Wednesday, July 23, 2025

ਸਬ ਡਿਵੀਜ਼ਨ ਬੰਗਾ ਦੇ ਥਾਣਿਆ ਦੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ 3 ਨਸ਼ਾ ਤਸਕਰ ਕਾਬੂ- ਡੀਐਸਪੀ ਰੰਧਾਵਾ

ਡੀਐਸਪੀ ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਰੰਧਾਵਾ  ਪੀਪੀਐਸ ਜਾਣਕਾਰੀ ਦਿੰਦੇ ਹੋਏ

ਬੰਗਾ23ਜੁਲਾਈ(ਮਨਜਿੰਦਰ ਸਿੰਘ)ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ ਡਿਵੀਜ਼ਨ ਦੇ ਥਾਣਾ ਬੰਗਾ ਸਿਟੀ, ਮੁਕੁੰਦਪੁਰ, ਬਹਿਰਾਮ ਵਿੱਚ 99 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੰਗਾ ਸਬ ਡਵੀਜ਼ਨ ਦੇ ਡੀਐਸਪੀ ਹਰਜੀਤ ਸਿੰਘ ਰੰਧਵਾ ਪੀਪੀਐਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਦਰ ਥਾਣਾ ਬੰਗਾ ਦੇ ਪਿੰਡ ਨੌਰਾ ਦੇ ਰਹਿਣ ਵਾਲੇ ਗੁਰੂਦੱਤ (35) ਨੂੰ ਥਾਣਾ ਸਿਟੀ ਦੇ ਝਿੱਕਾ ਨਹਿਰ ਪੁਲ ਨੇੜੇ 20 ਨਸ਼ੀਲੀਆਂ ਗੋਲੀਆਂ ਸਮੇਤ ਹਿਰਾਸਤ ਵਿੱਚ ਲਿਆ ਗਿਆ। ਮੁਲਜ਼ਮ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਏਐਸਆਈ ਵਿਜੇ ਕੁਮਾਰ ਦੀ ਟੀਮ ਨੇ ਮੁਲਜ਼ਮ ਨੂੰ ਫੜ ਲਿਆ ਅਤੇ ਉਸ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਬਾਰੇ ਜਾਣਕਾਰੀ ਲਈ।
ਇੱਕ ਹੋਰ ਮਾਮਲੇ ਵਿੱਚ ਥਾਣਾ ਮੁਖੀ ਮਹਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਥਾਣਾ ਮੁਕੰਦਪੁਰ ਦੇ ਐਸ ਆਈ ਰਾਮ ਲਾਲ ਨੇ ਪੁਲਿਸ ਪਾਰਟੀ ਸਮੇਤ ਪੁਰਾਣੇ ਪਸ਼ੂ ਹਸਪਤਾਲ ਦੇ ਨੇੜੇ ਤੋਂ ਪਿੰਡ ਦੇ ਰਿੰਕੂ ਕਾਂਡਾ ਨੂੰ ਐਨਡੀਪੀਐਸ ਐਕਟ ਤਹਿਤ 59 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇੱਕ ਹੋਰ ਮਾਮਲੇ ਵਿੱਚ, ਪੁਲਿਸ ਸਟੇਸ਼ਨ ਬਹਿਰਾਮ ਦੇ ਐਸਐਚਓ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਏ ਐੱਸ ਆਈ ਸ਼ਿੰਦਰਪਾਲ ਵੱਲੋਂ ਪੁਲਿਸ ਟੀਮ ਨਾਲ ਪਿੰਡ ਬੀੜ ਸਾਰੰਗਵਾਲ ਨੇੜੇ ਇੱਕ ਨੌਜਵਾਨ (24) ਨੂੰ 20 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...