Monday, July 28, 2025

ਪੰਜਾਬੀ ਸੱਭਿਆਚਾਰ ਸਾਡੇ ਜੀਵਨ ਦਾ ਅਨਿਖੱੜਵਾ ਅੰਗ : ਰਜਨੀ ਬੰਗਾ **** ਲਾਇਨਜ਼ ਕਲੱਬ ਬੰਗਾ ਸਿਮਰਨ ਨੇ ਮਨਾਇਆ ਤੀਆ ਦਾ ਤਿਉਹਾਰ

ਬੰਗਾ 28 ਜੁਲਾਈ (ਮਨਜਿੰਦਰ ਸਿੰਘ)
ਲਾਇਨਜ਼ ਕਲੱਬ ਬੰਗਾ ਸਿਮਰਨ ਨੇ ਕਲੱਬ ਪ੍ਰਧਾਨ ਮੀਨੂੰ ਭੁੱਟਾ ਦੀ ਅਗਵਾਈ ਹੇਠ ਧੀਆਂ ਦਾ ਤਿਉਹਾਰ ਬੰਗਾ ਦੇ ਜੇ•ਜੇ  ਹੰਗਰ ਪਲਾਜ਼ਾ ਵਿੱਚ ਬੜੇ ਉਤਸਾਹ ਤੇ ਖੁਸ਼ੀ ਨਾਲ ਮਨਾਇਆ I ਇਸ ਤੀਆ ਦੇ ਮੇਲੇ ਦਾ ਉਦਘਾਟਨ ਰਜਨੀ ਬੰਗਾ ਵਲੋਂ ਰੀਬਨ ਕੱਟ ਕੇ ਕੀਤਾ I ਇਸ ਤੀਆ ਦੇ ਮੇਲੇ ਦੌਰਾਨ ਗਿੱਧੇ ਭੰਗੜੇ ਡਾਂਸ ਅਤੇ ਗੀਤ ਸੰਗੀਤ ਦੇ ਮੁਕਾਬਲੇ ਕਰਵਾਏ ਗਏ ਰੰਗ ਬਿਰੰਗੀਆਂ ਰਿਵਾਇਤੀ ਪੁਸ਼ਾਕਾਂ ਵਿੱਚ ਸਜੀਆਂ ਮੁਟਿਆਰਾਂ ਨੇ ਤੀਜ ਦੇ ਗੀਤ ਗਾਏ ਅਤੇ ਬੋਲੀਆਂ ਪਾਈਆਂ I ਇਸ ਮੌਕੇ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਤੋਂ ਪੰਜਾਬ ਦੇ ਵਿਰਸੇ ਦੀ ਝਲਕ ਦਿਖਾਈ ਦਿੱਤੀ I ਮੇਲੇ ਦਾ ਸਲੋਗਨ ਕਲੱਬ ਦੇ ਐਡਮਨਿਸਟ੍ਰੇਟਰ ਲਾਇਨ ਧੀਰਜ ਕੁਮਾਰ ਮੱਕੜ ਵਲੋਂ "ਮੇਲਾ ਲਗਿਆ ਤੀਆ ਦਾ, ਜਿਉਂਦੀਆਂ ਰਹਿਣ ਉਹ ਮਾਵਾਂ ਜਿਨ੍ਹ ਮਾਨ ਵਧਾਇਆ ਧੀਆਂ ਦਾ" ਰਖਿਆ ਗਿਆ। ਇਸ ਮੇਲੇ ਵਿੱਚ ਹਰ ਤਰਾਂ ਦਾ ਪ੍ਰਬੰਧ ਲਾਇਨ ਰੋਹਿਤ ਚੋਪੜਾ ਅਤੇ ਕਮਲਜੀਤ ਰਾਏ ਵਲੋਂ ਕੀਤਾ ਗਿਆ। ਇਸ ਦੋਰਾਨ ਮਿਸ ਤੀਜ ਦੇ ਅਵਾਰਡ ਦੇ ਨਾਲ ਨਾਲ ਬੈਸਟ ਕੋਰੀਓਗ੍ਰਾਫੀ ਦੇ ਅਵਾਰਡ ਦੇ ਨਾਲ ਮੁੱਖ ਮਹਿਮਾਨ ਸਾਬਕਾ ਡਿਸਟ੍ਰਿਕ ਚੇਅਰਪਰਸਨ ਜੀ ਐਮ ਟੀ ਫੈਮਲੀ ਐਂਡ ਵੂਮੈਨ ਲਾਇਨ ਲੇਡੀ ਰਜਨੀ ਬੰਗਾ ਵਲੋਂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਰਜਨੀ ਬੰਗਾ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਸਾਡੇ ਜੀਵਨ ਦਾ ਅਨਿਖੱੜਵਾ ਅੰਗ ਹੈ ਅਤੇ ਤੀਆਂ ਦਾ ਤਿਉਹਾਰ ਆਪਸੀ ਪ੍ਰੇਮ ਸਾਂਝ ਖੁਸ਼ੀਆਂ ਚਾਵਾਂ ਤੇ ਉਮੰਗਾਂ ਦਾ ਪ੍ਰਤੀਕ ਹੈ I ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਪ੍ਰਧਾਨ ਮੀਨੂ ਭੁੱਟਾ ਦੀ ਅਗਵਾਈ ਹੇਠ ਲਾਇਨ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਰਜਨੀ ਬੰਗਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ I ਇਸ ਮੌਕੇ ਪ੍ਰਧਾਨ ਮੀਨੂੰ ਭੁੱਟਾ, ਰਜਨੀ ਬੰਗਾ,ਰੋਹਿਤ ਚੋਪੜਾ, ਪ੍ਰੀਆ ਚੋਪੜਾ, ਵਨੀਤਾ ਕੁਮਾਰੀ, ਮਨਿੰਦਰ ਕੌਰ, ਪ੍ਰਿੰਕਾ ਕਲਸੀ, ਸੀਮਾ, ਰਿਮੀ, ਚੰਚਲ ਰਾਣੀ, ਨੀਲਮ ਚੋਪੜਾ, ਸੰਤੋਸ਼ ਕੰਡਾ, ਨੀਤੂ, ਪੂਜਾ ਭੁੱਟਾ, ਹਰਮਨਪ੍ਰੀਤ ਕੌਰ, ਸਰੂਤੀ ਕੰਡਾ ਆਦਿ ਹਾਜਰ ਸਨ I

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...