Sunday, November 30, 2025

ਸਿਆਣਾ ਪਿੰਡ 'ਚ ਰੌਂਗਟੇ ਖੜ੍ਹੇ ਕਰਨ ਵਾਲਾ 'ਥੱਪ' ਮੁਕਾਬਲਾ: ਉੱਚੀ ਛਾਲ ਮਾਰ ਕੇ ਮੰਜੇ ਟੱਪਣ ਦੀ ਹੈਰਤਅੰਗੇਜ਼ ਬਾਜ਼ੀ :-ਚੌਧਰੀ ਰਾਧੇ ਸ਼ਾਮ

ਬਲਾਚੌਰ 30 ਨਵੰਬਰ (ਹਰਿੰਦਰ ਸਿੰਘ)
 ਨਗਰ ਕੌਂਸਲ ਬਲਾਚੌਰ ਦੇ   ਪਿੰਡ ਸਿਆਣਾ ਦੀ ਪੰਚਾਇਤ ਵਾਰਡ ਨੰਬਰ 12 ਦੇ ਕੌਂਸਲਰ ਰਾਧੇ ਸ਼ਾਮ ਦੀ ਦੇਖਰੇਖ ਹੇਠ ਮੰਜੇ ਉੱਪਰ ਉੱਚੀ ਛਲਾਂਗ ਲਾ ਕੇ ਬਾਜ਼ੀ ਪਾਉਣ ਦੀ ਪੁਰਾਤਨ ਅਤੇ ਰੌਂਗਟੇ ਖੜ੍ਹੇ ਕਰਨ ਵਾਲੀ ਰਸਮ, ਜਿਸ ਨੂੰ 'ਥੱਪ' ਕਿਹਾ ਜਾਂਦਾ ਹੈ, ਦਾ ਹੈਰਤਅੰਗੇਜ਼ ਮੁਕਾਬਲਾ ਕਰਵਾਇਆ ਗਿਆ। ਮੌਕੇ ਤੇ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਸਾਲ ਪਿੰਡ ਦੀ ਸਮੂਹ ਕਮੇਟੀ ਵੱਲੋਂ  ਹਰ ਸਾਲ ਇਸ ਖੇਡ ਨੂੰ ਮੁਕਾਬਲੇ ਦਾ ਰੂਪ ਦੇ ਕੇ, ਜੇਤੂਆਂ ਲਈ ਇਨਾਮਾਂ ਦੀ ਲੜੀ ਸ਼ੁਰੂ ਕੀਤੀ ਗਈ, ਜਿਸ ਨਾਲ ਦਰਸ਼ਕਾਂ ਵਿੱਚ ਖੇਡ ਪ੍ਰਤੀ ਉਤਸ਼ਾਹ ਹੋਰ ਵੱਧ ਗਿਆ।
ਇਹ ਖੇਡ ਰੂਪ ਕਿਸੇ ਵੀ ਜਿੰਮਨਾਸਟਿਕ ਤੋਂ ਘੱਟ ਨਹੀਂ ਹੈ, ਜਿਸ ਵਿੱਚ ਗੱਭਰੂ, ਲੱਕੜ ਦੇ ਕੁੱਝ ਮੰਜਿਆਂ ਨੂੰ ਇੱਕ ਦੂਜੇ ਉੱਤੇ ਰੱਖ ਕੇ, ਦੂਰੋਂ ਭੱਜ ਕੇ ਆਉਂਦੇ ਹਨ ਅਤੇ ਬਿਨਾਂ ਡਿੱਗਿਆਂ ਜਾਂ ਮੰਜਿਆਂ ਨੂੰ ਹਿਲਾਏ, ਇੱਕੋ ਛਾਲ ਵਿੱਚ ਉਨ੍ਹਾਂ ਨੂੰ ਟੱਪ ਜਾਂਦੇ ਹਨ। ਖੇਡ ਦੇ ਇਸ ਖ਼ਤਰਨਾਕ ਅਤੇ ਰੋਮਾਂਚਕ ਅੰਦਾਜ਼ ਨੂੰ ਦੇਖਣ ਲਈ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਪਿੰਡ ਦੀ ਪ੍ਰਬੰਧਕ ਕਮੇਟੀ ਸੁਰਿੰਦਰ ਸਿੰਘ ਫੌਜੀ , ਚੌਧਰੀ ਹਰਬੰਸ ਲਾਲ,  ਮੁਖਤਾਰ ਸਿੰਘ, ਜਗਤਾਰ ਸਿੰਘ ਧਾਰੀਵਾਲ , ਰਵਿੰਦਰ ਰਵੀ ਇੰਦਰਜੀਤ ਸ਼ੇਰ ਗਿੱਲ ,ਮਣੀ ਬਾਬਾ ,ਬਲਰਾਮ ਸਿੰਘ ,ਕਾਮਰੇਡ ਭਿੰਦਾ ਸਾਬਕਾ ਕੌਂਸਲਰ ਸਿਮਰੂ ਰਾਮ ਐਲਾਨ ਕੀਤਾ ਕਿ 'ਥੱਪ' ਦੀ ਇਸ ਰਵਾਇਤੀ ਖੇਡ ਨੂੰ ਪ੍ਰੇਰਿਤ ਕਰਨ ਜੇਤੂਆਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਸਨਮਾਨਿਤ ਕੀਤਾ ਗਿਆ। ਪਹਿਲਾ ਸਥਾਨ ਰਾਜਕੁਮਾਰ ਪਿੰਡ ਸ਼ੋਕਰਾ ਨੇ ਕੀਤਾ।ਦੂਜਾ ਸਥਾਨ: ਬਖਸ਼ੀਸ਼ ਸਿੰਘ ਪਿੰਡ ਮਹਤਪਰ ਲੱਧਣੀ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੂਜਾ ਇਨਾਮ ਜਿੱਤਿਆ।ਤੀਜਾ ਸਥਾਨ: ਸਤੀਸ਼ ਕੁਮਾਰ ਪਿੰਡ ਬਖਲੌਰ ਨੂੰ ਸਖ਼ਤ ਮੁਕਾਬਲੇ ਤੋਂ ਬਾਅਦ ਤੀਜਾ ਸਥਾਨ ਦਿੱਤਾ ਗਿਆ। ਇਹਨਾਂ ਦੇ ਨਾਲ ਮਹਿੰਦਰ ਸਿੰਘ ਕੋਚ ਸਰਪੰਚ ਪਿੰਡ ਬਰਨਾਲਾ ਖੁਰਦ ਮੌਜੂਦ ਸਨ ਮੌਕੇ ਤੇ ਕੁਲਦੀਪ ਸਿੰਘ ਢੋਲੀ ਪਿੰਡ ਸ਼ੋਕਰਾਂ ਨੇ ਢੋਲ ਵਜਾ ਕੇ ਪਲੇਅਰਾਂ ਦਾ ਜੋਸ਼ ਵਧਾਇਆ ਮੌਕੇ ਤੇ ਮਾਤਾ ਅਮਰ ਕੌਰ ਪਿੰਡ ਰਕਾਸਣ ਬਾਜੀਗਰ ਫੈਮਲੀ ਨੂੰ ਕਮੇਟੀ ਦੇ ਮੈਂਬਰਾਂ ਸਨਮਾਨ ਕੀਤਾ ਅਤੇ ਜੇਤੂਆਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਖੇਡ ਨੂੰ ਹੋਰ ਵੱਡੇ ਪੱਧਰ 'ਤੇ ਕਰਵਾਇਆ ਜਾਵੇਗਾ ਤਾਂ ਜੋ ਪੰਜਾਬ ਦੀ ਇਹ ਵਿਰਾਸਤੀ ਖੇਡ ਜਿਉਂਦੀ ਰਹਿ ਸਕੇ।

Friday, November 28, 2025

AAP ਮਹਿਲਾ ਵਿੰਗ ਜ਼ਿਲਾ ਪ੍ਰਧਾਨ ਪੁਸ਼ਪਾ ਦੇਵੀ ਪਾਰਟੀ ਵਲੋਂ ਮੁਅਤਲ - ਹਰਚੰਦ ਸਿੰਘ ਬਰਸਟ

ਨਵਾਂ ਸ਼ਹਿਰ/ਚੰਡੀਗੜ੍ਹ/ਪਟਿਆਲਾ-28 ਨਵੰਬਰ (ਮਨਜਿੰਦਰ ਸਿੰਘ)
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਪੁਸ਼ਪਾ ਦੇਵੀ ਨੂੰ ਪਾਰਟੀ ਵਿਰੁੱਧ ਕੀਤੀਆਂ ਗਈਆਂ ਕਾਰਵਾਈਆਂ ਦੇ ਮੱਦੇਨਜ਼ਰ ਪਾਰਟੀ ਵੱਲੋਂ ਮੁਅਤਲ ਕਰ ਦਿੱਤਾ ਗਿਆ ਹੈ।ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਪੰਜਾਬ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਹਰਚੰਦ  ਸਿੰਘ ਬਰਸਟ ਨੇ ਦੱਸਿਆ ਕਿ ਸ੍ਰੀਮਤੀ ਪੁਸ਼ਪਾ ਦੇਵੀ ਦੀ ਪਿਛਲੇ ਕੁਝ ਸਮੇਂ ਤੋਂ ਪਾਰਟੀ ਵਿਰੋਧੀ ਗਤਿਵਿਧੀਆਂ ਬਾਰੇ ਬਾਰੰਬਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਪਾਰਟੀ ਵੱਲੋਂ ਕੀਤੀ ਜਾਂਚ ਅਤੇ ਰਿਪੋਰਟਾਂ ਦੀ ਸਮੀਖਿਆ ਤੋਂ ਬਾਅਦ ਅੱਜ ਉਨ੍ਹਾਂ ਨੂੰ ਅਹੁਦੇ ਅਤੇ ਪ੍ਰਾਇਮਰੀ ਮੈਂਬਰਸ਼ਿਪ ਤੋਂ ਮੁਅਤਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।ਬਰਸਟ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਸਭ ਤੋਂ ਵੱਡੀ ਤਰਜੀਹ ਹੈ ਅਤੇ ਕਿਸੇ ਵੀ ਪੱਧਰ 'ਤੇ ਪਾਰਟੀ ਵਿਰੁੱਧ ਗਤਿਵਿਧੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਬਾਰੇ ਜਲਦੀ ਹੀ ਸੁਚਿਤ ਕੀਤਾ ਜਾਵੇਂਗਾ 

जिला परिषद व ब्लॉक समिति के चुनाव आम आदमी पार्टी बड़े फ़र्क़ से जीतेगी : कुलजीत सरहाल

बंगा, 28 नवंबर (मनजिंदर सिंह) वाटर रिसोर्स मैनेजमेंट एंड डेवलपमेंट कॉर्पोरेशन पंजाब के वाइस चेयरमैन और लोकसभा हलका श्री आनंदपुर साहिब के हलका इंचार्ज कुलजीत सिंह सरहाल ने कहा कि होने वाले जिला परिषद और ब्लॉक समिति चुनाव पंजाब में विकास, पारदर्शिता और साफ़-सुथरी राजनीति की नई लहर को और मज़बूत करेंगे।कुलजीत सरहाल ने कहा कि पूरे पंजाब में लोगों का रुझान साफ़ नीयत वाली राजनीति, सस्टेनेबल डेवलपमेंट, यूथ एम्पावरमेंट और जनता-केन्द्रित नीतियों की ओर तेज़ी से बढ़ रहा है। ऐसे माहौल में यह ज़रूरी है कि हर हलके में ईमानदार, सरल स्वभाव वाले, जनहितैषी और ज़मीन से जुड़े उम्मीदवारों को उतारा जाए।उन्होंने कहा कि पंजाब के गांवों की असली ताकत उसकी लोकतांत्रिक व्यवस्था है। जिला परिषद और ब्लॉक समिति चुनाव वह आधार हैं, जहाँ से विकास सीधे लोगों तक पहुँचता है। AAP हर हलके में मज़बूत, जनहितैषी और समाज से जुड़े उम्मीदवार उतारकर इन चुनावों को शानदार तरीके से जीतेगी।सरहाल ने साफ़ कहा कि चुनावी प्रक्रिया में पारदर्शिता, ईमानदारी, एकजुटता और टीमवर्क सबसे महत्वपूर्ण हैं। इस संबंध में पंजाब की सभी जिला और ब्लॉक यूनिटों को पूरी तैयारी के निर्देश दिए गए हैं।मीटिंगों, जनसंपर्क अभियानों और वर्कर मोटिवेशन प्रोग्रामों की श्रृंखला का ज़िक्र करते हुए उन्होंने कहा कि पंजाब का हर चुनाव क्षेत्र, हर बूथ और हर कार्यकर्ता पूरी ताकत के साथ मैदान में उतर चुका है। जनता के सहयोग से ये चुनाव पंजाब के विकास मॉडल को एक नए स्तर पर ले जाएंगे।अंत में, कुलजीत सिंह सरहाल ने सभी पंजाबवासियों से अपील की कि वे विकास, सच्चाई और साफ़ राजनीति का साथ दें और एक मज़बूत व समृद्ध पंजाब के निर्माण में योगदान दें।इस अवसर पर हलका मीडिया इंचार्ज मनजीत सिंह नामधारी, को-इंचार्ज खुशविंदर सिंह,  सागर अरोड़ाकुलवीर पाबला, सुरिंदर सिंह ढींडसा, जगजीत कौर, परमजीत राम,  सतनाम सिंह झिक्का, सुखविंदर सिंह, सुरजीत लाल, रूपिंदर कौर मंडेर, सरपंच वरिंदर सिंहलश्मन सिंहबुध सिंह पुरेवालराजिंदर सिंह कटारिया,  जगजीत सिंह ब्लॉकीपुर, कई वरिष्ठ नेता और कार्यकर्ता मौजूद थे।

Tuesday, November 25, 2025

ਮੇਜਰ ਮਨਦੀਪ ਸਿੰਘ ਦੀ ਚੌਥੀ ਬਰਸੀ ਮੌਕੇ 7 ਦਸੰਬਰ ਨੂੰ ਲਗਾਇਆ ਜਾਵੇਗਾ ਅੱਖਾਂ ਦਾ ਮੁਫਤ ਜਾਂਚ ਕੈਂਪ

ਨਵਾਂਸ਼ਹਿਰ 25 ਨਵੰਬਰ (ਹਰਿੰਦਰ ਸਿੰਘ) ਸ਼ਹੀਦ ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਮੇਜਰ ਮਨਦੀਪ ਸਿੰਘ ਦੀ ਚੌਥੀ ਬਰਸੀ 7 ਦਸੰਬਰ ਨੂੰ ਮਨਾਈ ਜਾ ਰਹੀ ਹੈ। ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਕੈਂਪ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੌਰਾਨ ਮੇਜਰ ਮਨਦੀਪ ਸਿੰਘ ਦੇ ਪਿਤਾ ਅਤੇ ਸੁਸਾਇਟੀ ਦੇ ਪ੍ਰਧਾਨ ਦਿਲਬਾਗ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 7 ਦਸੰਬਰ ਦਿਨ ਐਤਵਾਰ ਨੂੰ ਸ਼ਹੀਦ ਦੀ ਯਾਦ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਦਵਿੰਦਰ ਸਿੰਘ ਢਾਂਡਾ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਮੁਫਤ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਲੋੜਮੰਦ ਮਰੀਜ਼ਾਂ ਦੇ ਲੈਂਜ਼ ਵਾਲੇ ਆਪਰੇਸ਼ਨ ਮੁਫਤ ਵਿੱਚ ਕੀਤੇ ਜਾਣਗੇ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਐਨਕਾ ਅਤੇ ਦਵਾਈਆਂ ਵੀ ਮੁਫਤ ਵਿੱਚ ਦਿੱਤੀਆਂ ਜਾਣਗੀਆਂ। ਸੁਸਾਇਟੀ ਪ੍ਰਧਾਨ ਦਿਲਬਾਗ ਸਿੰਘ ਵੱਲੋਂ ਸ਼ਹਿਰ ਵਾਸੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਬੇਨਤੀ ਕੀਤੀ ਗਈ ਹੈ। ਕੈਂਪ ਵਾਲੇ ਦਿਨ ਚਾਹ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਸੋਸਾਇਟੀ ਪ੍ਰਧਾਨ ਦਿਲਬਾਗ ਸਿੰਘ, ਹਰਬੰਸ ਕੌਰ(ਸ਼ਹੀਦ ਦੇ ਮਾਤਾ) ਉਪ ਪ੍ਰਧਾਨ ਅਵਤਾਰ ਸਿੰਘ, ਸਕੱਤਰ ਤਰਸੇਮ ਪਠਲਾਵਾ, ਵਿਤ ਸਕੱਤਰ ਸਤਵਿੰਦਰ ਸਿੰਘ, ਸਲਾਹਕਾਰ ਐਡਵੋਕੇਟ ਹਰਮੇਸ਼ ਸੁਮਨ, ਮੈਂਬਰ ਬਲਵੀਰ ਕੁਮਾਰ, ਅਮਰਜੀਤ ਸਿੰਘ, ਜਸਪਾਲ ਸਿੰਘ, ਗਗਨਦੀਪ ਸਿੰਘ, ਡਾਕਟਰ ਪ੍ਰਭ ਸਿਮਰਨ ਕੌਰ, ਜੀਵਨ ਸਿੰਘ, ਮਨਜੀਤ ਕੌਰ, ਮਹਿੰਦਰ ਸਿੰਘ ਐਸ.ਐਚ.ਓ,ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਆਦਿ ਹਾਜ਼ਰ ਸਨ।

Saturday, November 22, 2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸ਼ਹੀਦੀ ਦਿਹਾੜਾ **ਨਗਰ ਕੀਰਤਨ ਦਾ ਪੂਰਾ ਜਾਹੋ-ਜਹਾਲ ਨਾਲ ਸਵਾਗਤ **ਭਾਰੀ ਗਿਣਤੀ ‘ਚ ਇਕੱਤਰ ਸੰਗਤਾਂ ਹੋਈਆਂ ਨਤਮਸਤਕ**ਬੰਗਾ ਦੇ ਵਿਧਾਇਕ ਤੇ ਹਲਕਾ ਇੰਚਾਰਜ ਨੇ ਨਗਰ ਕੀਰਤਨ ਦੇ ਜ਼ਿਲੇ ‘ਚ ਪ੍ਰਵੇਸ਼ ਵੇਲੇ ਕੀਤਾ ਸਵਾਗਤ



ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ, ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐਸਐਸਪੀ ਤੁਸ਼ਾਰ ਗੁਪਤਾ ਤੇ ਹੋਰ ਮੇਹਲੀ  ਵਿਖੇ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ।

ਬੰਗਾ ੨੨ ਨਵੰਬਰ (ਮਨਜਿੰਦਰ ਸਿੰਘ): ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਸ਼ਨੀਵਾਰ ਸ਼ਾਮ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਸਮੇਂ  ਮੇਹਲੀ ਪਿੰਡ ਨੇੜੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪੂਰੇ ਜਾਹੋ-ਜਹਾਲ ਨਾਲ ਸਵਾਗਤ ਕੀਤਾ। 
ਸੰਗਤ ਨੇ ਪਾਲਕੀ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾ ਰਹੀ ਗੱਡੀ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ  ਸ਼ਬਦ-ਕੀਰਤਨ ਕਰਦਿਆਂ ਨਗਰ ਕੀਰਤਨ ਦਾ ਸਵਾਗਤ ਕੀਤਾ। ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਨੇ ਗਾਰਡ ਆਫ ਆਨਰ ਦਿੱਤਾ । ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁਖੀ, ਪੰਜਾਬ ਜਲ ਸਰੋਤ ਪ੍ਰਬੰਧਨ  ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਕੌਰ ਲੋਹਟੀਆ, ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐਸ.ਐਸ.ਪੀ. ਤੁਸ਼ਾਰ ਗੁਪਤਾ ਅਤੇ ਹੋਰ ਸ਼ਖਸੀਅਤਾਂ ਨੇ ਵੀ ਸੰਗਤ ਨਾਲ ਸ਼ਾਮਲ ਹੋ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਗੁਰਦਾਸਪੁਰ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਮੇਹਲੀ, ਬਹਿਰਾਮ, ਬੰਗਾ, ਨਵਾਂਸ਼ਹਿਰ, ਬਲਾਚੌਰ, ਕਾਠਗੜ੍ਹ , ਗੁਰਦੁਆਰਾ ਟਿੱਬੀ ਸਾਹਿਬ, ਰੋਪੜ ਹੈੱਡਵਰਕਸ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ।
ਨਗਰ ਕੀਰਤਨ ਦਾ ਸਵਾਗਤ ਕਰਦਿਆਂ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁਖੀ ਨੇ ਕਿਹਾ ਕਿ ਅਸੀਂ ਸਾਰੇ ਵੱਡਭਾਗੀ ਹਾਂ ਜੋ ਗੁਰੂ ਜੀ ਦੇ ਇਤਿਹਾਸਕ 350ਵੇਂ ਸ਼ਹੀਦੀ ਦਿਵਸ ਵਿੱਚ ਸ਼ਾਮਲ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਮਨੁੱਖਤਾ, ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਸਾਰੇ ਧਰਮਾਂ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਆਪਣਾ ਸੀਸ ਨਿਸ਼ਾਵਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸਿੱਖ ਗੁਰੂਆਂ ਦੀ ਅਮੀਰ ਵਿਰਾਸਤ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਉਣ ਲਈ ਲੜੀਵਾਰ ਧਾਰਮਿਕ ਸਮਾਗਮ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਸਾਰੇ ਧਰਮਾਂ ਦੇ ਲੋਕ ਗੁਰੂ ਜੀ ਨੂੰ ਨਤਮਸਤਕ ਹੋਣ ਲਈ ਇਕੱਤਰ ਹੋ ਕੇ ਨਗਰ ਕੀਰਤਨਾਂ ਦਾ ਥਾਂ-ਥਾਂ ਸਵਾਗਤ ਲਰ ਰਹੇ ਹਨ । ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਤੇ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਨਗਰ ਕੀਰਤਨ ਦੇ ਸਵਾਗਤ ਤੇ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸੇ ਦੌਰਾਨ ਨਗਰ ਕੀਰਤਨ ਬਹੀਆਂ, ਢਾਹਾਂ-ਕਲੇਰਾਂ, ਮਜਾਰੀ, ਬੰਗਾ ਪਹੁੰਚਿਆ ਅਤੇ ਸ੍ਰੀ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਪੜਾਅ ਕਰਨ ਉਪਰੰਤ ਸ਼ੁਰੂ ਹੋਇਆ। ਗੁਰਦਵਾਰਾ ਸਾਹਿਬ ਵਿਖੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁਖੀ, ਪੰਜਾਬ ਜਲ ਸਰੋਤ ਪ੍ਰਬੰਧਨ  ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਕੌਰ ਲੋਹਟੀਆ ਸਮੇਤ ਸੈਂਕੜਿਆਂ ਦੀ  ਗਿਣਤੀ ਵਿੱਚ ਇਕੱਤਰ ਹੋਈ ਸੰਗਤ ਨੇ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ। ਇਸ ਉੋਪਰੰਤ ਨਗਰ ਕੀਰਤਨ ਪਿੰਡ ਮੱਲਪੁਰ ਅੜਕਾਂ, ਸ਼ੂਗਰ ਮਿੱਲ ਨੇੜੇ, ਡੀ-ਮਾਰਟ ਨੇੜੇ ਅਤੇ ਬਲਾਚੌਰ ਵਿੱਚ ਵੀ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਗੁਰਦੁਆਰਾ ਟਿੱਬੀ ਸਾਹਿਬ, ਰੋਪੜ ਹੈੱਡਵਰਕਸ ’ਤੇ ਥੋੜ੍ਹੀ ਦੇਰ ਦੇ ਪੜਾਅ ਤੋਂ ਬਾਅਦ ਨਗਰ ਕੀਰਤਨ ਜ਼ਿਲ੍ਹਾ ਰੋਪੜ ਵਿੱਚ ਦਾਖ਼ਲ ਹੋ ਗਿਆ।


 

Thursday, November 20, 2025

ਸਤਨਾਮ ਸਿੰਘ ਜਲਵਾਹਾ ਜ਼ਿਲ੍ਹਾ ਆਬਜ਼ਰਵਰ ਨਿਯੁਕਤ -***-ਆਮ ਆਦਮੀ ਪਾਰਟੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ

ਬੰਗਾ/ਨਵਾਂਸ਼ਹਿਰ/ਜਲੰਧਰ, 21 ਨਵੰਬਰ(ਮਨਜਿੰਦਰ ਸਿੰਘ)
ਜ਼ਿਲ੍ਹਾ ਜਲੰਧਰ ਵਿੱਚ ਆਉਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੂੰ ਜ਼ਿਲ੍ਹਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸ ਮਹੱਤਵਪੂਰਨ ਨਿਯੁਕਤੀ ਤੋਂ ਬਾਅਦ ਸਤਨਾਮ ਸਿੰਘ ਜਲਵਾਹਾ ਨੇ ਪ੍ਰੈਸ ਨੋਟ ਜਾਰੀ ਕਰਕੇ ਪਾਰਟੀ ਦੇ ਸਾਰੇ ਉੱਚ ਅਹੁਦੇਦਾਰਾਂ ਪ੍ਰਤੀ ਆਪਣਾ ਵਿਸ਼ੇਸ਼ ਧੰਨਵਾਦ ਪ੍ਰਗਟਾਇਆ।ਉਨ੍ਹਾਂ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ , ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ , ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ,ਪੰਜਾਬ ਪ੍ਰਧਾਨ ਅਮਨ ਅਰੋੜਾ ,ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਅਤੇ ਦੀਪਕ ਚੌਹਾਨ  ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ ਉੱਤੇ ਭਰੋਸਾ ਕਰਕੇ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ।ਉਨ੍ਹਾਂ ਨੇ ਹੋਰ ਕਿਹਾ ਕਿ ਜ਼ਿਲ੍ਹਾ ਆਬਜ਼ਰਵਰ ਵਜੋਂ ਮੇਰਾ ਉਦੇਸ਼ ਚੋਣਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ, ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਵਿੱਚ ਆਪਣਾ ਪੂਰਾ ਯੋਗਦਾਨ ਪੈਦਾ ਕਰਨਾ ਰਹੇਗਾ। ਜਲਵਾਹਾ ਨੇ ਕਿਹਾ “ਮੈਂ ਯਕੀਨ ਦਿਵਾਉਂਦਾ ਹਾਂ ਕਿ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ,ਨਿਸ਼ਠਾ ਅਤੇ ਸੇਵਾ ਭਾਵ ਨਾਲ ਨਿਭਾਵਾਂਗਾ,”।ਜਲਵਾਹਾ ਦੀ ਇਹ ਨਿਯੁਕਤੀ ਪਾਰਟੀ ਦੀ ਉਨ੍ਹਾਂ 'ਤੇ ਭਰੋਸੇ ਅਤੇ ਜ਼ਿਲ੍ਹਾ ਜਲੰਧਰ ਵਿੱਚ ਪਾਰਟੀ ਦੀ ਸੰਗਠਨਾਤਮਕ ਮਜ਼ਬੂਤੀ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਵੀ ਦੇਖੀ ਜਾ ਰਹੀ ਹੈ।

Tuesday, November 18, 2025

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਲੋਂ ‘ਕੁਦਰਤੀ ਖੇਤੀ ਬਾਰੇ ਇੱਕ ਦਿਨਾਂ ਸਿਖਲਾਈ ਕੋਰਸ :

ਨਵਾਂਸ਼ਹਿਰ 18 ਨਵੰਬਰ (ਹਰਿੰਦਰ ਸਿੰਘ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ ਸੰਸਥਾ-ਅਟਾਰੀ, ਜੋਨ -1, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ
ਤਹਿਤ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਨੇ 18 ਨਵੰਬਰ, 2025 ਨੂੰ ਆਪਣੇ ਕੇ.ਵੀ.ਕੇ ਵਿੱਚ "ਕੁਦਰਤੀ ਖੇਤੀ" ਤੇ ਇੱਕ ਦਿਨ ਦਾ ਸਿਖਲਾਈ ਪ੍ਰੋਗਰਾਮ ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਅਤੇ ਇਸਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਕੁਦਰਤੀ ਖੇਤੀ ਦੀ ਵੱਧ ਰਹੀ ਮਹੱਤਤਾ ਅਤੇ ਲਾਭਾਂ ਪ੍ਰਤੀ ਜਾਣੂ ਕਰਵਾਉਣਾ ਸੀ। ਇਸ ਸਿਖਲਾਈ ਪ੍ਰੋਗਰਾਮ ਵਿੱਚ 50 ਤੋਂ ਵੱਧ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ, ਜੋ ਖੇਤੀ ਰਸਾਇਣਾਂ 'ਤੇ ਨਿਰਭਰਤਾ ਨੂੰ ਘਟਾਉਣ ਵਾਲੀਆਂ ਟਿਕਾਊ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਲੈਣ ਲਈ ਇਕੱਠੇ ਹੋਏ ਸਨ। ਡਾ ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ, ਕੇ ਵੀ ਕੇ ਲੰਗੜੋਆ ਨੇ ਸਾਰੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਖੇਤੀਬਾੜੀ ਵਿਚ ਆਉਣ ਵਾਲੀਆਂ ਵਾਤਾਵਰਣ ਅਤੇ ਆਰਥਿਕ ਚੁਣੌਤੀਆਂ ਦੇ ਮੱਦੇਨਜ਼ਰ ਕੁਦਰਤੀ ਖੇਤੀ ਦੀਆਂ ਵਿਧੀਆਂ ਨੂੰ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਡਾ. ਬਲਜੀਤ ਸਿੰਘ,ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਵਾਤਾਵਰਣ-ਅਨੁਕੂਲ ਕੀਟ ਪ੍ਰਬੰਧ ਪ੍ਰਣਾਲੀਆਂ ਅਤੇ ਬੀਜਾਮ੍ਰਿਤ, ਜੀਵਾਮ੍ਰਿਤ, ਨੀਮਾਸਤਰ, ਬ੍ਰਹਮਾਸਤਰ ਅਤੇ ਅਗਨੀਅਸਤਰ ਵਰਗੇ ਕੁਦਰਤੀ ਖੇਤੀ ਦੇ ਫਾਰਮੂਲਿਆਂ ਦੀ ਤਿਆਰੀ ਅਤੇ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ ਜੋ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਪੌਦਿਆਂ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਤਕਨੀਕੀ ਸੈਸ਼ਨਾਂ ਨੂੰ ਜਾਰੀ ਰੱਖਦੇ ਹੋਏ, ਡਾ. ਆਰਤੀ ਵਰਮਾ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਕੁਦਰਤੀ ਖੇਤੀ ਦੇ ਮੁੱਖ ਸਿਧਾਂਤਾਂ ਅਤੇ ਖੇਤ-ਪੱਧਰ 'ਤੇ ਲਾਗੂ ਕਰਨ 'ਤੇ ਸੁਝਾਅ ਦਿੱਤੇ। ਉਨ੍ਹਾਂ ਨੇ ਖਾਸ ਤੌਰ 'ਤੇ ਰਸਾਇਣ-ਮੁਕਤ ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ 'ਤੇ ਧਿਆਨ ਕੇਂਦਰਿਤ ਕੀਤਾ, ਕੁਦਰਤੀ ਤਰੀਕਿਆਂ ਨਾਲ ਮਿੱਟੀ ਅਤੇ ਫਸਲਾਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਵਿਹਾਰਕ ਹੱਲ ਪੇਸ਼ ਕੀਤੇ।ਪ੍ਰੋਗਰਾਮ ਡਾ. ਆਰਤੀ ਵਰਮਾ ਦੁਆਰਾ ਦਿੱਤੇ ਧੰਨਵਾਦ ਦੇ ਨਾਲ ਖਤਮ ਹੋਇਆ ਜਿਨ੍ਹਾਂ ਨੇ ਸਿਖਲਾਈ ਦੌਰਾਨ ਕਿਸਾਨਾਂ ਦੀ ਡੂੰਘੀ ਦਿਲਚਸਪੀ ਅਤੇ ਉਤਸ਼ਾਹੀ ਸ਼ਮੂਲੀਅਤ ਲਈ ਪ੍ਰਸ਼ੰਸਾ ਕੀਤੀ। ਇਸ ਸਿਖਲਾਈ ਨੇ ਨਾ ਸਿਰਫ਼ ਕਿਸਾਨਾਂ ਦੇ ਤਕਨੀਕੀ ਗਿਆਨ ਨੂੰ ਮਜ਼ਬੂਤ ਕੀਤਾ ਸਗੋਂ ਉਨ੍ਹਾਂ ਨੂੰ ਇੱਕ ਸਿਹਤਮੰਦ ਵਾਤਾਵਰਣ, ਬਿਹਤਰ ਮਿੱਟੀ ਦੀ ਸਿਹਤ ਅਤੇ ਇੱਕ ਟਿਕਾਊ ਖੇਤੀਬਾੜੀ ਭਵਿੱਖ ਵੱਲ ਇੱਕ ਵਿਹਾਰਕ ਮਾਰਗ ਵਜੋਂ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।

Monday, November 3, 2025

ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ! CM ਮਾਨ ਨੇ ਦਹੁਰਾਇਆ ਆਪਣਾ ਵਾਅਦਾ**ਦੱਸਿਆ ਔਰਤਾਂ ਦੇ ਖਾਤਿਆਂ ‘ਚ ਕਦੋ ਆਉਣਗੇ 1000 ਰੁਪਏ

ਤਰਨਤਾਰਨ, 3 ਨਵੰਬਰ 2025 (ਸੱਚ ਕੀ ਬੇਲਾ ਮੀਡੀਆ ਪੱਤਰਕਾਰ ਲਵਪ੍ਰੀਤ ਕੌਰ) ਮੁੱਖ ਮੰਤਰੀ ਭਗਵੰਤ ਮਾਨ ਅੱਜ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਵਿੱਚ ਇੱਕ ਚੋਣ ਰੋਡ ਸ਼ੋਅ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਉਮੀਦਵਾਰ ਹਰਮੀਤ ਸਿੰਘ ਸਿੱਧੂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨਾਲ ਉਮੀਦਵਾਰ ਹਰਮੀਤ ਸਿੰਘ ਸਣੇ ‘ਆਪ’ ਵਰਕਰ ਮੌਜੂਦ ਰਹੇ ।
ਰੋਡ ਸ਼ੋਅ ਦੌਰਾਨ ਸੀਐਮ ਮਾਨ ਨੇ ਪੰਜਾਬ ਦੀਆਂ ਔਰਤਾਂ ਲਈ ਇਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ ਅਗਲੇ ਬਜਟ ਤੋਂ 1,000 ਰੁਪਏ ਪ੍ਰਤੀ ਮਹੀਨਾ ਮਿਲਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ “ਅਸੀਂ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਨੂੰ 1,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਅਗਲੇ ਬਜਟ ‘ਚ 1000 ਰੁਪਏ ਦੀ ਸਕੀਮ ਪਾਸ ਕੀਤੀ ਜਾਵੇਗੀ। ਅਸੀਂ ਪੰਜ ਸਾਲਾਂ ਦੇ ਅੰਦਰ ਆਪਣੇ ਵਾਅਦੇ ਪੂਰੇ ਕਰਨ ਦਾ ਵਾਅਦਾ ਕੀਤਾ ਸੀ। ਅਸੀਂ ਪੂਰਾ ਕਰਾਂਗੇ।”
ਸੀਐਮ ਭਗਵੰਤ ਮਾਨ ਨੇ ਅੱਗੇ ਕਿਹਾ ਕਿ ” ਅਸੀਂ ਬਿਜਲੀ ਦੇ ਬਿੱਲ ਮੁਆਫ਼ ਕੀਤੇ ਅਤੇ ਬੱਚਿਆਂ ਦੀਆਂ ਸਕੂਲ ਫੀਸਾਂ ਦੀ ਬਚਤ ਕੀਤੀ। ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ। ਪੰਜਾਬ ਨੂੰ ਚਲਾਉਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਹੁਣ ਆਉਣ ਵਾਲੀ 11 ਤਰੀਕ ਨੂੰ ਝਾੜੂ ਨੂੰ ਵੋਟ ਪਾਓ ਤਾਂ ਕਿ ਇਲਾਕੇ ਨੂੰ ਵਿਕਾਸ ਵੱਲ ਲੈ ਕੇ ਜਾਇਆ ਜਾਵੇ।

ਮਿਸ਼ਨ ਚੜ੍ਹਦੀਕਲਾ ਲਈ ਵਾਟਰ ਰਿਸੋਰਸਿਸ ਮੈਨੇਜ਼ਮੈਟ ਅਤੇ ਡਿਵੈਲਪਮੈਟ ਕਾਰਪੋਰੇਸ਼ਨ ਵੱਲੋਂ ਮੁੱਖ ਮੰਤਰੀ ਨੂੰ ਦਿੱਤੀ 14.35 ਲੱਖ ਰੁਪਏ ਦੀ ਸਹਾਇਤਾ ਰਕਮ

ਬੰਗਾ 3 ਨਵੰਬਰ (ਮਨਜਿੰਦਰ ਸਿੰਘ)ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨਾਲ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਬੰਗਾ ਦੇ ਸੀਨੀਅਰ ਨੇਤਾ ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਵਾਟਰ ਰਿਸੋਰਸਸ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਅਤੇ ਹਲਕਾ ਇੰਚਾਰਜ ਪਾਰਲੀਮੈਂਟ ਹਲਕਾ ਅਨੰਦਪੁਰ ਸਾਹਿਬ ਨੇ ਆਪਣੀ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ  ਰੁਪਏ 14,35,400  ਦੇ ਚੈੱਕ ਮਿਸ਼ਨ ਚੜ੍ਹਦੀਕਲਾ ਲਈ ਸੌਂਪੇ। ਜੋ ਪੰਜਾਬ ਸਰਕਾਰ ਦੇ ਮਿਸ਼ਨ ਚੜ੍ਹਦੀਕਲਾ ਦੇ ਹਿੱਸੇ ਵਜੋਂ ਸਮਾਜਕ ਵਿਕਾਸ, ਲੋਕ ਕਲਿਆਣ ਤੇ ਸੇਵਾਵਾਦੀ ਯਤਨਾਂ ਨੂੰ ਹੋਰ ਮਜ਼ਬੂਤ ਕਰੇਗੀ।
ਇਸ ਮੌਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨੇ ਚੇਅਰਮੈਨ ਸ. ਰਣਜੀਤ ਸਿੰਘ ਚੀਮਾ ਅਤੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਅਤੇ ਉਨ੍ਹਾਂ ਦੀ ਟੀਮ ਦੀ ਸਮਾਜਿਕ ਜ਼ਿੰਮੇਵਾਰੀ ਤੇ ਸੇਵਾਵਾਦੀ ਜਜ਼ਬੇ ਦੀ ਖ਼ੂਬ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਯੋਗਦਾਨ ਸਿਰਫ਼ ਰਕਮ ਹੀ ਨਹੀਂ ਹੁੰਦੇ, ਬਲਕਿ ਇਹ ਪੰਜਾਬ ਦੀ ਚੜ੍ਹਦੀਕਲਾ ਦੀ ਆਤਮਾ ਨੂੰ ਦਰਸਾਉਂਦੇ ਹਨ।
ਚੇਅਰਮੈਨ ਰਣਜੀਤ ਸਿੰਘ ਚੀਮਾ ਅਤੇ ਕੁਲਜੀਤ ਸਿੰਘ ਸਰਹਾਲ  ਜੀ ਨੇ ਕਿਹਾ ਕਿ ਇਹ ਸਾਰਾ ਯੋਗਦਾਨ ਉਹਨਾਂ ਦੀ ਕਾਰਪੋਰੇਸ਼ਨ ਦੇ ਸਮਰਪਿਤ ਮੁਲਾਜ਼ਮਾਂ ਅਤੇ ਸਾਥੀਆਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਚੜ੍ਹਦੀਕਲਾ ਪੰਜਾਬ ਨੂੰ ਉੱਚਾਈਆਂ ‘ਤੇ ਲਿਜਾਣ ਦਾ ਪ੍ਰਤੀਕ ਹੈ ਅਤੇ ਉਹ ਹਮੇਸ਼ਾ ਇਸ ਯਤਨ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ। ਉਹਨਾਂ ਦੱਸਿਆ  ਕਿ ਕਾਰਪੋਰੇਸ਼ਨ ਦੀ ਟੀਮ ਸਮਾਜਿਕ ਅਤੇ ਰਾਸ਼ਟਰੀ ਜ਼ਿੰਮੇਵਾਰੀਆਂ ਪ੍ਰਤੀ ਹਮੇਸ਼ਾ ਸਰਗਰਮ ਰਹਿੰਦੀ ਹੈ ਅਤੇ ਲੋਕ ਹਿੱਤ ਲਈ ਅਜਿਹੇ ਕਦਮ ਲੈਣ ਭਵਿੱਖ ਵਿੱਚ ਵੀ ਜਾਰੀ ਰਹਿਣਗੇ

Sunday, November 2, 2025

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 5 ਨਵੰਬਰ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ- ਜਸਵਿੰਦਰ ਸਿੰਘ ਮਾਨ**ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਅੱਜ:

ਬੰਗਾ, 2 ਨਵੰਬਰ (ਮਨਜਿੰਦਰ ਸਿੰਘ)

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਮਾਤਾ ਸਾਹਿਬ ਕੌਰ, ਤੁੰਗਲ ਗੇਟ ਬੰਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ 5 ਨਵੰਬਰ ਨੂੰ ਮਨਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਨ ਅਤੇ ਸਮੂਹ ਮੈਂਬਰਾਂ ਨੇ ਦੱਸਿਆ ਕਿ 3 ਨਵੰਬਰ ਦਿਨ ਸੋਮਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਤੁੰਗਲ ਗੇਟ ਦੀਆਂ ਸੰਗਤਾਂ ਵੱਲੋਂ ਕਰਵਾਇਆ ਜਾਵੇਗਾ, ਜਿਨ੍ਹਾਂ ਦੇ ਭੋਗ 5 ਨਵੰਬਰ ਦਿਨ ਬੁੱਧਵਾਰ ਨੂੰ ਪਾਏ ਜਾਣਗੇ।ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਇਸ ਮੌਕੇ ‘ਤੇ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਮਾਨ, ਸੈਕਟਰੀ ਜਤਿੰਦਰ ਸਿੰਘ ਮਾਨ ਅਤੇ ਮੈਂਬਰ ਸਾਹਿਬਾਨ ਰਾਜਵਿੰਦਰ ਸਿੰਘ ਮਾਨ, ਗੁਰਪਿੰਦਰ ਸਿੰਘ ਮਾਨ, ਮਨਦੀਪ ਸਿੰਘ ਮਾਨ ਅਤੇ ਸੁਖਜਿੰਦਰ ਸਿੰਘ ਮਾਨ ਹਾਜ਼ਰ ਸਨ।

ਰਾਜਾ ਵੜਿੰਗ ਨੇ ਤਰਨਤਾਰਨ ਦੇ ਵਾਰਡ ਨੰਬਰ 3 ਵਿੱਚ ਚੋਣ ਮੀਟਿੰਗ ਕੀਤੀ ਸੰਬੋਧਿਤ**ਕਾਂਗਰਸ ਸਰਕਾਰ ਦੇ ਲੋਕ ਹਿੱਤ ਵਾਲੇ ਫੈਸਲੇ ਗਿਣਾਏ; ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ‘ਚ ਮੰਗੀਆਂ ਵੋਟਾਂ**ਬੰਗਾ ਹਲਕੇ ਦੇ ਨੇਤਾ ਤਰਲੋਚਨ ਸੂੰਢ, ਸਤਵੀਰ ਪੱਲੀ ਝਿੱਕੀ ਪਹੁੰਚੇ"*

ਬੰਗਾ/ਤਰਨਤਾਰਨ, 2 ਨਵੰਬਰ (ਮਨਜਿੰਦਰ ਸਿੰਘ):ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 3 ਵਿੱਚ ਹੋਈ ਚੋਣੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਉਮੀਦਵਾਰ ਸ. ਕਰਨਬੀਰ ਸਿੰਘ ਬੁਰਜ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।ਰਾਜਾ ਵੜਿੰਗ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸ ਹਮੇਸ਼ਾਂ ਲੋਕ ਹਿੱਤ ਵਿੱਚ ਕੰਮ ਕਰਨ ਵਾਲੀ ਪਾਰਟੀ ਰਹੀ ਹੈ। ਉਨ੍ਹਾਂ ਨੇ ਯਾਦ ਕਰਵਾਇਆ ਕਿ ਕਾਂਗਰਸ ਸਰਕਾਰ ਨੇ ਬੁਢ਼ਾਪਾ ਪੈਨਸ਼ਨ ₹500 ਤੋਂ ਵਧਾ ਕੇ ₹1500, ਮਹਿਲਾਵਾਂ ਲਈ ਬੱਸ ਯਾਤਰਾ ਮੁਫ਼ਤ, ਅਤੇ ਸ਼ਗਨ ਸਕੀਮ ਦੀ ਰਕਮ ₹16 ਹਜ਼ਾਰ ਤੋਂ ਵਧਾ ਕੇ ₹51 ਹਜ਼ਾਰ ਕਰਨ ਵਰਗੇ ਮਹੱਤਵਪੂਰਣ ਕਦਮ ਚੁੱਕੇ ਸਨ।ਆਮ ਆਦਮੀ ਪਾਰਟੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਕਿਹਾ, “ਮਹਿਲਾਵਾਂ ਨੂੰ ₹1000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸਰਕਾਰ ਨੂੰ ਚਾਰ ਸਾਲ ਹੋ ਗਏ ਹਨ, ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਹੋਇਆ।”ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣਾ ਉਮੀਦਵਾਰ ਤਕ ਨਹੀਂ ਮਿਲਿਆ ਅਤੇ ਉਸਨੇ ਅਕਾਲੀ ਦਲ ਤੋਂ ਉਮੀਦਵਾਰ ਲਿਆਉਣਾ ਪਿਆ, ਜੋ ਲੋਕਾਂ ਨਾਲ ਵਾਅਦੇ ਨਿਭਾਉਣ ਵਿੱਚ ਕਦੇ ਸਫਲ ਨਹੀਂ ਰਹੇ। ਵੜਿੰਗ ਨੇ ਅਪੀਲ ਕੀਤੀ ਕਿ, “ਜੇ ਆਪ ਉਮੀਦਵਾਰ ਤੁਹਾਡੇ ਘਰ ਵੋਟ ਮੰਗਣ ਆਏ, ਤਾਂ ਉਸ ਤੋਂ ਪੁੱਛੋ ਕਿ ਪੁਰਾਣੇ ਵਾਅਦੇ ਕਿੱਥੇ ਗਏ?”ਕਾਂਗਰਸ ਪ੍ਰਧਾਨ ਨੇ ਪੰਜਾਬ ਵਿੱਚ ਖਰਾਬ ਹੋ ਰਹੀ ਕਾਨੂੰਨ-ਵਿਵਸਥਾ, ਵਧ ਰਹੀ ਗੁੰਡਾਗਰਦੀ ਅਤੇ ਕ੍ਰਾਈਮ ‘ਤੇ ਚਿੰਤਾ ਜਤਾਈ। ਇਸ ਨਾਲ ਨਾਲ ਉਨ੍ਹਾਂ ਨੇ ਭਾਜਪਾ ਸਰਕਾਰ ਉੱਪਰ ਵਧ ਰਹੀ ਮਹਿੰਗਾਈ ਅਤੇ ਘੱਟ ਰਹੀਆਂ ਨੌਕਰੀਆਂ ਲਈ ਵੀ ਰੋਸ ਪ੍ਰਗਟਾਇਆ।ਇਸ ਮੌਕੇ ਉਨ੍ਹਾਂ ਨੇ ਰਵਿੰਦਰ ਦਲਵੀ (ਸੈਕਟਰੀ AICC), ਸੁਖਦੇਵ ਸਿੰਘ ਬੂੰਦੀ (ਵਾਰਡ ਇੰਚਾਰਜ), ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਸਾਬਕਾ ਚੇਅਰਮੈਨ ਪਵਨ ਦੀਵਾਨ, ਸਾਬਕਾ ਚੇਅਰਮੈਨ ਯੋਜਨਾ ਬੋਰਡ ਸਤਵੀਰ ਸਿੰਘ ਪੱਲੀ ਝਿੱਕੀ, ਕਸਤੂਰੀ ਲਾਲ ਮਿੰਟੂ ਅਤੇ ਸਰਿਤਾ ਸ਼ਰਮਾ ਵੱਲੋਂ ਚਲਾਈ ਜਾ ਰਹੀ ਜਨ-ਸੰਪਰਕ ਅਤੇ ਪ੍ਰਚਾਰ ਮੁਹਿੰਮ ਦੀ ਪ੍ਰਸ਼ੰਸਾ ਕੀਤੀ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...