ਨਵਾਂ ਸ਼ਹਿਰ 5 ਅਗਸਤ (ਹਰਿੰਦਰ ਸਿੰਘ ,ਮਨਜਿੰਦਰ ਸਿੰਘ) ਮਨੁੱਖੀ ਸੇਵਾ ਦੇ ਪੈਗੰਬਰ ਭਗਤ ਪੂਰਨ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਦਾ ਉਦਘਾਟਨ ਮੈਡਮ ਅਨਮਜੋਤ ਕੌਰ ਐਸ.ਡੀ.ਐਮ ਨੇ ਭਗਤ ਪੂਰਨ ਸਿੰਘ ਜੀ ਦੀ ਤਸਵੀਰ ਸਾਹਮਣੇ ਸ਼ਮ੍ਹਾਂ ਰੌਸ਼ਨ ਕਰਕੇ, ਫੁੱਲਾਂ ਦੀਆਂ ਪੰਖੜੀਆਂ ਅਰਪਿਤ ਕਰਨ ਉਪ੍ਰੰਤ ਖੁਦ ਖੂਨਦਾਨ ਕਰਕੇ ਕੀਤਾ। ਜ਼ਿਕਰਯੋਗ ਹੈ ਕਿ ਬੀ.ਡੀ.ਸੀ ਖੂਨਦਾਨ ਭਵਨ ਦਾ ਉਦਘਾਟਨ ਵਿਸਾਖੀ ਮੌਕੇ 13 ਅਪ੍ਰੈਲ 1992 ਨੂੰ ਭਗਤ ਜੀ ਨੇ ਹੀ ਕੀਤਾ ਸੀ। ਕੈਂਪ ਦੀ ਦਿਲਚਸਪ ਗੱਲ ਇਹ ਸੀ ਕਿ ਐਸ.ਡੀ.ਐਮ ਮੈਡਮ ਤੋਂ ਪ੍ਰੇਰਿਤ ਹੋ ਕੇ ਉਹਨਾਂ ਦੇ ਅਮਲੇ ਤੋਂ ਦੋ ਸਟਾਫ ਮੈਂਬਰਾਂ ਸੁੱਖਵਿੰਦਰ ਸਿੰਘ ਤੇ ਜਰਨੈਲ ਸਿੰਘ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਐਸ.ਡੀ.ਐਮ ਮੈਡਮ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਜੀਵਨ ਨੂੰ ਉਸਾਰੂ ਆਦਰਸ਼ਾਂ ਨਾਲ੍ਹ ਜੋੜ ਕੇ ਹੋਰਨਾਂ ਲਈ ਆਦਰਸ਼ ਬਣ ਸਕਦੇ ਹੈ ਜਿਹਨਾਂ ਵਿੱਚ ਖੂਨਦਾਨ ਸੇਵਾ ਵੀ ਸ਼ਾਮਲ ਹੈ। ਉਹਨਾਂ ਭਗਤ ਪੂਰਨ ਸਿੰਘ ਜੀ ਦੀ ਤਸਵੀਰ ਸਾਹਮਣੇ ਸ਼ਮ੍ਹਾਂ ਰੌਸ਼ਨ ਕਰਦਿਆਂ ਭਗਤ ਜੀ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਬੁੱਝ ਰਹੀਆਂ ਜੀਵਨ ਜੋਤਾਂ ਜਗਾਉਣ ਦੀ ਸੇਧ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੋਂ ਮਿਲ੍ਹਦੀ ਹੈ। ਜਿਵੇਂ ਖੂਨਦਾਨ ਕਰਕੇ ਤੁਹਾਨੂੰ ਹਰ ਤਿੰਨ ਮਹੀਨੇ ਬਾਅਦ ਫਿਰ ਤੋਂ ਇਹ ਨੇਕ ਕਾਰਜ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ ਤੁਹਾਨੂੰ ਫਿਰ ਕਿਸੇ ਬੁਝ ਰਹੀ ਜੋਤ ਨੂੰ ਜਗਮਗਾਉਣ ਦੀ ਖੁਸ਼ੀ ਲੈਣ ਦੀ ਉਡੀਕ ਰਹਿੰਦੀ ਹੈ। ਖੂਨਦਾਨ ਕਰਨ ਨਾਲ੍ਹ ਕੋਈ ਕਮਜ਼ੋਰੀ ਨਹੀਂ ਹੁੰਦੀ ਸਗੋਂ ਖਤਰਨਾਕ ਬਿਮਾਰੀਆਂ ਵੀ ਚੈੱਕ ਹੋ ਜਾਂਦੀਆਂ। ਉਹਨਾਂ 18 ਸਾਲ ਤੋਂ 65 ਸਾਲ ਦੀ ਉਮਰ ਵਾਲ੍ਹਿਆਂ ਨੂੰ ਡਾਕਟਰੀ ਨਿਯਮਾਂ ਅਨੁਸਾਰ ਖੂਨਦਾਨੀ ਬਣਨ ਦੀ ਅਪੀਲ ਕੀਤੀ ਅੱਜ ਦੇ ਕੈਂਪ ਵਿੱਚ 70 ਖੂਨਦਾਨੀ ਖੂਨਦਾਨ ਕਰ ਚੁੱਕੇ ਸਨ। ਡਾ.ਅਜੇ ਬੱਗਾ ਤੇ ਡਾ.ਦਿਆਲ ਸਰੂਪ ਦੀ ਨਿਗਰਾਨੀ ਹੇਠ ਸੰਸਥਾ ਦੀ ਤਕਨੀਕੀ ਟੀਮ ਨੇ ਖੂਨਦਾਨੀਆਂ ਤੋਂ ਖੂਨ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਮੈਡਮ ਐਸ.ਡੀ.ਐਮ ਜਦੋਂ ਜਨਰਲ ਸਹਾਇਕ ਟੂ ਡਿਪਟੀ ਕਮਿਸ਼ਨਰ ਰਹੇ ਸਨ ਉਦੋਂ ਵੀ ਉਹਨਾਂ ਬੀ.ਡੀ.ਸੀ ਵਿਖੇ ਖੂਨਦਾਨ ਕੀਤਾ ਸੀ। ਇਹ ਕੈਂਪ ਵੀਜ਼ਨ-ਵੇ ਆਇਲੈਟਸ ਵਲੋਂ ਸਪਾਂਸਰ ਕੀਤਾ ਗਿਆ ਸੀ ਤੇ ਸੈਂਟਰ ਵਲੋਂ ਪੁੱਜੇ ਸੀਨੀਅਰ ਸਿਟੀਜਨ ਖਰਾਇਤੀ ਲਾਲ ਅਰੋੜਾ ਨੂੰ ਬੀ.ਡੀ.ਸੀ ਵਲੋਂ ਤੁਲਸੀ ਦਾ ਪੌਦਾ ਭੇਟ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਐਸ.ਕੇ.ਸਰੀਨ, ਮੀਤ ਪ੍ਰਧਾਨ ਜੀ.ਐਸ ਤੂਰ, ਸਕੱਤਰ ਜੇ.ਐਸ.ਗਿੱਦਾ, ਸੁਰਿੰਦਰ ਕੌਰ ਤੂਰ, ਯੁਵਰਾਜ ਕਾਲ੍ਹੀਆ, ਰੇਖਾ ਜੈਨ, ਡਾ.ਅਜੇ ਬੱਗਾ, ਮੈਨੇਜਰ ਮਨਮੀਤ ਸਿੰਘ, ਜਸਵੀਰ ਸਿੰਘ ਬਹਿਲੂਰਕਲਾਂ , ਮੱਖਣ ਸਿੰਘ ਗਰੇਵਾਲ ਐਮ.ਸੀ, ਭਗਤ ਪੂਰਨ ਸਿੰਘ ਲੋਕ ਸੇਵਾ ਟਰਸੱਟ ਬਰਨਾਲਾ ਕਲਾਂ ਦੇ ਚੇਅਰਮੈਨ ਹਰਪ੍ਰਭਮਹਿਲ ਸਿੰਘ ਅਤੇ ਮੈਂਬਰ, ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਤੇ ਮੈਂਬਰ, ਸੁੱਖਵਿੰਦਰ ਕੌਰ ਸੁੱਖੀ, ਅੰਮ੍ਰਿਤ ਡਾਕੂਮੈਂਟਰੀ ਮਾਹਰ, ਜਸਵਿੰਦਰ ਸਿੰਘ, ਚੈਨ ਸਿੰਘ , ਅਮਰਜੀਤ ਸਿੰਘ, ਸਤਿ ਸਰੂਪ, ਕੁਲਵਿੰਦਰ ਸਿੰਘ ਮਾਨ, ਵਾਸਦੇਵ ਪ੍ਰਦੇਸੀ,ਅਜਾਦ ਪੀ.ਓ.ਪੀ, ਮਨਜੀਤ ਸਿੰਘ ਬਰਨਾਲਾ ਕਲਾਂ, ਮਲਕੀਅਤ ਸਿੰਘ ਸੜੋਆ, ਰਾਜੀਵ ਕੁਮਾਰ, ਮੁਕੇਸ਼ ਕਾਹਮਾ, ਪ੍ਰਿਅੰਕਾ, ਅਨੀਤਾ ਕੁਮਾਰੀ , ਮੰਦਨਾ, ਸੁਨੈਨਾ, ਕਮਲ ਪਾਬਲਾ ਤੇ ਸਟਾਫ ਹਾਜਰ ਸੀ ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment