ਬੰਗਾ,5 ਦਸੰਬਰ ਮਨਜਿੰਦਰ ਸਿੰਘ
ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕਰਦੇ ਹੋਏ ਨੋਮੀਨੇਸ਼ਨ ਭਰਨ ਦੇ ਆਖਰੀ ਦਿਨ ਸਾਰੇ ਦਸਤਾਵੇਜ਼ ਰਿਟਰਨਿੰਗ ਅਫ਼ਸਰ ਨੂੰ ਦਾਖਲ ਕਰਵਾ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ ਨੇ ਦੱਸਿਆ ਕਿ ਪਾਰਟੀ ਪੂਰੀ ਤਿਆਰੀ ਅਤੇ ਇਕਜੁਟਤਾ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ। ਉਹਨਾਂ ਦੱਸਿਆ ਕਿ ਉਮੀਦਵਾਰਾਂ ਦੇ ਨਾਂ ਹੇਠ ਅਨੁਸਾਰ ਹਨ
ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ: ਕਮਲਜੀਤ ਕੰਵਰ ਰਾਜਪਾਲ ਜ਼ਿਲਾ ਪਰਿਸ਼ਦ ਜੋਨ ਖਟਕੜ ਕਲਾਂ ਕਮਲਜੀਤ ਕੌਰ ਪਤਨੀ ਸੁਖਦੇਵ ਸਿੰਘ ਜਿਲਾ ਪ੍ਰੀਸ਼ਦ ਜੋਨ ਬਾਹੜੋਵਾਲ ਬਿਮਲਾ ਦੇਵੀ ਪਤਨੀ ਕਮਲਜੀਤ ਸਿੰਘ ਬੰਗਾ ਜ਼ਿਲ੍ਹਾ ਪ੍ਰੀਸ਼ਦ ਜੋਨ ਕੁਲਥਮ, ਰਾਮਦਾਸ ਸਿੰਘ ਜਿਲਾ ਪਰਿਸ਼ਦ ਜੋਨ ਮੁਕੰਦਪੁਰ ਬਲਾਕ ਸੰਮਤੀ ਉਮੀਦਵਾਰ:ਕਮਲਜੀਤ (ਖੋਥੜਾ), ਜਗਦੀਸ਼ ਕੌਰ (ਮੇਹਲੀ), ਸੁਖਵਿੰਦਰ ਕੁਮਾਰ (ਕੁਲਥਮ), ਅਨਪ੍ਰੀਤ ਕੌਰ ਸੰਧੂ (ਸੰਧਵਾਂ), ਪ੍ਰੀਤੀ ਸਪਰੂ (ਘੁੰਮਣਾ), ਤਰਸੇਮ ਲਾਲ (ਬਹਿਰਾਮ), ਜਸਵਿੰਦਰ ਕੌਰ (ਬੀਸਲਾ), ਜਰਨੈਲ ਸਿੰਘ (ਕਟਾਰੀਆ), ਜਸਵੀਰ ਕੌਰ (ਬਾਹੜੋਵਾਲ), ਸੁਰਜੀਤ ਕੌਰ (ਚੱਕ ਬਿਲਗਾ), ਬਲਵੀਰ ਰਾਮ (ਗੋਸਲ), ਸਤਨਾਮ (ਜਗਤਪੁਰ), ਧਰਮਵੀਰ (ਹੀਓ), ਜਸਪ੍ਰੀਤ ਸਿੰਘ (ਪਠਲਾਵਾ), ਗੁਰਜੀਤ ਕੌਰ (ਲਧਾਣਾ ਝਿੱਕਾ), ਨਿਰਮਲ ਸਿੰਘ (ਖਟਕੜ ਕਲਾਂ), ਮਨਪ੍ਰੀਤ ਕੌਰ (ਭਰੋਮਜਾਰਾ ਮਜਾਰਾ), ਨੀਲਮ ਰਾਣੀ (ਘਟਾਰੋਂ), ਆਸਾ ਰਾਣੀ (ਮੁਕੰਦਪੁਰ), ਜੁਝਾਰ ਸਿੰਘ (ਹਕੀਮਪੁਰ), ਸੰਦੀਪ (ਸ਼ੇਖੂਪੁਰ), ਨਰਿੰਦਰ ਸਿੰਘ (ਬਖਲੌਰ), ਰਾਮ ਲੁਭਾਇਆ (ਸਾਹਲੋ), ਵਿਸ਼ਾਲ ਆਨੰਦ (ਔੜ), ਨਿਰਮਲ ਰਾਮ (ਗੁਣਾਚੌਰ)
ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ ਨੇ ਦੱਸਿਆ ਕਿ ਪਾਰਟੀ ਉਮੀਦਵਾਰਾਂ ਦੇ ਚੋਣ ਲਈ ਲੋਕਾਂ ਵਿੱਚ ਚੰਗਾ ਮਹੌਲ ਹੈ ਅਤੇ ਕਾਂਗਰਸ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਦੀ ਸਥਿਤੀ ਵਿੱਚ ਹੈ।
ਧੱਕੇਸ਼ਾਹੀ ਸਬੰਧੀ ਚਿਤਾਵਨੀ
ਥਾਂਦੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਚੋਣਾਂ ਦੌਰਾਨ ਸੰਭਾਵਿਤ ਧੱਕੇਸ਼ਾਹੀ ਦੀਆਂ ਕੋਸ਼ਿਸ਼ਾਂ ’ਤੇ ਗੰਭੀਰ ਚਿੰਤਾ ਜਤਾਈ। ਉਹਨਾਂ ਨੇ ਕਿਹਾ:
“ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਵਰਤ ਕੇ ਧੱਕੇਸ਼ਾਹੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ, ਪਰ ਕਾਂਗਰਸ ਪਾਰਟੀ ਕੋਈ ਵੀ ਜ਼ਬਰਦਸਤੀਆਂ ਬਰਦਾਸ਼ਤ ਨਹੀਂ ਕਰੇਗੀ। ਲੋਕਤੰਤਰਕ ਪ੍ਰਕਿਰਿਆ ਵਿੱਚ ਹਸਤੱਖੇਪ ਅਸਵੀਕਾਰਯੋਗ ਹੈ।”
ਉਹਨਾਂ ਨੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਅਪੀਲ ਅਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦੀ ਹੁਕਮਵਰਤਾ ਵਿੱਚ ਆ ਕੇ ਗਲਤ ਕਾਰਵਾਈਆਂ ਨਾ ਕੀਤੀਆਂ ਜਾਣ, ਕਿਉਂਕਿ:
“ਇਸ ਸਰਕਾਰ ਦੇ ਹੁਣ ਚਾਰ ਦਿਨ ਦੀ ਹੀ ਚਾਂਦਨੀ ਰਹਿ ਗਈ ਹੈ, ਹਨੇਰੀ ਰਾਤ ਨੇੜੇ ਖੜੀ ਹੈ। 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।ਕਾਂਗਰਸ ਪਾਰਟੀ ਨੇ ਸਾਫ਼ ਕੀਤਾ ਹੈ ਕਿ ਚੋਣਾਂ ਨਿਰਪੱਖ ਅਤੇ ਪੂਰੀ ਪਾਰਦਰਸ਼ੀਤਾ ਨਾਲ ਹੋਣੀਆਂ ਚਾਹੀਦੀਆਂ ਹਨ ਅਤੇ ਲੋਕਾਂ ਦਾ ਮੰਡੇਟ ਹੀ ਅਸਲੀ ਤਾਕਤ ਹੈ।
Thursday, December 4, 2025
Wednesday, December 3, 2025
ਬੰਗਾ ਹਲਕੇ ਵਿੱਚ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਤੇ ਭਾਜਪਾ ਆਗੂਆਂ ਦੇ ਵੱਖ–ਵੱਖ ਸੁਰ:**ਬਲਾਕ ਸੰਮਤੀ ਨਹੀਂ ਜਿਲਾ ਪਰਿਸ਼ਦ ਚੋਣਾਂ ਲੜਾਂਗੇ-ਜਿਲਾ ਪ੍ਰਧਾਨ ਲੱਕੀ
ਬੰਗਾ 3 ਦਸੰਬਰ (ਮਨਜਿੰਦਰ ਸਿੰਘ)ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਨੂੰ ਲੈ ਕੇ ਹਲਕਾ ਬੰਗਾ ਦੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਿੱਚ ਸਪੱਸ਼ਟ ਤੌਰ ‘ਤੇ ਅਸਹਿਮਤੀ ਦੇ ਸੁਰ ਸੁਣਨ ਨੂੰ ਮਿਲ ਰਹੇ ਹਨ। ਮੱਤਾਂ ਦੇ ਇਹ ਵੱਖਰੇ ਰੰਗ ਪਾਰਟੀ ਦੇ ਅੰਦਰੂਨੀ ਹਾਲਾਤਾਂ ਵੱਲ ਇਸ਼ਾਰਾ ਕਰ ਰਹੇ ਹਨ।
ਹਲਕਾ ਬੰਗਾ ਦੇ ਇੰਚਾਰਜ ਪ੍ਰਿਤਪਾਲ ਬਜਾਜ ਨੇ ਦੱਸਿਆ ਕਿ ਹਲਕੇ ਨਾਲ ਸਬੰਧਿਤ ਸਾਰੇ ਅਧਿਕਾਰ ਹਾਈ ਕਮਾਂਡ ਵੱਲੋਂ ਚੌਧਰੀ ਮੋਹਨ ਲਾਲ ਜਿਨ੍ਹਾਂ ਨੇ ਬੰਗਾ ਹਲਕੇ ਦੀ 2022 ਵਿੱਚ ਬੀਜੇਪੀ ਵੱਲੋਂ ਚੋਣ ਲੜੀ ਸੀ ਨੂੰ ਦੇ ਦਿੱਤੇ ਹਨ। ਪਰ ਜਦੋਂ ਚੌਧਰੀ ਮੋਹਨ ਲਾਲ ਨਾਲ ਇਸ ਬਾਰੇ ਪੁੱਛਿਆ ਗਿਆ, ਉਹਨਾਂ ਨੇ ਪੂਰੀ ਤਰ੍ਹਾਂ ਨਕਾਰ ਦਿੰਦੇ ਹੋਏ ਕਿਹਾ ਕਿ ਇਹ ਜਾਣਕਾਰੀ ਬਿਲਕੁਲ ਗਲਤ ਹੈ ਅਤੇ ਪਾਰਟੀ ਨੇ ਜ਼ਿਲ੍ਹਾ ਪਰੀਸ਼ਦ ਜਾਂ ਪੰਚਾਇਤ ਸੰਮਤੀ ਚੋਣਾਂ ਬਾਰੇ ਉਹਨਾਂ ਨੂੰ ਕੋਈ ਹੁਕਮ ਜਾਰੀ ਨਹੀਂ ਕੀਤਾ।
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਸਪੱਸ਼ਟ ਕੀਤਾ ਕਿ ਬੀਜੇਪੀ ਬਲਾਕ ਸੰਮਤੀ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ। ਹਾਲਾਂਕਿ, ਜ਼ਿਲ੍ਹਾ ਪਰੀਸ਼ਦ ਦੀਆਂ ਸਾਰੀਆਂ ਜੋਨਾਂ ‘ਤੇ ਪਾਰਟੀ ਆਪਣੇ ਉਮੀਦਵਾਰ ਖੜੇ ਕਰੇਗੀ ਅਤੇ ਚੋਣ ਨਿਸ਼ਾਨ "ਕਮਲ" ‘ਤੇ ਚੋਣਾਂ ਲੜੇਗੀ।
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੀਜੇਪੀ ਐਸਸੀ ਮੋਰਚਾ ਦੇ ਪ੍ਰਧਾਨ ਚੌਧਰੀ ਜੋਗਰਾਜ ਜੋਗੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਜੋ ਵੀ ਫ਼ੈਸਲਾ ਲਏਗੀ, ਉਹ ਉਸਦੀ ਪਾਲਣਾ ਕਰਨਗੇ। ਆਪਣੇ ਨਿੱਜੀ ਵਿਚਾਰ ਸਾਂਝੇ ਕਰਦਿਆਂ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਇਹ ਚੋਣਾਂ ਜਰੂਰ ਲੜਨੀਆਂ ਚਾਹੀਦੀਆਂ ਹਨ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਧਾਰ ਬਣਾਇਆ ਜਾ ਸਕੇ ।ਹਲਕਾ ਬੰਗਾ ਵਿੱਚ ਚੋਣਾਂ ਨੂੰ ਲੈ ਕੇ ਬੀਜੇਪੀ ਵਿੱਚ ਚੱਲ ਰਹੀਆਂ ਇਹ ਚਰਚਾਵਾਂ ਰਾਜਨੀਤਿਕ ਹਾਲਾਤਾਂ ਨੂੰ ਹੋਰ ਗੰਭੀਰਤਾ ਦੇ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀ ਅੰਤਿਮ ਰਣਨੀਤੀ ‘ਤੇ ਸਭ ਦੀ ਨਜ਼ਰ ਟਿਕੀ ਹੈ।

Tuesday, December 2, 2025
ਬਲਾਕ ਨਵਾਂ ਸ਼ਹਿਰ ਦੇ ਟੀਚਿੰਗ ਫੈਸਟ ਵਿੱਚ ਲੰਗੜੋਆ ਸਕੂਲ ਮੋਹਰੀ - ਦਰਜਾਬੰਦੀ ਪ੍ਰਾਪਤ ਅਧਿਆਪਕਾਂ ਨੂੰ ਸਿੱਖਿਆ ਅਧਿਕਾਰੀਆਂ ਨੇ ਇਨਾਮ ਤਕਸੀਮ ਕੀਤੇ
ਨਵਾਂਸ਼ਹਿਰ 3 ਦਸੰਬਰ (ਹਰਿੰਦਰ ਸਿੰਘ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਵੱਖ ਵੱਖ ਵਿਸ਼ੇ ਤਹਿਤ ਕਰਵਾਏ ਜਾਣ ਵਾਲੇ ਟੀਚਰ ਫੈਸਟ ਕਰਵਾਉਣ ਹਦਾਇਤਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ ਸਿ) ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਨਵਾਂ ਸ਼ਹਿਰ ਬਲਾਕ ਦਾ ਟੀਚਰ ਫੈਸਟ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਸਟੇਟ ਐਵਾਰਡ ਜੇਤੂ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਕੁੱਲ 30 ਦੇ ਕਰੀਬ ਵੱਖ ਵੱਖ ਸਕੂਲਾਂ ਦੇ ਅਧਿਆਪਕ ਭਾਗੀਦਾਰ ਬਣੇ ਜਿਨ੍ਹਾਂ ਨੇ ਵੱਖ-ਵੱਖ ਥੀਮ ਤਹਿਤ ਮਾਡਲ ਜਾਂ ਲੈਕਚਰ ਤਿਆਰ ਕਰਕੇ ਟੀਚਰ ਫੈਸਟ ਵਿੱਚ ਆਪਣੀ ਭੂਮਿਕਾ ਨਿਭਾਈ। ਇਸ ਕਰਵਾਏ ਗਏ ਟੀਚਰ ਫੈਸਟ ਵਿੱਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਬਹੁਤੇ ਅਧਿਆਪਕਾਂ ਨੇ ਆਪਣੇ ਵਿਸ਼ੇ ਨਾਲ ਸਬੰਧਤ ਤਜਰਬੇ ਪੇਸ਼ ਕਰਕੇ ਵੱਧ ਤੋਂ ਵੱਧ ਪੁਜੀਸ਼ਨਾਂ ਹਾਸਿਲ ਕੀਤੀਆਂ।ਟੀਚਿੰਗ ਏਡ/ਐਕਟੀਵਿਟੀ ਚਾਰਟ/ਫਲੈਸ਼ ਕਾਰਡ ਥੀਮ ਵਿੱਚ ਪ੍ਰਵੀਨ ਭੱਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ ਨੇ ਪਹਿਲਾ ਸਥਾਨ, ਮਨਦੀਪ ਸਰਕਾਰੀ ਸੀਨੀਅਰ(ਕੰਨਿਆ) ਸੈਕੰਡਰੀ ਸਕੂਲ ਨੌਰਾ ਨੇ ਦੂਸਰਾ ਸਥਾਨ, ਅਮਨਦੀਪ ਸਿੰਘ ਸਰਕਾਰੀ ਹਾਈ ਸਕੂਲ ਭੀਣ ਨੇ ਤੀਸਰਾ ਸਥਾਨ ਹਾਸਿਲ ਕੀਤਾ। ਥੀਮ ਮੈਨੂਅਲ ਗੇਮ ਵੀਡੀਓ ਗੇਮ ਫਾਰ ਲਰਨਿੰਗ ਵਿਚ ਪ੍ਰਵੀਨ ਸਰਕਾਰੀ ਹਾਈ ਸਕੂਲ ਖਟਕੜ ਕਲਾਂ ਨੇ ਪਹਿਲਾ ਸਥਾਨ, ਇੰਦਰਜੀਤ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਪੂਲ ਲੰਗੜੋਆ ਨੇ ਦੂਸਰਾ ਸਥਾਨ ਅਤੇ ਨੀਰਜ ਬਾਲੀ ਪੀ ਐਮ ਸ੍ਰੀ ਸਸਸਸ ਲੰਗੜੋਆ ਨੇ ਤੀਸਰਾ ਸਥਾਨ ਹਾਸਿਲ ਕੀਤਾ। ਆਈ.ਟੀ ਟੂਲਜ਼ /ਟੈਕਨੋਲੋਜੀ ਟੀਚਿੰਗ ਲਰਨਿੰਗ ਥੀਮ ਵਿੱਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸਕੂਲ ਲੰਗੜੋਆ ਦੀ ਸ਼ਰੂਤੀ ਸ਼ਰਮਾ ਪਹਿਲੇ ਦਰਜੇ ਤੇ ਰਹਿ ਕੇ ਅਵਲ ਰਹੀ। ਥੀਮ ਮਾਈਕਰੋ ਟੀਚਿੰਗ ਵਿੱਚ ਸਕੂਲ ਆਫ ਐਮੀਨੈਂਸ ਦੀ ਲਾਜ ਕੁਮਾਰੀ ਨੇ ਪਹਿਲੇ ਸਥਾਨ, ਸਰਕਾਰੀ ਮਿਡਲ ਸਕੂਲ ਸੋਇਤਾ ਦੀ ਆਂਚਲ ਨੇ ਦੂਸਰਾ ਸਥਾਨ, ਮਨਿੰਦਰ ਸਿੰਘ ਸਰਕਾਰੀ ਹਾਈ ਸਕੂਲ ਕਰਿਆਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਥੀਮ ਰੀਅਲ ਲਾਈਫ ਐਪਲੀਕੇਸ਼ਨ ਆਫ ਸਬਜੈਕਟ ਨਾਲੇਜ ਲੰਗੜੋਆ ਸਕੂਲ ਦੇ ਸੁਖਵਿੰਦਰ ਲਾਲ ਨੇ ਪਹਿਲਾ ਸਥਾਨ, ਇਸੇ ਹੀ ਸਕੂਲ ਦੀ ਕਿਰਨਦੀਪ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਆਲਾਚੌਰ ਦੇ ਬਲਵਿੰਦਰ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਥੀਮ ਮਨੋਰੰਜਨ ਸਬੰਧੀ ਗਤੀਵਿਧੀਆਂ ਵਿੱਚ ਲੰਗੜੋਆ ਸਕੂਲ ਦੀ ਮੀਨਾ ਰਾਣੀ ਨੇ ਪਹਿਲਾ ਸਥਾਨ ਅਤੇ ਇਸ ਸਕੂਲ ਦੇ ਕੰਪਲੈਕਸ ਸਕੂਲ ਸਰਕਾਰੀ ਮਿਡਲ ਸਕੂਲ ਜੇਠੂ ਮਜਾਰਾ ਦੇ ਕਰਨ ਤਿਵਾੜੀ ਨੇ ਦੂਸਰਾ ਸਥਾਨ ਹਾਸਲ ਕੀਤਾ। ਜਿਆਦਾਤਰ ਇਨਾਮ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਤੇ ਅਧਿਆਪਕਾਂ ਦੀ ਝੋਲੀ ਪਏ। ਕਰਵਾਏ ਗਏ ਟੀਚਰ ਫੈਸਟ ਵਿੱਚ ਸੁਨੀਤਾ ਰਾਣੀ ਦੌਲਤਪੁਰ ਸਕੂਲ ,ਰਜਨੀਸ਼ ਕੁਮਾਰ ਲਧਾਣਾ ਝਿੱਕਾ ਸਕੂਲ,ਬਲਜੀਤ ਕੁਮਾਰ ਮੱਲਪੁਰ ਅੜਕਾਂ, ਨੀਲਮ ਕੁਮਾਰੀ ਮਜਾਰਾ ਕਲਾਂ ਸਕੂਲ,ਨੀਲਮ ਮਹਾਲੋਂ ਸਕੂਲ,ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਭੀਣ ਸਕੂਲ ਗੁਰਨੇਕ ਸਿੰਘ ਸਹਾਬ ਪੁਰ ਸਕੂਲ,ਗੁਨੀਤ ਅਤੇ ਜਸਵਿੰਦਰ ਕੌਰ ਪੀ.ਐਮ.ਸ੍ਰੀ ਲੰਗੜੋਆ ਸਕੂਲ ਨੇ ਬਤੌਰ ਜੱਜਾਂ ਦੀ ਭੂਮਿਕਾ ਪਾਰਦਰਸ਼ਤਾ ਨਾਲ ਨਿਭਾਈ। ਮੰਚ ਦਾ ਲੈਕਚਰਾਰ ਮਨਮੋਹਨ ਸਿੰਘ ਨੇ ਸੀਮਤ ਸਮੇਂ ਵਿੱਚ ਬਾਖੂਬੀ ਕੀਤਾ। ਅਖੀਰ ਵਿੱਚ ਤਰਤੀਬ ਬਾਰ ਥੀਮ ਤਹਿਤ ਜੇਤੂ ਅਧਿਆਪਕਾਂ ਨੂੰ ਹਾਜ਼ਰ ਦੋਵਾਂ ਸਿੱਖਿਆ ਅਧਿਕਾਰੀਆਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡ ਜੇਤੂ ਨੇ ਭਾਗੀਦਾਰ ਬਣੇ ਅਤੇ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਸਭ ਦਾ ਧੰਨਵਾਦ ਕੀਤਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ।
ਜ਼ਿਲ੍ਹਾ ਪ੍ਰੀਸ਼ਦ ਚੋਣਾਂ 2025: ਕਾਂਗਰਸ ਨੇ ਬਲਾਕ ਬੰਗਾ ਤੋਂ ਆਪਣੇ ਉਮੀਦਵਾਰਾਂ ਦਾ ਕੀਤਾ ਐਲਾਨ
ਬੰਗਾ, 2 ਦਸੰਬਰ (ਮਨਜਿੰਦਰ ਸਿੰਘ) ਬਲਾਕ ਬੰਗਾ ਹਲਕੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮੱਤੀ ਚੋਣਾਂ ਦੀਆਂ ਤਿਆਰੀਆਂ ਵਿਚ ਤੇਜ਼ੀ ਦੇ ਨਾਲ, ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਨਾਂਮਾਂ ਦਾ ਆਧਿਕਾਰਿਕ ਐਲਾਨ ਕਰ ਦਿੱਤਾ ਹੈ। ਇਹ ਐਲਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਅਬਜ਼ਰਵਰ ਪਵਨ ਦੀਵਾਨ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਹਲਕੇ ਬੰਗਾ ਲਈ ਉਮੀਦਵਾਰਾਂ ਦੀ ਚੋਣ ਵਾਸਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈ ਮੰਗੂਪੁਰ, ਸਾਬਕਾ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਪੱਲੀਝਿੱਕੀ, ਸਵਰਗਵਾਸੀ ਤਰਲੋਚਨ ਸਿੰਘ ਸੂੰਢ ਦੀ ਪਤਨੀ ਮੀਨਾ ਚੌਧਰੀ,
ਬਲਾਕ ਪ੍ਰਧਾਨਾਂ ਕੁਲਵਰਨ ਸਿੰਘ ਥਾਂਦੀਆਂ, ਰਾਮਦਾਸ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਨਾਲ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਬਲਾਕ ਬੰਗਾ ਤੋਂ ਘੋਸ਼ਿਤ ਉਮੀਦਵਾਰ:
ਹਲਕਾ ਖਟਕੜ ਕਲਾਂ (ਜਨਰਲ)-ਸ਼੍ਰੀ ਕਮਲ
ਹਲਕਾ ਬਾਹੜੋਵਾਲ(ਮਹਿਲਾ)-ਸ਼੍ਰੀਮਤੀ ਕਰਮਜੀਤ ਕੌਰ ਪਤਨੀ ਸ਼੍ਰੀ ਸੁਖਦੇਵ ਸਿੰਘ
,ਹਲਕਾ ਕੁਲਥਾਮ (ਐੱਸ.ਸੀ. ਮਹਿਲਾ): ਸ਼੍ਰੀਮਤੀ ਬਿਮਲਾ ਦੇਵੀ ਬੰਗਾ, ਪਤਨੀ ਸ਼੍ਰੀ ਕਮਲਜੀਤ ਬੰਗਾ,ਹਲਕਾ ਮੁਕੰਦਪੁਰ (ਐੱਸ.ਸੀ.)- ਸ਼੍ਰੀ ਰਾਮਦਾਸ ਸਿੰਘ ਅਗੇ ਪ੍ਰਵਕਤਾ ਪਵਨ ਦੀਵਾਨ ਨੇ ਕਿਹਾ ਕਿ ਬਲਾਕ ਬੰਗਾ ਵਿੱਚ ਲੋਕਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਭਰੋਸੇ ਦਾ ਮਾਹੌਲ ਬਣਿਆ ਹੋਇਆ ਹੈ। ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ। ਉਨ੍ਹਾਂ ਨੇ ਯਕੀਨ ਜਤਾਇਆ ਕਿ ਕਾਂਗਰਸ ਦੇ ਇਹ ਚੁਣੇ ਹੋਏ ਉਮੀਦਵਾਰ ਆਉਣ ਵਾਲੀਆਂ ਚੋਣਾਂ ਵਿੱਚ ਭਾਰੀ ਵੋਟਾਂ ਨਾਲ ਜਿੱਤ ਦਰਜ ਕਰਨਗੇ

Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...