਹਨ। ਜੇਜੋਂ ਕਸਬੇ ਦੇ ਕੋਲ ਕਈ ਕਰੈਸ਼ਰ ਇਸ ਨਜਾਇਜ ਧੰਦੇ ਵਿੱਚ ਕੰਮ ਕਰਦੇ ਹਨ। ਇਸੇ ਤਰ੍ਹਾਂ ਗੜ੍ਹਸ਼ੰਕਰ ਤੋਂ ਨੰਗਲ ਰੋਡ ਤੇ ਬਜਰੀ, ਰੇਤੇ ਅਤੇ ਪੱਥਰ ਦੇ ਭਰੇ ਹੋਏ ਓਵਰਲੋਡ ਟਰੱਕ ਸਾਰਾ ਦਿਨ ਬਜ਼ਾਰ ਵਿੱਚ ਦੀ ਲੰਘਦੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਗੜ੍ਹਸੰਕਰ ਡੀ.ਐਸ.ਪੀ ਸਾਹਿਬ ਨੇ ਕਈ ਜਗ੍ਹਾ ਤੇ ਆਪਣੇ ਹੁਕਮਾਂ ਦੀਆਂ ਫਲੈਕਸਾਂ ਵੀ ਲਗਾਈਆ ਹਨ, ਜਿਸ ਉੱਤੇ ਲਿਖਿਆ ਹੈ ਕਿ ਸਵੇਰੇ 6 ਵਜੇ ਤੋਂ ਸ਼ਾਮ 9 ਵਜੇ ਤੱਕ ਗੜ੍ਹਸ਼ੰਕਰ ਤੋਂ ਨੰਗਲ ਰੋਡ ਤੇ ਟਰਾਲੇ ਤੇ ਟਿੱਪਰਾਂ ਦਾ ਆਉਣਾ ਜਾਣਾ ਮਨ੍ਹਾਂ ਹੈ। ਫਿਰ ਵੀ ਇਹ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਧੱਕੇ ਨਾਲ ਸਾਰਾ ਦਿਨ ਟਰੱਕ ਲੰਘਾਉਦੇ ਰਹਿੰਦੇ ਹਨ ਅਤੇ ਇਸ ਰੋਡ ਤੇ ਕਈ ਕਰੈਸ਼ਰ ਲੱਗੇ ਹੋਏ ਹਨ। ਜੇਕਰ ਇਨ੍ਹਾਂ ਨੂੰ ਕੋਈ ਰੋਕਦਾ ਹੈ ਤਾਂ ਲੜਾਈ ਝਗੜਾ ਅਤੇ ਮਾਰ-ਕੁਟਾਈ ਕਰਨ ਤੱਕ ਆ ਜਾਂਦੇ ਹਨ। ਇਸ ਲਈ ਸ਼ਿਵ ਸੈਨਾ ਪੰਜਾਬ ਇਸਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ। ਇਸ ਮੌਕੇ ਉਨ੍ਹਾਂ ਅਤੇ ਉਸਦੇ ਸਾਥੀਆਂ ਨੇ ਜ਼ਿਲ੍ਹਾ ਐਸ ਐਸ ਪੀ ਹੁਸ਼ਿਆਰਪੁਰ ਦੇ ਨਾਮ ਇੱਕ ਮੰਗ ਪੱਤਰ ਦਿੱਤਾ। ਜਿਸ ਨੂੰ ਮੈਡਮ ਨਵਨੀਤ ਕੌਰ ਪੀਪੀਐਸ ਕਪਤਾਨ ਪੁਲਿਸ ਸਥਾਨਕ ਨੇ ਪ੍ਰਾਪਤ ਕੀਤਾ। ਇਸ ਮੌਕੇ ਪ੍ਰਸ਼ੋਤਮ ਬੰਗਾ ਸੂਬਾ ਪ੍ਰਧਾਨ ਸ਼ਿਵ ਸੈਨਾ ਪੰਜਾਬ (ਐਸ ਸੀ), ਜਗਮੋਹਨ ਸਿੰਘ ਜੱਗੀ, ਕੁਲਵਿੰਦਰ ਸਿੰਘ, ਰਾਮ ਪਾਲ ਆਦਿ ਵੀ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...