Thursday, July 24, 2025

ਸ਼੍ਰੀ ਗੁਰੂ ਰਵਿਦਾਸ ਏਕਤਾ ਲਹਿਰ ਵੱਲੋਂ ਪਿੰਡ ਮਜਾਰੀ ਵਿਖੇ ਸਲਾਈ ਸੈਂਟਰ ਦੀ ਕੀਤੀ ਸ਼ੁਰੂਆਤ -ਬਾਬਾ ਜਸਵੀਰ ਸਿੰਘ

ਬੰਗਾ 24 ਜੁਲਾਈ (ਮਨਜਿੰਦਰ ਸਿੰਘ)
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਲਾਕ ਬੰਗਾ ਦੇ ਪਿੰਡ ਮਜਾਰੀ ਵਿਖੇ ਪ੍ਰਧਾਨ ਬੀਬੀ ਜਸਵੀਰ ਕੌਰ ਬਾਹੜੋਵਾਲ ਦੇ ਵਿਸ਼ੇਸ਼ ਉਪਰਾਲੇ ਸਦਕਾ ਸ਼੍ਰੀ ਗੁਰੂ ਰਵਿਦਾਸ ਏਕਤਾ ਲਹਿਰ ਵੱਲੋਂ ਔਰਤਾਂ ਨੂੰ ਸਿਲਾਈ ਕਢਾਈ ਸਿਖਾਉਣ ਲਈ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ 108 ਸੰਤ ਬਾਬਾ ਮਹਿੰਦਰ ਪਾਲ ਜੀ ਗੱਦੀ ਨਸ਼ੀਨ ਡੇਰਾ108 ਸੰਤ ਬਾਬਾ ਹੰਸਰਾਜ ਜੀ ਮਹਾਰਾਜ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਪੰਜਾਬ ਕੰਟੇਨਰ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਲਕਾ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਉਚੇਚੇ ਤੌਰ ਤੇ ਪਹੁੰਚ ਕੇ ਉਦਘਾਟਨ ਕਰਨ ਆਏ ਸੰਤ ਮਹਾਂਪੁਰਖਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਏਕਤਾ ਲਹਿਰ ਦੇ ਮੁਖੀ ਬਾਬਾ ਜਸਵੀਰ ਸਿੰਘ ਵੱਲੋਂ 108 ਸੰਤ ਬਾਬਾ ਮਹਿੰਦਰ ਪਾਲ, ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਅਤੇ ਪਿੰਡ ਵਾਸੀਆਂ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਭਰੂਣ ਹੱਤਿਆ ਨੂੰ ਰੋਕਣ ਲਈ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਬਹੁਤ ਜਰੂਰੀ ਹੈ ਲੜਕੀਆਂ ਜੇ ਆਪਣਾ ਰੁਜ਼ਗਾਰ ਕਰਨ ਦੇ ਸਮਰੱਥ ਹੋਣਗੀਆਂ ਤਾਂ ਸਹੁਰੇ ਘਰ ਵੀ ਉਹਨਾਂ ਨੂੰ ਇੱਜਤ ਅਤੇ ਮਾਨ ਸਤਿਕਾਰ ਮਿਲੇਗਾ ਇਸ ਲਈ ਉਹਨਾਂ ਦੀ ਸੰਸਥਾ ਵੱਲੋਂ ਇਸ ਤਰ੍ਹਾਂ ਦੇ ਸਿਲਾਈ ਸੈਂਟਰ ਖੋਲੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਇਸ ਇਲਾਕੇ ਵਿੱਚ ਇਹ ਦੂਸਰਾ ਸੈਂਟਰ ਖੋਲਿਆ ਜਾ ਰਿਹਾ ਹੈ ਅਤੇ ਇਸ ਇਲਾਕੇ ਵਿੱਚ 100 ਸਿਲਾਈ ਸੈਂਟਰ ਖੋਲਣ ਦਾ ਟੀਚਾ ਹੈ ਜਿਸ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਹਰੇਕ ਸੈਂਟਰ ਵਿੱਚ 50 ਦੇ ਕਰੀਬ ਲੜਕੀਆਂ ਅਤੇ ਔਰਤਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਜਿਨਾਂ ਨੂੰ ਸਿਖਲਾਈ ਉਪਰੰਤ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਸਿਲਾਈ ਮਸ਼ੀਨ ਅਤੇ ਹੋਰ ਲੁੜੀਦਾ ਸਮਾਨ ਮੁਫਤ ਦਿੱਤਾ ਜਾਵੇਗਾ 108 ਸੰਤ ਮਹਾਰਾਜ ਮਹਿੰਦਰਪਾਲ ਜੀ ਵੱਲੋਂ ਬਾਬਾ ਜਸਵੀਰ ਸਿੰਘ ਦੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਇਨ੍ਹਾਂ ਮਹਾਨ ਕਾਰਜਾਂ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਵੱਲੋਂ 11000 ਦੀ ਰਾਸ਼ੀ ਵੀ ਭੇਟ ਕੀਤੀ ਗਈ। ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਪੰਡੋਰੀ ਲੱਧਾ ਸਿੰਘ, ਸ੍ਰੀ ਸੋਹਣ ਲਾਲ ਢੱਡਾ, ਮਨਪ੍ਰੀਤ ਕੌਰ ਵਾਲੀਆ ਸਿਖਲਾਈ ਟੀਚਰ,ਪ੍ਰਧਾਨ ਜਸਬੀਰ ਕੌਰ ਬਾੜੋਵਾਲ , ਅਮਰਜੀਤ ਕੌਰ ਪੰਚ, ਜਸਵਿੰਦਰ ਕੌਰ ਪੰਚ , ਨੰਦਨੀ ਬਾਲਾ
ਹੁਸ਼ਿਆਰਪੁਰ,ਜਸਵਿੰਦਰ ਸਿੰਘ ਮਜਾਰੀ, ਸੁਮਨ ਮਜਾਰੀ ਕੁਲਵੰਤ ਸਿੰਘ ਮਜਾਰੀ ,ਸੁੱਖਾ ਸਿੰਘ ਮਜਾਰੀ ਗੁਰਦੀਪ ਸਿੰਘ ਮੋਰਿੰਡਾ,ਸਤਨਾਮ ਸਿੰਘ ਮਜਾਰੀ, ਦੀਸ਼ਾ ਪੰਚ ਆਦਿ ਹੋਰ ਪਿੰਡ ਨਿਵਾਸੀ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...