Friday, July 18, 2025

ਪਰਵਿੰਦਰ ਭੰਗਲ ਨੂੰ ਬਤੌਰ ਮੁੱਖ ਅਧਿਆਪਕ ਪਦ ਉਨਤ ਹੋਣ ਤੇ ਕੀਤਾ ਸਨਮਾਨਿਤ

ਨਵਾਂਸ਼ਹਿਰ੧੮ ਜੁਲਾਈ (ਹਰਿੰਦਰ ਸਿੰਘ) ਮੂਸਾਪੁਰ ਰੋਡ ਸਥਿਤ ਨਵਾਂ ਸ਼ਹਿਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਸ਼ਹੀਦ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਪਰਵਿੰਦਰ ਸਿੰਘ ਭੰਗਲ ਰਾਜ ਪੁਰਸਕਾਰ ਜੇਤੂ ਅਤੇ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਦੇ ਕਾਰਜ਼ਕਾਰੀ ਮੈਂਬਰ ਨੂੰ ਉਨ੍ਹਾਂ ਦੀ ਬਤੌਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਭੀਣ ਵਿਖੇ ਪਦ ਉਨਤੀ ਹੋਣ ਤੋਂ ਇਲਾਵਾ ਸਮਾਜ ਵਿੱਚ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਦੇਖਦਿਆਂ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਦੇ ਸਰਪ੍ਰਸਤ ਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਭੰਗਲ ਬਹੁਤ ਹੀ ਮਿਹਨਤੀ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਹੈ ਅਤੇ ਸਮਾਜ ਵਿੱਚ ਹਰ ਵੇਲੇ ਗਰੀਬਾਂ ਤੇ ਲੋੜਵੰਦਾਂ ਦਾ ਮਸੀਹਾ ਬਣ ਕੇ ਵਿਚਰ ਰਿਹਾ ਹੈ। ਇਸ ਮੌਕੇ ਤੇ ਸੰਸਥਾ ਮੇਜ਼ਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਪਰਵਿੰਦਰ ਸਿੰਘ ਭੰਗਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਚੰਗੇ ਭਵਿੱਖ ਤੇ ਨਰੋਈ ਸਿਹਤ ਲਈ ਕਾਮਨਾ ਕੀਤੀ ਗਈ।ਇਸ ਮੌਕੇ ਤੇ ਲੈਕਚਰਾਰ ਬਲਬੀਰ ਕੁਮਾਰ ਜਨਰਲ ਸਕੱਤਰ ਤਰਸੇਮ ਪਠਲਾਵਾ, ਉਪ ਪ੍ਰਧਾਨ ਅਵਤਾਰ ਸਿੰਘ ਘਮੌਰ, ਹਰਬੰਸ ਕੌਰ (ਮੇਜ਼ਰ ਮਨਦੀਪ ਸਿੰਘ ਦੇ ਮਾਤਾ),ਅਮਰਜੀਤ ਸਿੰਘ ਮੈਂਬਰ, ਪ੍ਰਭਜੋਤ ਸਿੰਘ ਮੈਂਬਰ ਤੋਂ ਇਲਾਵਾ ਸੁਸਾਇਟੀ ਦੇ ਹੋਰ ਮੈਂਬਰਾਂ ਤੋਂ ਇਲਾਵਾ ਸਕੂਲ ਦੇ ਸਟਾਫ ਮੈਂਬਰਾਂ ਵਿੱਚ ਅੰਜਨਾ , ਕਿਰਨਦੀਪ, ਗਗਨਦੀਪ, ਰਾਕੇਸ਼ ਰਾਣੀ,ਅਮਨਦੀਪ ਸਿੰਘ, ਸੁਮਨ, ਜਸਪ੍ਰੀਤ ਕੌਰ,ਨਰਿੰਦਰ ਕੌਰ ਆਦਿ ਹਾਜ਼ਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...