Tuesday, September 9, 2025

ਬੰਗਾ ਵਿਖੇ "ਜੀਵਨ ਦਾਨ ਸੰਸਥਾ" ਦੀ ਹੋਈ ਅਹਿਮ ਮੀਟਿੰਗ**21ਸੌ ਰੁਪਏ ਵਿੱਚ ਮਿਲੇਗੀ 1ਲੱਖ ਤੱਕ ਸਹਾਇਤਾ ਰਾਸ਼ੀ -- ਕੁਲਵਿੰਦਰ ਪਨਿਆਲੀ

ਬੰਗਾ  (ਨਵਕਾਂਤ ਭਰੋਮਜਾਰਾ):- ਜੀਵਨ ਦਾਨ ਸੰਸਥਾ (ਯੂ.ਐਮ.ਸੀ. ਏ.) ਫਾਊਂਡੇਸ਼ਨ ਦੀ ਇੱਕ ਅਹਿਮ ਮੀਟਿੰਗ ਅੱਜ ਬੰਗਾ ਦੀ ਐਮ ਸੀ ਕਲੋਨੀ ਵਿਖੇ ਡਾ ਨਵਕਾਂਤ ਭਰੋਮਜਾਰਾ ਅਤੇ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਪਬਲਿਕ ਨੂੰ ਇਨ੍ਹਾਂ ਲੋਕ ਭਲਾਈ ਸਕੀਮਾਂ ਬਾਰੇ ਜ਼ਿਲ੍ਹਾ ਕੋਆਰਡੀਨੇਟਰ ਕੁਲਵਿੰਦਰ ਸਿੰਘ ਪਨਿਆਲੀ ਕਲਾਂ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ  ਨੇ ਸੰਸਥਾ ਵਲੋਂ ਚਲਾਏ ਗਏ ਸਮਾਜ ਸੇਵੀ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨਾਂ ਦੱਸਿਆ ਕਿ ਜੀਵਨ ਦਾਨ ਸੰਸਥਾ ਦੇ ਅੰਦਰ ਇਕ ਵਾਰ 2100 ਰੁਪਏ ਦੀ ਮੈਂਬਰਸ਼ਿਪ ਲੈ ਕੇ 90 ਦਿਨ ਤੋਂ ਬਾਅਦ "ਕੰਨਿਆ ਦਾਨ ਯੋਜਨਾ" ਦੌਰਾਨ ਬੇਟੀ ਨੂੰ 2100 ਤੇ ਲੈ ਕੇ 1 ਲੱਖ ਰੁਪਏ ਤੱਕ  ਸ਼ਗਨ ਰਾਸ਼ੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦੇ ਅੰਦਰ ਬੇਟੀ ਨੂੰ ਦੋ ਵਾਰ ਫਾਇਦਾ ਮਿਲਦਾ ਹੈ, ਉਹ ਵੀ 90 ਦਿਨ ਤੋਂ ਬਾਅਦ ਹੀ। ਜਿਵੇਂ ਕਿ ਕਿਸੇ ਵੀ ਪਰਿਵਾਰ ਦੇ ਮੈਂਬਰ 'ਤੇ ਕੋਈ ਐਮਰਜੈਂਸੀ ਪੈ ਜਾਂਦੀ ਹੈ ਤਾਂ ਉਸ ਮੈਂਬਰ ਨੂੰ 10 ਤੋਂ 15 ਹਜ਼ਾਰ ਰੁਪਏ ਡੋਨੇਸ਼ਨ ਰਾਸ਼ੀ ਵਜੋਂ ਮਿਲਦੇ ਹਨ ਜੋ ਕਿ ਵਾਪਸ ਨਹੀਂ ਕਰਨੇ ਹੁੰਦੇ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਕੁਲਵਿੰਦਰ ਸਿੰਘ ਪਨਿਆਲੀ ਕਲਾਂ ਨੇ ਮੈਂਬਰਸ਼ਿਪ ਹਾਸਲ ਕਰ ਚੁੱਕੀ ਲੜਕੀਆਂ ਦੀ ਕੇਵਾਈਸੀ ਕੀਤੀ ਅਤੇ ਲੜਕੀਆਂ ਨੂੰ ਵੱਧ ਤੋਂ ਵੱਧ ਇਸ ਸਕੀਮ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ ਤਾਂ ਕਿ ਵੱਧ ਤੋਂ ਵੱਧ ਲੜਕੀਆਂ ਇਸ ਸੰਸਥਾ ਨਾਲ ਜੁੜ ਕੇ ਲਾਭ ਪ੍ਰਾਪਤ ਕਰ ਸਕਣ। ਡਾ ਨਵਕਾਂਤ ਭਰੋਮਜਾਰਾ ਨੇ ਇਸ ਮੌਕੇ ਕਿਹਾ ਕਿ "ਕੰਨਿਆ ਦਾਨ ਯੋਜਨਾ" ਨਾਲ ਆਮ ਲੋਕਾਂ ਨੂੰ ਜੋੜਨ ਲਈ ਸਾਨੂੰ ਪਿੰਡ ਪਿੰਡ ਸੈਮੀਨਾਰ ਕਰਨੇ ਚਾਹੀਦੇ ਹਨ ਅਤੇ ਯੂਐਮਸੀਏ ਫਾਊਂਡੇਸ਼ਨ(ਜੀਵਨ ਦਾਨ ਸੰਸਥਾ) ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਨਰੇਸ਼ ਕੁਮਾਰ ਨੇ ਜ਼ਿਲ੍ਹਾ ਕੋਆਰਡੀਨੇਟਰ ਕੁਲਵਿੰਦਰ ਸਿੰਘ ਪਨਿਆਲੀ ਅਤੇ ਹੋਰ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅੰਤ 'ਚ ਮੈਡਮ ਹਰਜੀਤ ਕੌਰ ਨੇ ਜੀਵਨ ਸੰਸਥਾ ਦੇ ਆਏ ਹੋਏ ਸਾਰੇ ਕੋਆਰਡੀਨੇਟਰ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ ਮੈਡਮ ਸੁਮਨ, ਦੀਆ, ਹਰਜੀਤ ਕੌਰ, ਕਿਰਨਾਂ, ਜਸਵੀਰ ਪਠਲਾਵਾ ਆਦਿ ਵੀ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...