Wednesday, July 30, 2025

14 ਅਗਸਤ ਨੂੰ "ਸ਼੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ" ਸਜਾਈ ਜਾਵੇਗੀ---ਪ੍ਰਧਾਨ ਅੰਜੂ ਸ਼ਰਮਾ, ਡਾ: ਬਲਬੀਰ ਸ਼ਰਮਾ, ਰਾਕੇਸ਼ ਸੂਰੀ***ਸ਼ੋਭਾ ਯਾਤਰਾ ਦਾ ਸੱਦਾ ਪੱਤਰ ਜਾਰੀ

ਬੰਗਾ 30 ਜੁਲਾਈ (ਮਨਜਿੰਦਰ ਸਿੰਘ,ਨਵਕਾਂਤ ਭਰੋਮਜਾਰਾ) ਸ਼੍ਰੀ ਲੱਡੂ ਗੋਪਾਲ ਮਹਾਂਉਤਸਵ ਸਮਿਤੀ ਬੰਗਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਚੌਥੀ "ਸ਼੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ" 14 ਅਗਸਤ ਨੂੰ ਸ਼ਾਮ 4:00 ਵਜੇ ਕੱਢੀ ਜਾਵੇਗੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾਂ ਬਾਗ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਬਲਬੀਰ ਸ਼ਰਮਾ, ਸ਼੍ਰੀ ਲੱਡੂ ਗੋਪਾਲ ਮਹਾਂਉਤਸਵ ਸੇਵਾ ਸਮਿਤੀ ਬੰਗਾ ਦੇ ਪ੍ਰਧਾਨ ਸ਼੍ਰੀਮਤੀ ਅੰਜੂ ਸ਼ਰਮਾ, ਜਨਰਲ ਸਕੱਤਰ ਰਾਕੇਸ਼ ਸੂਰੀ ਨੇ ਸਾਂਝੇ ਤੌਰ 'ਤੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ 'ਤੇ, 12, 13, 14 ਅਗਸਤ ਨੂੰ ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾ ਬਾਗ ਮੁਕੁੰਦਪੁਰ ਰੋਡ ਤੋਂ ਸਵੇਰੇ 4:00 ਵਜੇ ਪ੍ਰਭਾਤ ਫੇਰੀਆਂ ਕੱਢੀਆ ਜਾਣਗੀਆਂ। 14 ਅਗਸਤ ਨੂੰ ਸ਼ਾਮ 4:00 ਵਜੇ, ਚੌਥੀ "ਸ਼੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ" ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾ ਬਾਗ ਮੁਕੁੰਦਪੁਰ ਰੋਡ ਤੋਂ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਕੱਢੀ ਜਾਵੇਗੀ। ਜੋ ਪ੍ਰਾਚੀਨ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਸੜਕਾਂ ਵਿੱਚੋਂ ਘੁੰਮਦੀ ਹੋਈ ਵਾਪਸ ਸ਼ਿਵ ਮੰਦਰ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸ਼ੋਭਾ ਯਾਤਰਾ ਵਿੱਚ ਨਵਾਂਸ਼ਹਿਰ ਦੇ ਬੱਚਿਆਂ ਦਾ ਡਾਂਡੀਆ ਨਾਚ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਮਨਮੋਹਕ ਰੂਪ ਦੇਖਣ ਯੋਗ ਹੋਵੇਗਾ। ਇਸ ਮੌਕੇ ਕਮੇਟੀ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਸੱਦਾ ਪੱਤਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਅੰਜੂ ਸ਼ਰਮਾ, ਪਵਨ ਭੱਲਾ, ਜਨਕ ਰਾਜ, ਸੱਤਪਾਲ ਸੂਰੀ, ਐਡਵੋਕੇਟ ਵਿਜੇ ਛਾਬੜਾ, ਕਮਲ ਚੋਪੜਾ, ਰਾਕੇਸ਼ ਸੂਰੀ, ਨਰੇਸ਼ ਕੁਮਾਰ ਗੋਇਲ, ਨੇਹਾ ਆਨੰਦ, ਗੀਤਾ ਕਨੌਜੀਆ, ਦੀਪਕ ਨਾਰੰਗ, ਸੰਜੀਵ ਕੁਮਾਰ, ਪ੍ਰਿੰਸੀਪਲ ਜਤਿੰਦਰ ਮੋਹਨ, ਯੁਵਰਾਜ ਆਨੰਦ, ਮਹਿਕ, ਅਰੁਣਾ ਸ਼ਰਮਾ ਅਤੇ ਪ੍ਰਵੀਨ ਗਾਂਧਾ  ਵੀ ਮੌਜੂਦ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...