Monday, August 18, 2025

ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕੀਤਾ ਦੂਜੇ ਗੇੜ ਦੇ ਟੂਰਨਾਮੈਂਟ ਦਾ ਉਦਘਾਟਨ***ਪਹਿਲੇ ਦਿਨ ਹੋਏ ਫੁੱਟਬਾਲ ਟੀਮਾਂ ਦੇ ਫਸਵੇਂ ਮੁਕਾਬਲੇ**ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਨੇ ਡੇਂਗੂ ਤੇ ਮਲੇਰੀਆ ਆਦਿਕ ਤੋਂ ਬਚਾਅ ਲਈ ਕੀਤਾ ਜਾਗਰੂਕ

ਨਵਾਂਸ਼ਹਿਰ 18 ਅਗਸਤ (ਹਰਿੰਦਰ ਸਿੰਘ) ਸਥਾਨਕ ਜੇ.ਐਸ.ਐਫ.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਦੂਸਰੇ ਫੇਸ ਦੇ ਜੋਨਲ ਟੂਰਨਾਮੈਂਟ ਦਾ ਰਸਮੀ ਉਦਘਾਟਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ ਸਿ) ਲਖਵੀਰ ਸਿੰਘ ਨੇ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਦੀ ਅਗਵਾਈ ਹੇਠ ਉਨ੍ਹਾਂ ਨਾਲ ਮਿਲ ਕੇ ਰਿਬਨ ਕੱਟ ਕੇ ਕੀਤਾ।ਜਿਸ ਵਿਚ ਫੁੱਟਬਾਲ,ਖੋ ਖੋ ਲੜਕੇ/ ਲੜਕੀਆਂ (ਖਾਲਸਾ ਸਕੂਲ ਵਿਖੇ), ਕ੍ਰਿਕਟ ਆਈ ਟੀ ਆਈ ਵਿਖੇ, ਕਬੱਡੀ (ਲੜਕੇ ਲੜਕੀਆਂ) ਨੈਸ਼ਨਲ ਸਟਾਈਲ ਦੋਆਬਾ ਸਿੱਖ ਨੈਸ਼ਨਲ ਸਕੂਲ ਸਲੋਹ ਰੋਡ ਨਵਾਂਸ਼ਹਿਰ ਵਿਖੇ ਸ਼ੁਰੂ ਹੋਏ। ਸਿੱਖਿਆ ਅਧਿਕਾਰੀ ਲਖਵੀਰ ਸਿੰਘ ਨੇ ਕਿਹਾ ਕਿ ਜਿਥੇ ਪੜ੍ਹਾਈ ਵਿਦਿਆਰਥੀ ਦਾ ਮਾਨਸਿਕ ਤੇ ਬੌਧਿਕ ਵਿਕਾਸ ਉੱਚਾ ਕਰਦੀ ਹੈ,ਉਥੇ ਖੇਡਾਂ ਨਾਲ ਵਿਦਿਆਰਥੀਆਂ ਦਾ ਸਰੀਰਕ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਾਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਦਿਲਚਸਪੀ ਰੱਖਣੀ ਚਾਹੀਦੀ ਹੈ ਤਾਂ ਕਿ ਰਿਸ਼ਟ ਪੁਸ਼ਟ ਰਹਿ ਕੇ ਤੰਦਰੁਸਤ ਤੇ ਨਰੋਆ ਪੰਜਾਬ ਸਿਰਜਣ ਦੇ ਪਾਂਧੀ ਬਣ ਸਕੀਏ। ਉਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਨ ਲਾ ਕੇ ਪੜ੍ਹਾਈ ਕਰਨ ਅਤੇ ਸਰੀਰਕ ਕਸਰਤ ਕਰਨ ਲਈ ਪ੍ਰੇਰਿਤ ਕੀਤਾ। ਸਿੱਖਿਆ ਅਧਿਕਾਰੀ ਲਖਬੀਰ ਸਿੰਘ ਦੇ ਨਾਲ ਜ਼ਿਲ੍ਹਾ ਖੇਡ ਕੋਆਰਡੀਨੇਟਰ ਦਵਿੰਦਰ ਕੌਰ ਅਤੇ ਕੰਪਿਊਟਰ ਫੈਕਲਟੀ ਪ੍ਰਮੋਦ ਕੁਮਾਰ ਹਾਜ਼ਰ ਸਨ।ਅੱਜ ਦੇ ਦੂਸਰੇ ਗੇੜ ਦੇ ਸ਼ੁਰੂ ਹੋਏ ਮੈਚਾਂ ਵਿੱਚ ਫੁੱਟਬਾਲ ਦੇ 14 ਸਾਲਾ ਉਮਰ ਵਰਗ ਵਿੱਚ ਮੂਸਾਪੁਰ ਨੇ ਕਾਹਮਾ ਨੂੰ, ਲੰਗੜੋਆ ਨੇ ਦੋਆਬਾ ਸਿੱਖ ਨੈਸ਼ਨਲ, ਕੇ ਸੀ ਪਬਲਿਕ ਸਕੂਲ ਨੇ ਕਰੀਹਾ ਅਤੇ ਜੇ ਐਸ ਐਫ ਐਚ ਖਾਲਸਾ ਸਕੂਲ ਨੇ ਮਹਾਲੋਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਤੇ ਅਗਲੀ ਪਾਰੀ ਵਿਚ ਪੈਰ ਧਰਿਆ।ਅੰਡਰ 17 ਸਾਲ ਉਮਰ ਵਰਗ ਵਿੱਚ ਕਰੀਹਾ ਨੇ ਲੰਗੜੋਆ,ਕਾਹਮਾ ਨੇ ਨਵਾਂਸ਼ਹਿਰ ਨੂੰ ਮਾਤ ਦਿੱਤੀ ਅਤੇ ਖਾਲਸਾ ਸਕੂਲ ਨੂੰ ਪੱਲੀ ਝਿੱਕੀ ਤੋਂ ਵਾਕ ਓਵਰ ਮਿਲਿਆ।ਖੋ ਖੋ ਦੇ ਮੈਚਾਂ ਵਿੱਚ ਖਾਲਸਾ ਸਕੂਲ ਅੰਡਰ 14 ਲੜਕੇ ਅਤੇ ਅੰਡਰ 14 ਲੜਕੀਆਂ ਜੱਬੋਵਾਲ ਸਕੂਲ ਸੈਮੀਫਾਈਨਲ ਵਿੱਚ ਪਹੁੰਚੇ। ਕਬੱਡੀ ਦੀ ਖੇਡ ਵਿੱਚ ਦੋਆਬਾ ਸਿੱਖ ਨੈਸ਼ਨਲ ਸਕੂਲ ,ਅਲਾਚੌਰ ਸਕੂਲ,ਅੰਡਰ 17 ਉਮਰ ਗੁੱਟ ਲੜਕੇ ਜੇਤੂ,ਅੰਡਰ 17 ਦੋਆਬਾ ਸਿੱਖ ਨੈਸ਼ਨਲ ਸਕੂਲ ਫਾਈਨਲ ਵਿੱਚ ਪੁੱਜਾ। ਅੰਡਰ 14 ਸਾਲਾ ਲੜਕੀਆਂ ਭੰਗਲ ਖੁਰਦ ਦੀ ਟੀਮ ਨੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਕ੍ਰਿਕਟ ਦੇ ਟੂਰਨਾਮੈਂਟ ਅੰਡਰ 17 ਲੜਕਿਆਂ ਵਿੱਚੋਂ ਮਹਾਲੋਂ ਜੇਤੂ, ਅੰਡਰ 19 ਜੇ ਐਸਐਫ ਐਚ ਖਾਲਸਾ ਸਕੂਲ ਫਾਈਨਲ ਵਿੱਚ ਪੁੱਜਾ।ਮੁੱਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਜੋਨਲ ਪ੍ਰਧਾਨ ਅਤੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਅੱਜ ਦੇ ਇਸ ਟੂਰਨਾਮੈਂਟ ਵਿੱਚ ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ, ਪ੍ਰਦੀਪ ਕੁਮਾਰ ਪੱਲੀ ਝਿੱਕੀ, ਮਨਜੀਤ ਸਿੰਘ ਖਾਲਸਾ ਸਕੂਲ ਅਤੇ ਕੁਲਵਿੰਦਰ ਕੌਰ ਮਹਾਲੋਂ ਨੇ ਬਤੌਰ ਕਨਵੀਨਰ ਬਾਖੂਬੀ ਸੇਵਾਵਾਂ ਨਿਭਾਈਆਂ। ਮੈਚ ਦੌਰਾਨ ਸਿਹਤ ਵਿਭਾਗ ਦੀ ਟੀਮ ਦੇ ਮਾਸ ਮੀਡੀਆ ਵਿੰਗ ਤੋਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਤਰਸੇਮ ਲਾਲ ਨੇ ਖਿਡਾਰੀਆਂ ਅਤੇ ਮੌਜੂਦ ਸਟਾਫ ਨੂੰ ਬਰਸਾਤ ਦੇ ਬਿਨਾਂ ਦੌਰਾਨ ਫੈਲ ਰਹੀਆਂ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ ਆਦਿਕ ਤੋਂ ਬਚਾਅ ਬਾਰੇ ਜਾਗਰੂਕ ਕੀਤਾ। ਇਸ ਮੌਕੇ ਤੇ ਹਰਿੰਦਰ ਸਿੰਘ, ਸੁਮਿਤ ਸੋਢੀ, ਸੁਸ਼ੀਲ ਕੁਮਾਰ, ਨੀਰਜ ਬਾਲੀ ਲੰਗੜੋਆ, ਸੁਖਵਿੰਦਰ ਲਾਲ ਲੰਗੜੋਆ, ਸੰਜੀਵ ਕੁਮਾਰ ਡੀਪੀਈ ਅਲਾਚੌਰ, ਅਮਰਜੀਤ ਸਿੰਘ ਮੂਸਾਪੁਰ, ਜਸਵੀਰ ਸਿੰਘ ਮੰਗੂਵਾਲ, ਇੰਦਰਜੀਤ ਸਿੰਘ ਖਾਲਸਾ ਸਕੂਲ, ਹਰਵਿੰਦਰ ਕੌਰ ਜੱਬੋਵਾਲ, ਅਮਨਦੀਪ ਸਿੰਘ ਅਤੇ ਨੀਲਮ ਭੀਣ ਆਦਿ ਹਾਜ਼ਰ ਰਹੇ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...