Sunday, October 12, 2025

ਐਮਐਲਏ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਦਾਣਾ ਮੰਡੀ ਬੰਗਾ ਦੌਰਾ - ਕਿਹਾ ਖਰੀਦ ਤੇ ਲਿਫਟਿੰਗ ਸੰਤੁਸ਼ਟ, ਕਿਸਾਨ ਮਜਦੂਰ ਖੁਸ਼

ਬੰਗਾ, 12 ਅਕਤੂਬਰ (ਮਨਜਿੰਦਰ ਸਿੰਘ):
ਹਲਕਾ ਵਿਧਾਇਕ ਬੰਗਾ (ਚੇਅਰਮੈਨ ਕੋਨਵੇਅਰ ਪੰਜਾਬ) ਕੈਬਨਟ ਰੈਂਕ  ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਅੱਜ ਦਾਣਾ ਮੰਡੀ ਬੰਗਾ ਵਿਖੇ ਝੋਨੇ ਦੀ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਖਰੀਦ ਪ੍ਰਬੰਧਾਂ ਤੇ ਸੰਤੁਸ਼ਟੀ ਜਤਾਉਂਦੇ ਹੋਏ ਉਹਨਾਂ ਕਿਹਾ ਕਿ ਇਸ ਵਾਰ ਖਰੀਦ ਅਤੇ ਲਿਫਟਿੰਗ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਵੀ ਖੁਸ਼ੀ ਪ੍ਰਗਟਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਹੜਾਂ ਕਾਰਨ ਜੋ ਨੁਕਸਾਨ ਹੋਏ ਹਨ, ਉਸ ਦੀ ਭਰਪਾਈ ਲਈ ਸਰਕਾਰ ਜਲਦ ਕਾਰਵਾਈ ਕਰੇਗੀ। ਝਾੜ ਘਟਣ ਸਬੰਧੀ ਪੁੱਛੇ ਸਵਾਲ ’ਤੇ ਡਾ. ਸੁੱਖੀ ਨੇ ਕਿਹਾ ਕਿ ਸਰਕਾਰ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਵੇਗੀ।
ਪੰਜਾਬੀ ਗਾਇਕ ਜਵੰਧਾ ਦੀ ਮੌਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਵਿਧਾਇਕ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਵਿਧਾਨ ਸਭਾ ਵਿੱਚ ਮਤਾ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਪਸ਼ੂਆਂ ਨੂੰ ਸੜਕਾਂ ’ਤੇ ਨਾ ਛੱਡਣ ਤੇ ਉਹਨਾਂ ਦੀ ਦੇਖਭਾਲ ਖੁਦ ਕਰਨ। ਇਸ ਮੌਕੇ ਸ਼੍ਰੀ ਸੋਹਣ ਲਾਲ ਢੰਡਾ (ਜਿਲਾ ਪ੍ਰਧਾਨ ਐਸ.ਸੀ ਵਿੰਗ) ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਆੜਤੀ ਸੰਜੀਵ ਜੈਂਨ , ਸੈਕਟਰੀ ਵਰਿੰਦਰ ਕੁਮਾਰ, ਇੰਦਰਜੀਤ ਸਿੰਘ ਮਾਨ, ਆੜਤੀ ਕਮਲ ਚੋਪੜਾ, ਅਮਰੀਕ ਸਿੰਘ ਸੋਨੀ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਸੰਧੂ ਬਲਾਕ ਪ੍ਰਧਾਨ, ਅਮਨਦੀਪ ਮਾਨ ਬਲਾਕ ਪ੍ਰਧਾਨ, ਨਰਿੰਦਰਜੀਤ ਰੱਤੂ ਐਮਸੀ ,ਮਨਜੀਤ ਸਿੰਘ ਬੱਬਲ, ਪ੍ਰਭਜੋਤ ਸਿੰਘ ਕੋਆਰਡੀਨੇਟਰ,, ਸੋਮਨਾਥ ਜੰਡਿਆਲਾ ,ਅਮਰੀਕ ਸਿੰਘ ਅਮਰਜੀਤ ਸਿੰਘ ਸੁਪਰਡੈਂਟ ,ਰਣਜੀਤ ਸਿੰਘ ਧਾਲੀਵਾਲ , ਰਣਜੀਤ ਸਿੰਘ ਰਟੈਂਡਾ, ਧਰਮਿੰਦਰ ਸਿੰਘ ਰਾਣਾ, ਮੋਹਨ ਲਾਲ ,ਬਿਮਲ ਕੁਮਾਰ ਸ਼ਰਮਾ ,ਅਰੁਣ ਵਿਰਮਾਨੀ,, ਮੀਨੂੰ ਕੁਰਲ , ਜਸਪਾਲ ਖੁਰਾਣਾ ,ਜੀਵਨ ਕੁਮਾਰ ,ਮੱਖਣ ਜੈਨ ,ਰਾਕੇਸ਼ ਕੁਮਰਾ, ਸੁਨੀਲ ਗਾਬਾ,, ਰਾਜ ਕੁਮਾਰ ਅਗਰਵਾਲ, ਰਾਕੇਸ਼ ਕੁਮਾਰ ਰਾਜੂ , ਹਰਜਿੰਦਰ ਸਿੰਘ ਕੰਦੋਲਾ, ਲਲਿਤ ਕੁਮਾਰ , ਕ੍ਰਿਸ਼ਨ ਲਾਲ ਅਗਰਵਾਲ, ਨਰੇਸ਼ ਕੁਮਾਰ, ਜਸਵਿੰਦਰ ਕੁਮਾਰ ਅਤੇ ਆੜਤੀਆ ਐਸੋਸੀਏਸ਼ਨ ਦੇ ਸਾਰੇ ਮੈਂਬਰ ਮੌਜੂਦ ਸਨ ਆਦਿ ਹਾਜਰ ਸਨ 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...