ਪਿੰਡ ਖਟਕੜ ਖੁਰਦ ਵਿਖੇ ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਸ਼੍ਰੀਮਤੀ ਰਾਬੀਆ ਕੌਂਸਲਰ ਨਾਲ ਹੋਰ।
ਬੰਗਾ,6 ਸਤੰਬਰ (ਮਨਜਿੰਦਰ ਸਿੰਘ)-:
ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਅਤੇ ਸਿਵਲ ਸਰਜਨ ਸਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾ. ਚਰਨਜੀਤ ਸਿੰਘ ਐਸ.ਐਮ.ਓ, ਪੀ.ਐੱਚ.ਸੀ ਸੁੱਜੋ ਅਤੇ ਡਾ. ਜਸਵਿੰਦਰ ਸਿੰਘ ਐਸ.ਐਮ.ਓ ਬੰਗਾ ਦੀ ਅਗਵਾਈ ਹੇਠ ਪਿੰਡ ਖਟਕੜ ਖੁਰਦ ਵਿਖੇ ਲੋਕਾਂ ਨੂੰ ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਰਾਬੀਆ ਕੌਂਸਲਰ ਸੀਐਚਸੀ ਬੰਗਾ ਨੇ ਪਿੰਡ ਦੇ ਸਰਪੰਚ ਸ਼੍ਰੀਮਤੀ ਅਮਰੀਕ ਕੌਰ ਅਤੇ ਨੀਲਮ ਆਸ਼ਾ ਵਰਕਰ ਦੇ ਸਹਿਯੋਗ ਨਾਲ ਘਰ ਘਰ ਜਾ ਐਚ ਆਈ ਵੀ ਅਤੇ ਏਡਜ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਅਤੇ ਨੁਕੜ ਮੀਟਿੰਗ ਕਰਕੇ ਇਸ ਮੁਹਿੰਮ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ।
No comments:
Post a Comment