ਬੰਗਾ ੯ ਜੁਲਾਈ (ਮਨਜਿੰਦਰ ਸਿੰਘ)
ਥਾਣਾ ਸਿਟੀ ਬੰਗਾ ਦੀ ਪੁਲਿਸ ਵਲੋਂ ਹੈਰੋਇਨ ਰੱਖਣ ਦੇ ਦੋਸ਼ ਚ' ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ,ਥਾਣਾ ਸਿਟੀ ਬੰਗਾ ਦੇ ਮੁਖੀ ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਗੜ੍ਹਸ਼ੰਕਰ ਚੌਂਕ ਤੋਂ ਝਿੱਕਾ ਰੋਡ ਤੇ ਹੁੰਦੀ ਹੋਈ ਝਿੱਕਾ ਪੁਲੀ ਕੋਲ ਪਹੁੰਚੀ ਤਾਂ ਉੱਥੇ ਸ਼ੱਕੀ ਹਾਲਤ ਵਿੱਚ ਇਕ ਨੌਜਵਾਨ ਦਿਖਾਈ ਦਿੱਤਾ,ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ,ਸ਼ੱਕ ਦੇ ਆਧਾਰ ਤੇ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 5.20 ਗ੍ਰਾਮ ਹੈਰੋਇਨ ਬਰਾਮਦ ਹੋਈ, ਥਾਣਾ ਮੁਖੀ ਨੇ ਆਖਿਆ ਕਿ ਦੋਸ਼ੀ ਦੀ ਪਹਿਚਾਣ ਸੰਦੀਪ ਕੁਮਾਰ ਉਰਫ਼ ਮੰਨੂ ਪੁੱਤਰ ਬਸ਼ੰਬਰ ਸਿੰਘ ਵਾਸੀ ਡੁਗਰੀ,ਥਾਣਾ ਗੜ੍ਹਸ਼ੰਕਰ ਵਜੋ ਹੋਈ ਹੈ,ਥਾਣਾ ਮੁਖੀ ਨੇ ਆਖਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ,ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਤਫ਼ਤੀਸ਼ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ,
No comments:
Post a Comment