Saturday, September 27, 2025

ਉਪਕਾਰ ਸੋਸਾਇਟੀ ਮੌਜੂਦਾ ਹਾਲਾਤਾਂ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਮੱਦਦ ਲੈ ਕੇ ਜਾਵੇਗੀ

ਨਵਾਂਸ਼ਹਿਰ 27 ਸਤੰਬਰ (ਹਰਿੰਦਰ ਸਿੰਘ ) ਉਪਕਾਰ ਹੜ੍ਹ ਰਲੀਫ ਫੰਡ ਕਮੇਟੀ ਵਲੋਂ ਪ੍ਰਭਾਵਿਤ ਇਲਾਕਿਆਂ ਦੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ੍ਹ ਜਮੀਨੀ ਲੋੜਾਂ ਦੇ ਕੀਤੇ ਸਰਵੇ ਦੀ ਰਿਪੋਰਟਿੰਗ ਵਿਸ਼ੇਸ਼ ਮੀਟਿੰਗ ਵਿੱਚ ਪੇਸ਼ ਕੀਤੀ। ਪੰਜ ਮੈਂਬਰੀ ਕਮੇਟੀ ਵਿੱਚ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਮਾਸਟਰ ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਬੀਰਬੱਲ ਤੱਖੀ ਤੇ ਸਤਨਾਮ ਸਿੰਘ ਚੱਕ ਗੁਰੂ ਸ਼ਾਮਲ ਸਨ ਜਿਹਨਾਂ ਨੇ ਪ੍ਰਭਾਵਿਤ ਇਲਾਕਿਆਂ ਦੇ ਪੀੜ੍ਹਤ ਲੋਕਾਂ ਨੂੰ ਮਿਲ੍ਹ ਕੇ ਅਤੇ ਇਲਾਕਿਆਂ ਨੂੰ ਵੇਖ ਕੇ ਤਿਆਰ ਸਖਤ ਮਿਹਨਤ ਵਾਲ੍ਹੀ ਰਿਪੋਰਟ ਹਾਊਸ ਸਾਹਮਣੇ ਰੱਖੀ । ਸੋਸਾਇਟੀ ਦੀ ਮੀਟਿੰਗ ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੇ.ਐਸ.ਗਿੱਦਾ ਦੀ ਪ੍ਰਧਾਨਗੀ ਹੇਠ ਹੋਈ। ਸਰਵੇ ਵਾਰੇ ਰਿਪੋਰਟਿੰਗ ਕਰਦਿਆਂ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਤੇ ਮਾਸਟਰ ਨਰਿੰਦਰ ਸਿੰਘ ਭਾਰਟਾ ਨੇ ਦੱਸਿਆ ਕਿ ਨੁਕਸਾਨ ਦੀਆਂ ਕਿਸਮਾਂ ਕਈ ਤਰ੍ਹਾਂ ਦੀਆਂ ਹਨ ਜਿਵੇਂ ਫਸਲਾਂ, ਇਮਾਰਤਾਂ , ਵਿਦਿਅਕ, ਘਰੇਲੂ ਸਮਾਨ ਤੇ ਨਿੱਜੀ ਕਿਸਮ ਦੀਆਂ ਵਧੇਰੇ ਹਨ। ਮੀਟਿੰਗ ਨੇ ਹਾਲਾਤਾਂ ਅਨੁਸਾਰ ਪੰਜ ਕਿਸਮਾਂ ਦੇ ਵਿਤੀ ਪੈਕੇਜ਼ ਤਿਆਰ ਕਰਕੇ ਅਕਤੂਬਰ ਦੇ ਪਹਿਲੇ ਹਫਤੇ ਜਾਣ ਦੇ ਪ੍ਰੋਗਰਾਮ ਨੂੰ  ਸਰਵਸੰਮਤ ਪ੍ਰਵਾਨਗੀ ਦਿੱਤੀ ਹੈ। ਮੀਟਿੰਗ ਵਿੱਚ ਮੈਂਬਰਾਂ ਨੇ ਆਪਣੇ ਪੱਧਰ ਤੇ ਰਜਾਈਆਂ ਤੇ ਕਪੜਿਆਂ ਦੇ ਯੋਗਦਾਨ ਪਾਉਣ ਦੀਆਂ ਇੱਛਾਵਾਂ ਵੀ ਦਰਜ਼ ਕਰਵਾਈਆਂ। ਇਸ ਮੌਕੇ ਮੀਟਿੰਗ ਨੇ ਹੜ੍ਹ ਰਲੀਫ ਫੰਡ ਵਿੱਚ ਦੇਸ-ਵਿਦੇਸ਼ ਤੋਂ ਪ੍ਰਾਪਤ ਵਿਤੀ ਸਹਿਯੋਗ ਲਈ ਸਬੰਧਤ ਸ਼ਖ਼ਸੀਅਤਾਂ ਨੂੰ ਰਸੀਦਾਂ ਸਮੇਤ ਲਿਖਤੀ ਧੰਨਵਾਦੀ ਪੱਤਰ ਜਾਰੀ ਕੀਤੇ। ਮੀਟਿੰਗ ਵਿੱਚ ਜੇ.ਐਸ.ਗਿੱਦਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਮਾ ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਬੀਰਬੱਲ ਤੱਖੀ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਪਰਮਿੰਦਰਜੀਤ ਸਿੰਘ ਲੰਗੜੋਆ, ਜਯੋਤੀ ਬੱਗਾ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ ਤੇ ਸੁੱਖਵਿੰਦਰ ਕੌਰ ਸੁੱਖੀ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...