Wednesday, December 3, 2025

ਬੰਗਾ ਹਲਕੇ ਵਿੱਚ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਤੇ ਭਾਜਪਾ ਆਗੂਆਂ ਦੇ ਵੱਖ–ਵੱਖ ਸੁਰ:**ਬਲਾਕ ਸੰਮਤੀ ਨਹੀਂ ਜਿਲਾ ਪਰਿਸ਼ਦ ਚੋਣਾਂ ਲੜਾਂਗੇ-ਜਿਲਾ ਪ੍ਰਧਾਨ ਲੱਕੀ

ਬੰਗਾ 3 ਦਸੰਬਰ (ਮਨਜਿੰਦਰ ਸਿੰਘ)ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਨੂੰ ਲੈ ਕੇ ਹਲਕਾ ਬੰਗਾ ਦੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਿੱਚ ਸਪੱਸ਼ਟ ਤੌਰ ‘ਤੇ ਅਸਹਿਮਤੀ ਦੇ ਸੁਰ ਸੁਣਨ ਨੂੰ ਮਿਲ ਰਹੇ ਹਨ। ਮੱਤਾਂ ਦੇ ਇਹ ਵੱਖਰੇ ਰੰਗ ਪਾਰਟੀ ਦੇ ਅੰਦਰੂਨੀ ਹਾਲਾਤਾਂ ਵੱਲ ਇਸ਼ਾਰਾ ਕਰ ਰਹੇ ਹਨ।
ਹਲਕਾ ਬੰਗਾ ਦੇ ਇੰਚਾਰਜ ਪ੍ਰਿਤਪਾਲ ਬਜਾਜ ਨੇ ਦੱਸਿਆ ਕਿ ਹਲਕੇ ਨਾਲ ਸਬੰਧਿਤ ਸਾਰੇ ਅਧਿਕਾਰ ਹਾਈ ਕਮਾਂਡ ਵੱਲੋਂ  ਚੌਧਰੀ ਮੋਹਨ ਲਾਲ  ਜਿਨ੍ਹਾਂ ਨੇ ਬੰਗਾ ਹਲਕੇ ਦੀ 2022 ਵਿੱਚ ਬੀਜੇਪੀ ਵੱਲੋਂ ਚੋਣ ਲੜੀ ਸੀ  ਨੂੰ ਦੇ ਦਿੱਤੇ ਹਨ। ਪਰ ਜਦੋਂ ਚੌਧਰੀ ਮੋਹਨ ਲਾਲ ਨਾਲ ਇਸ ਬਾਰੇ ਪੁੱਛਿਆ ਗਿਆ, ਉਹਨਾਂ ਨੇ ਪੂਰੀ ਤਰ੍ਹਾਂ ਨਕਾਰ ਦਿੰਦੇ ਹੋਏ ਕਿਹਾ ਕਿ ਇਹ ਜਾਣਕਾਰੀ ਬਿਲਕੁਲ ਗਲਤ ਹੈ ਅਤੇ ਪਾਰਟੀ ਨੇ ਜ਼ਿਲ੍ਹਾ ਪਰੀਸ਼ਦ ਜਾਂ ਪੰਚਾਇਤ ਸੰਮਤੀ ਚੋਣਾਂ ਬਾਰੇ ਉਹਨਾਂ ਨੂੰ ਕੋਈ ਹੁਕਮ ਜਾਰੀ ਨਹੀਂ ਕੀਤਾ।
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਸਪੱਸ਼ਟ ਕੀਤਾ ਕਿ ਬੀਜੇਪੀ ਬਲਾਕ ਸੰਮਤੀ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ। ਹਾਲਾਂਕਿ, ਜ਼ਿਲ੍ਹਾ ਪਰੀਸ਼ਦ ਦੀਆਂ ਸਾਰੀਆਂ ਜੋਨਾਂ ‘ਤੇ ਪਾਰਟੀ ਆਪਣੇ ਉਮੀਦਵਾਰ ਖੜੇ ਕਰੇਗੀ ਅਤੇ ਚੋਣ ਨਿਸ਼ਾਨ "ਕਮਲ" ‘ਤੇ ਚੋਣਾਂ ਲੜੇਗੀ।
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੀਜੇਪੀ ਐਸਸੀ ਮੋਰਚਾ ਦੇ ਪ੍ਰਧਾਨ ਚੌਧਰੀ ਜੋਗਰਾਜ ਜੋਗੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਜੋ ਵੀ ਫ਼ੈਸਲਾ ਲਏਗੀ, ਉਹ ਉਸਦੀ ਪਾਲਣਾ ਕਰਨਗੇ। ਆਪਣੇ ਨਿੱਜੀ ਵਿਚਾਰ ਸਾਂਝੇ ਕਰਦਿਆਂ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਇਹ ਚੋਣਾਂ ਜਰੂਰ ਲੜਨੀਆਂ ਚਾਹੀਦੀਆਂ ਹਨ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਧਾਰ ਬਣਾਇਆ ਜਾ ਸਕੇ ।ਹਲਕਾ ਬੰਗਾ ਵਿੱਚ ਚੋਣਾਂ ਨੂੰ ਲੈ ਕੇ ਬੀਜੇਪੀ ਵਿੱਚ ਚੱਲ ਰਹੀਆਂ ਇਹ ਚਰਚਾਵਾਂ ਰਾਜਨੀਤਿਕ ਹਾਲਾਤਾਂ ਨੂੰ ਹੋਰ ਗੰਭੀਰਤਾ ਦੇ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀ ਅੰਤਿਮ ਰਣਨੀਤੀ ‘ਤੇ ਸਭ ਦੀ ਨਜ਼ਰ ਟਿਕੀ ਹੈ।

No comments:

Post a Comment

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...