Wednesday, July 16, 2025

ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਪੁਲਾੜ ਯਾਤਰੂ ਸੁਭਾਂਸੂ ਸ਼ੁਕਲਾ ਤੇ ਸਾਥੀਆਂ ਨੂੰ ਵਧਾਈ ਦਿੱਤੀ

ਨਵਾਂਸ਼ਹਿਰ 16 ਜੁਲਾਈ(ਮਨਜਿੰਦਰ ਸਿੰਘ, ਹਰਿੰਦਰ ਸਿੰਘ) ਸ਼ਹੀਦ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰਡ ਨਵਾਂ ਸ਼ਹਿਰ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਡਰੈਗਨ ਪੁਲਾੜ ਵਾਹਨ ਦੇ ਯਾਤਰੂ ਅਤੇ ਵਿਗਿਆਨੀ ਸੁਭਾਂਸੂ ਸ਼ੁਕਲਾ ਅਤੇ ਉਸਦੇ ਤਿੰਨ ਹੋਰ ਸਾਥੀ ਵਿਗਿਆਨੀਆਂ ਨੂੰ ਸਪੇਸ ਦੀ ਯਾਤਰਾ ਕਰਨ ਉਪਰੰਤ ਕੈਲੀਫੋਰਨੀਆ ਦੇ ਅੰਤਰਰਾਸ਼ਟਰੀ ਤਟ ਤੇ ਸਫਲਤਾ ਪੂਰਵ ਉਤਰਨ ਤੇ ਵਧਾਈ ਦਿੱਤੀ ਗਈ ਤੇ ਉਹਨਾਂ ਦੀ ਸਫਲਤਾ ਦਾ ਤਾੜੀਆਂ ਦੀ ਗੂੰਜ ਨਾਲ ਸੁਆਗਤ ਕੀਤਾ।ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਸੁਭਾਂਸੂ ਸ਼ੁਕਲਾ ਅਤੇ ਉਨ੍ਹਾਂ ਦੇ ਤਿੰਨ ਸਪੇਸ ਸਾਥੀਆਂ ਨੇ ਐਕਸੀਓਮ 4 ਮਿਸ਼ਨ ਤਹਿਤ ਜੂਨ ਮਹੀਨੇ ਵਿੱਚ ਆਪਣਾ ਸਫਰ ਆਰੰਭ ਕੀਤਾ ਸੀ, ਨੂੰ ਪੂਰਾ ਪੂਰਾ ਕੀਤਾ ਹੈ।ਇਸ ਮੌਕੇ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਨੇ ਵਧਾਈ ਦਿੱਤੀ ਹੈ ਉਥੇ ਹੀ ਸ਼ਹੀਦ ਮੇਜਰ ਮਨਦੀਪ ਸਿੰਘ ਦੇ ਪਿਤਾ ਤੇ ਸੁਸਾਇਟੀ ਵੱਲੋਂ ਵਿਗਿਆਨੀਆਂ ਦੇ ਮਾਤਾ ਪਿਤਾ, ਅਧਿਆਪਕਾਂ, ਡਾਕਟਰ ਵਰਗ ਤੋਂ ਇਲਾਵਾ ਵਖ ਵਖ ਬੁੱਧੀਜੀਵੀਆਂ,ਦੇਸ਼ ਦੇ ਸੈਨਿਕਾਂ ਤੋਂ ਇਲਾਵਾ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਹੋਰ ਬੁਲੰਦੀਆਂ ਨੂੰ ਛੂਹਣ ਦੀ ਕਾਮਨਾ ਕੀਤੀ।ਧੰਨਵਾਦ ਕਰਨ ਵਾਲੀਆਂ ਸ਼ਖ਼ਸੀਅਤਾਂ ਵਿਚ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਗਲ ਰਾਜ ਪੁਰਸਕਾਰ ਜੇਤੂ (ਅਗਜੈਕਟਿਵ ਮੈਂਬਰ), ਲੈਕਚਰਾਰ ਬਲਬੀਰ ਕੁਮਾਰ ਜਨਰਲ ਸਕੱਤਰ ਤਰਸੇਮ ਪਠਲਾਵਾ, ਉਪ ਪ੍ਰਧਾਨ ਅਵਤਾਰ ਸਿੰਘ ਘਮੌਰ, ਹਰਬੰਸ ਕੌਰ (ਮੇਜ਼ਰ ਮਨਦੀਪ ਸਿੰਘ ਦੇ ਮਾਤਾ),ਅਮਰਜੀਤ ਸਿੰਘ ਮੈਂਬਰ, ਪ੍ਰਭਜੋਤ ਸਿੰਘ ਮੈਂਬਰ ਤੋਂ ਇਲਾਵਾ ਸੁਸਾਇਟੀ ਦੇ ਹੋਰ ਮੈਂਬਰ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...