Sunday, July 20, 2025

ਲਾਇਨਜ਼ ਕਲੱਬ ਬੰਗਾ ਸਿਮਰਨ ਦੀ ਮੀਟਿੰਗ ਪ੍ਰਧਾਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਕੀਤੀ ਗਈ***ਚਾਰ ਨਵੇਂ ਮੈਂਬਰ ਨਿਯੁਕਤ ਕੀਤੇ ਗਏ**

ਬੰਗਾ20ਜੁਲਾਈ(ਮਨਜਿੰਦਰ ਸਿੰਘ)ਲਾਇਨਜ ਕਲੱਬ ਬੰਗਾ ਸਿਮਰਨ ਦੀ ਮਹੀਨੇਵਾਰ ਦੀ ਪਹਿਲੀ ਕਲੱਬ ਮੀਟਿੰਗ ਜੇ•ਜੇ• ਹੰਗਰ ਪਲਾਜ਼ਾ ਬੰਗਾ ਵਿਖੇ ਡਿਸਟ੍ਰਿਕ ਗਵਰਨਰ ਲਾਇਨ ਵੀ• ਐਮ• ਗੋਇਲ ਦੀ ਹਿਦਾਇਤਾਂ ਅਨੁਸਾਰ ਕਲੱਬ ਦੇ ਸੀਨੀਅਰ ਲਾਇਨ ਲੀਡਰ ਕਲੱਬ  ਐਡਮਨਿਸਟ੍ਰੇਟਰ ਲਾਇਨ ਧੀਰਜ ਕੁਮਾਰ ਮੱਕੜ ਦੀ ਦਿਸ਼ਾ ਨਿਰਦੇਸ਼ਾ ਅਨੂਸਾਰ ਚਾਰਟਰਡ ਪ੍ਰਧਾਨ ਲਾਇਨ ਮੀਨੂੰ ਭੁੱਟਾ ਜੀ ਦੀ ਪ੍ਰਧਾਨਗੀ ਹੇਠ ਕਲੱਬ ਦੀ ਮੀਟਿੰਗ ਕੀਤੀ ਗਈ। ਜਿਸ ਦੋਰਾਨ ਕਲੱਬ ਜਨਰਲ ਸਕੱਤਰ ਲਾਇਨ ਸ਼ਰਨਦੀਪ ਦੋਸਾਂਝ ਨੇ ਜੁਲਾਈ ਮਹੀਨੇ ਵਿੱਚ ਲਗਾਏ ਗਏ ਸਮਾਜ ਸੇਵਾ ਦੇ ਕੀਤੇ ਗਏ ਕਾਰਜਾਂ ਦੀ ਮਹੀਨੇਵਾਰ ਰਿਪੋਰਟ ਸਾਰੇ ਮੋਜੂਦ ਮੈਂਬਰਾਂ ਨੂੰ ਸੁਣਾਈ। ਇਸ ਮੋਕੇ ਕਲੱਬ ਦੇ ਖਜ਼ਾਨਚੀ ਲਾਇਨ ਰੋਹਿਤ ਚੋਪੜਾ ਵਲੋਂ ਮਹੀਨੇ ਵਿੱਚ ਇਕੱਠੀ ਕੀਤੀ ਫੀਸ ਅਤੇ ਖਰਚੇ ਦਾ ਹਿਸਾਬ ਸਾਰੇ ਹੀ ਮੋਜੂਦ ਮੈਂਬਰਾਂ ਨੂੰ ਦਿੱਤਾ। ਇਸ ਮੋਕੇ ਕਲੱਬ ਦੇ ਪੀ ਆਰ ਓ ਲਾਇਨ ਕਮਲਜੀਤ ਰਾਏ ਵਲੋਂ ਜੁਲਾਈ ਮਹੀਨੇ ਵਿੱਚ ਦਿੱਤੀ ਗਈ ਪਤਰਕਾਰਾਂ ਦੀ ਪ੍ਰੈੱਸ ਰਿਪੋਰਟ ਸਾਰੇ ਹੀ ਮੋਜੂਦ ਮੈਂਬਰਾਂ ਨੂੰ ਦੱਸੀ ਅਤੇ ਸਾਰੀਆਂ ਹੀ ਅਖਬਾਰਾਂ ਦੀ ਕਟਿੰਗ ਜੋੜਕੇ ਇਕ ਯਾਦਗਾਰੀ ਨਿਉਜ ਬੁੱਕ ਸਾਰੇ ਹੀ ਲਾਇਨ ਮੈਂਬਰਾਂ ਨੂੰ ਦਿਖਾਈ।ਇਸ ਮੋਕੇ ਕਲੱਬ ਦੇ ਲਾਇਨ ਵਨੀਤਾ ਕੁਮਾਰ ਅਤੇ ਲਾਇਨ ਡਾਕਟਰ ਗੁਰਮੀਤ ਸਿੰਘ ਵਲੋਂ ਮੈਡੀਕਲ ਸੇਵਾਵਾ ਦੇ ਨਾਲ ਨਾਲ ਅਜ਼ਾਦੀ ਦਿਵਸ ਮੋਕੇ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਦਾ ਐਲਾਨ ਕੀਤਾ। ਇਸ ਮੋਕੇ ਕਲੱਬ ਦੇ ਚਾਰਟਰਡ ਪ੍ਰਧਾਨ ਲਾਇਨ ਮੀਨੂੰ ਭੁੱਟਾ ਨੇ ਦਸਿਆ ਕੇ ਕਰੀਬਨ 60 ਲੇਡੀਜ ਮੈਂਬਰਾਂ ਨਾਲ ਮਿਲਕੇ 26 ਜੁਲਾਈ ਦਿਨ ਸ਼ਨੀਵਾਰ ਨੂੰ ਜੇ ਜੇ ਹੰਗਰ ਪਲਾਜ਼ਾ ਵਿਖੇ ਤੀਆਂ ਦਾ ਮੇਲਾ ਵੀ ਕਰਵਾਉਣਗੇ ਅਤੇ ਇਸ ਮੇਲੇ ਦੇ ਮੁੱਖ ਮਹਿਮਾਨ ਸਾਬਕਾ ਡਿਸਟ੍ਰਿਕ ਚੇਅਰਪਰਸਨ ਜੀ• ਐਮ• ਟੀ• ਫੈਮਲੀ ਐਂਡ ਵੂਮੈਨ ਸੀਨੀਅਰ ਲਾਇਨ ਲੀਡਰ ਲਾਇਨ ਰਜਨੀ ਬੰਗਾ ਜੀ ਹੋਣਗੇ। ਇਸ ਮੋਕੇ ਕਲੱਬ ਦੇ ਸਾਰੇ ਹੀ ਮੈਂਬਰ ਮੋਜੂਦ ਹੋਏ ਅਤੇ ਚਾਰ ਨਵੇਂ ਲਾਇਨ ਮੈਂਬਰ ਬਣਾਏ ਗਏ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...