Sunday, June 29, 2025

ਟੈਕਨੀਕਲ ਸਟਾਫ ਦੀ ਘਾਟ ਅਤੇ ਲੁੜੀਦੇ ਸਮਾਨ ਦੀ ਘਾਟ ਨਾਲ ਲੜ ਰਹੇ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ :

ਬੰਗਾ/ਨਵਾਂਸ਼ਹਿਰ29 ਜੂਨ(ਮਨਜਿੰਦਰ ਸਿੰਘ)
ਪਾਵਰ ਕਾਮ ਦੇ ਕੌਂਸਲ ਆਫ ਜੂਨੀਅਰ ਇੰਜੀਨੀਅਰ ਦੇ ਸਟੇਟ ਕਮੇਟੀ ਦੇ ਸੱਦੇ ਤੇ ਸਰਕਲ ਨਵਾਂ ਸ਼ਹਿਰ ਵਿਖੇ ਇੰਜੀਨੀਅਰ ਗੁਰਬਖਸ਼ ਰਾਮ ਪ੍ਰਧਾਨ ਸਰਕਲ ਨਵਾਂ ਸ਼ਹਿਰ ਦੀ ਪ੍ਰਧਾਨਗੀ ਹੇਠ ਚੇਤਨਾ ਮੀਟਿੰਗ ਕੀਤੀ ਗਈ ਪਾਵਰ ਕਾਮ ਵਿੱਚ ਟੈਕਨੀਕਲ ਸਟਾਫ ਦੀ ਭਾਰੀ ਕਮੀ ਹੈ ਨਾਰਥ ਜੋਨ ਵਿੱਚ ਹਾਲਤ ਸਭ ਤੋਂ ਵੀ ਬੱਤਰ ਹਨ ਨੌਰਥ ਜੋਨ ਜਲੰਧਰ ਜਿਸ ਵਿੱਚ ਸਰਕਲ ਨਵਾਂ ਸ਼ਹਿਰ, ਕਪੂਰਥਲਾ ,ਹੁਸ਼ਿਆਰਪੁਰ ਆਉਂਦੇ ਹਨ ਇਸ ਵਿੱਚ ਟੈਕਨੀਕਲ  ਸਟਾਫ ਜਿਵੇਂ ਕਿ ਜੇ ਈ,ਲਾਈਨਮੈਨ ਦੀਆਂ 83% ਪੋਸਟਾਂ ਖਾਲੀ ਹਨ ਭਾਵ ਖਪਤਕਾਰਾਂ ਨੂੰ ਬਿਜਲੀ ਸਪਲਾਈ ਮੁਹਈਆ ਕਰਨ ਲਈ ਸਿਰਫ 17% ਅਸਾਮੀਆਂ ਹੀ ਭਰੀਆਂ ਹਨ ਇਸ ਦੇ ਨਾਲ ਹੀ ਲੁੜੀਦੇ ਸਮਾਨ ਦੀ ਵੀ ਭਾਰੀ ਕਮੀ ਹੈ ਜਿਵੇਂ 3/ਸੀ ਕੇਬਲ 4 ਕੌਰ ਕੇਬਲਾ ਅਤੇ ਸਿੰਗਲ ਫੇਸ ਡੀਫ ਆਦਿ ਸਮੇਂ ਸਿਰ ਨਹੀਂ ਮਿਲ ਰਹੇ ਹਨ ਮੀਹ ਹਨੇਰੀ ਵਾਲੇ ਹਾਲਾਤਾਂ ਵਿੱਚ ਬਿਜਲੀ ਸਪਲਾਈ ਚਲਾਉਣੀ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਜਿਸ ਨਾਲ ਪਾਵਰਕਾਮ ਦਾ ਅਕਸ ਲੋਕਾਂ ਵਿੱਚ ਮਾੜਾ ਹੋ ਰਿਹਾ ਹੈ ਪਾਵਰ ਕਾਮ ਦੀ ਮੈਨੇਜਮੈਂਟ ਇਸ ਮਸਲੇ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ ਕੌਂਸਲ ਆਫ ਜੂਨੀਅਰ ਇੰਜੀਨੀਅਰ ਮੰਗ ਕਰਦੀ ਹੈ ਕਿ ਟੈਕਨੀਕਲ ਸਟਾਫ ਦੀ ਅਤੇ ਸਮਾਨ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਜੂਨੀਅਰ ਇੰਜੀਨੀਅਰ ਲਾਈਨ ਮੈਨ ਆਦਿ ਦੀ ਭਰਤੀ ਕੀਤੀ ਜਾਵੇ ਇਸ ਮੋਕੇ ਇੰਜੀਨੀਅਰ ਗੁਰਬਖਸ਼ ਰਾਮ ਪ੍ਰਧਾਨ ਇੰਜ. ਗੁਰਪ੍ਰੀਤ ਸਿੰਘ ਸਕੱਤਰ, ਇੰਜੀਨੀਅਰ ਹਰਬੰਸ ਸਿੰਘ ਵਾਈਸ ਪ੍ਰਧਾਨ, ਇੰਜੀਨੀਅਰ ਗੁਰਮੇਲ ਸਿੰਘ ,ਇੰਜੀਨੀਅਰ ਅਮਿਤ ਕੁਮਾਰ, ਇੰਜੀਨੀਅਰ ਦਰਬਾਰਾ ਸਿੰਘ, ਇੰਜੀਨੀਅਰ ਲਾਜਪਤ ਰਾਏ ਇੰਜੀਨੀਅਰ ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...