ਨਵਾਂਸ਼ਹਿਰ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਹਿਮਾਚਲ ਪ੍ਰਦੇਸ਼ ਚੋਂ ਬਤੌਰ ਡਾਇਰੈਕਟਰ ਜਨਰਲ ਵਣ ਵਿਭਾਗ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਉੱਘੇ ਵਿਗਿਆਨੀ ਡਾਕਟਰ ਰਣਜੀਤ ਸਿੰਘ ਜੋ ਕਿ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਹਰਿੰਦਰ ਸਿੰਘ ਵਿਖੇ ਸੇਵਾ ਨਿਭਾਅ ਰਹੇ ਹਨ ਦੇ ਬਹੁਤ ਹੀ ਕਰੀਬੀ ਸਰਦਾਰ ਹਨ ਅੱਜ ਬੱਚਿਆਂ ਅਤੇ ਅਧਿਆਪਕਾਂ ਨਾਲ ਰੂਬਰੂ ਹੋਏ। ਉਘੇ ਖੋਜੀ ਤੇ ਵਿਗਿਆਨੀ ਡਾਕਟਰ ਰਣਜੀਤ ਸਿੰਘ ਨੇ ਬੱਚਿਆਂ ਨੂੰ ਆਪਣੇ ਭਾਸ਼ਣ ਵਿੱਚ ਧਰਤੀ ਦੀ ਹੋਂਦ ਅਤੇ ਇਸ ਦੀ ਉਪਜ ਆਦਿ ਅਤੇ ਜੰਗਲੀ ਜੀਵਾਂ ਆਪੇ ਪੋਦਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਦਿਨੋ ਦਿਨ ਵੱਧ ਰਹੀ ਗਲੋਬਲ ਵਾਰਮਿੰਗ ਤੇ ਚਿੰਤਾ ਪ੍ਰਗਟ ਕਰਦਿਆਂ ਰੁੱਖਾਂ ਦੀ ਮਹੱਤਤਾ ਤੇ ਸਾਂਭ ਸੰਭਾਲ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਸਮੇਂ ਸਮੇਂ ਤੇ ਭਾਰਤ ਦੀ ਅਰਥ ਵਿਵਸਥਾ ਵਿਚ ਕਦੋਂ ਕਦੋਂ ਤੇ ਕਿਵੇਂ ਉਤਰਾਅ ਚੜ੍ਹਾਅ ਆਇਆ ਅਤੇ ਜਿਹੜੀਆਂ ਸ਼ਖਸ਼ੀਅਤਾਂ ਨੇ ਇਸ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ ਇਸ ਤੋਂ ਇਲਾਵਾ ਇਨਸਾਨ ਆਪਣੇ ਸਵਾਰਥ ਲਈ ਆਪਣੀਆਂ ਲੋੜਾਂ ਨੂੰ ਪੂਰਾ ਕਰਦਾ ਰਿਹਾ ਅਤੇ ਰੁੱਖਾਂ ਜੰਗਲਾਂ ਨੂੰ ਕੱਟ ਕੇ ਆਪਣੇ ਜੀਵਨ ਬਸਰ ਲਈ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਕਾਨ ਬਣਾਉਣ ਤੱਕ ਹੀ ਸੀਮਿਤ ਰਿਹਾ। ਡਾਕਟਰ ਰਣਜੀਤ ਸਿੰਘ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਿਗਿਆਨਿਕ ਵਿਧੀ ਤੇ ਅਕਰਸ਼ਿਤ ਸਲਾਈਡਾਂ ਰਾਹੀਂ ਬਣਾਈ ਵੀਡੀਓ ਰਾਹੀਂ ਰੁੱਖਾਂ ਦੀ ਮਹੱਤਤਾ ਅਤੇ ਧਰਤੀ ਦੀ ਹੋਂਦ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਪ੍ਰਿੰਸੀਪਲ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਨੇ ਸਟਾਫ ਸਮੇਤ ਡਾਇਰੈਕਟਰ ਜਨਰਲ ਵਣ ਵਿਭਾਗ ਡਾਕਟਰ ਰਣਜੀਤ ਸਿੰਘ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਅੱਜ ਦੇ ਇਸ ਵਿਸ਼ੇਸ਼ ਸੈਮੀਨਾਰ ਵਿੱਚ ਸਕੂਲ ਦੇ ਮੈਡਮ ਗੁਨੀਤ, ਪ੍ਰੇਮਪਾਲ ਸਿੰਘ, ਮਨਮੋਹਨ ਸਿੰਘ, ਸੁਖਵਿੰਦਰ ਲਾਲ, ਰੇਖਾ ਜਨੇਜਾ, ਕਲਪਨਾ ਬੀਕਾ, ਰਜਨੀ ਬਾਲਾ, ਬਰਿੰਦਰ ਕੌਰ,ਅਮਨਦੀਪ ਕੌਰ, ਹਰਿੰਦਰ ਸਿੰਘ, ਸਮੀਤ ਸੋਢੀ ਤੋਂ ਇਲਾਵਾ ਕੈਂਪਸ ਮੈਨੇਜਰ ਕੁਲਵਿੰਦਰ ਸਿੰਘ ਸੁਰੱਖਿਆ ਗਾਰਡ ਲਖਵੀਰ ਸਿੰਘ ਅਤੇ ਬਲਜਿੰਦਰ ਸਿੰਘ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment