Thursday, December 11, 2025

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਡਾ. ਸੁੱਖੀ ਅਤੇ ਹੋਰ ਆਗੂਆਂ ਵੱਲੋਂ ਪਿੰਡਾਂ ਦਾ ਤੂਫ਼ਾਨੀ ਦੌਰਾ*** ਖਟਕੜ ਕਲਾਂ ਜੋਨ ਤੋਂ ਪਰਮਜੀਤ ਕੌਰ ਦੀ ਜਿੱਤ ਪੱਕੀ -ਆਪ ਵਿੱਚ ਨਵਾਂ ਜੋਸ਼**ਪਰਮਜੀਤ ਕੌਰ ਨੂੰ ਜਨਤਾ ਦਾ ਵੱਡਾ ਸਮਰਥਨ**ਹਰ ਗਲੀ, ਹਰ ਪਰਿਵਾਰ ਤੱਕ ਸਰਕਾਰ ਦੇ ਕੰਮ ਪਹੁੰਚ ਰਹੇ ਹਨ-ਮੈਡਮ ਹਰਜੋਤ ਕੌਰ ਲੋਹਟੀਆ

ਬੰਗਾ, 10 ਦਸੰਬਰ (ਮਨਜਿੰਦਰ ਸਿੰਘ ) ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਮਾਹੌਲ ਗਰਮ ਹੋਣ ਦੇ ਨਾਲ ਹੀ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਖਟਕੜ ਕਲਾਂ ਜੋਨ ਦੇ ਆਸ-ਪਾਸ ਦੇ ਕਈ ਪਿੰਡਾਂ ਹੀਂਓ, ਪੱਦੀ, ਮਠ ਵਾਲੀ, ਮਾਹਿਲ ਗਹਿਲਾਂ, ਭੂਤਾਂ, ਕਰਨਾਣਾ, ਮੂਸਾਪੁਰ, ਕਮਾਮ, ਔੜ, ਗੜ੍ਹੀ ਅਜੀਤ ਸਿੰਘ, ਸ਼ੇਖੂਪੁਰ — ਵਿੱਚ ਤੂਫ਼ਾਨੀ ਦੌਰੇ ਕੀਤੇ ਗਏ।
ਲੋਕਾਂ ਨਾਲ ਰੂਬਰੂ ਹੋਣ ਦੌਰਾਨ ਡਾ. ਸੁੱਖੀ ਨੇ ਮਾਨ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ, ਨਵੀਆਂ ਗਰੰਟੀਆਂ ਅਤੇ ਆਉਣ ਵਾਲੀ ਚੋਣ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਦੌਰੇ ਦੌਰਾਨ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਰੱਖਦਿਆਂ ਆਮ ਆਦਮੀ ਪਾਰਟੀ ਜ਼ਿਲਾ ਪਰਿਸ਼ਦ ਜੋਨ ਖਟਕੜ ਕਲਾਂ ਉਮੀਦਵਾਰ ਪਰਮਜੀਤ ਕੌਰ ਲਈ ਖੁੱਲ੍ਹਾ ਸਮਰਥਨ ਜਤਾਇਆ। ਪਰਮਜੀਤ ਕੌਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਜ਼ੋਨ ਖਟਕੜ ਕਲਾਂ ਦੇ ਹਰ ਪਿੰਡ, ਹਰ ਪਰਿਵਾਰ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਮੁੱਦੇ ਉੱਚੇ ਪੱਧਰ ਤੱਕ ਪਹੁੰਚਾਉਣਗੇ।ਪਿੰਡ ਮਾਹਿਲ ਗਹਿਲਾਂ ਵਿੱਚ ਹੋਈ ਮੀਟਿੰਗ ਦੌਰਾਨ ਬੋਲਦੇ ਹੋਏ ਡਾ. ਸੁੱਖੀ ਨੇ ਕਿਹਾ:
“ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਸਨ, ਉਹ ਪੂਰੀਆਂ ਹੋ ਰਹੀਆਂ ਹਨ। ਸਿਰਫ ਬੀਬੀਆਂ ਲਈ ਹਜ਼ਾਰ ਰੁਪਏ ਵਾਲੀ ਗਰੰਟੀ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਪੂਰੀ ਕਰ ਦਿੱਤੀ ਜਾਵੇਗੀ। ਅਸੀਂ ਸਭ ਗਰੰਟੀਆਂ ਪੂਰੀਆਂ ਕਰਕੇ ਹੀ 2027 ਦੀਆਂ ਵਿਧਾਨ ਸਭਾ ਵੋਟਾਂ ਮੰਗਣ ਆਵਾਂਗੇ।”ਉਨ੍ਹਾਂ ਨੇ ਦਾਅਵਾ ਕੀਤਾ ਕਿ ਜ਼ਿਲ੍ਾ ਪਰਿਸ਼ਦ ਜੋਨ ਖਟਕੜ ਕਲਾਂ ਪਰਮਜੀਤ ਕੌਰ ਦੀ ਜਿੱਤ ਪੱਕੀ ਹੈ, ਅਤੇ ਬਾਕੀ ਵੀ ਸਾਰੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਆਮ ਆਦਮੀ ਪਾਰਟੀ ਵੱਡੇ ਮਾਰਜਨ ਨਾਲ ਜਿੱਤੇਗੀ।  ਕਿਉਂਕਿ ਲੋਕਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਭਰੋਸਾ ਅਤੇ ਜੋਸ਼ ਦਿਨੋਂਦਿਨ ਵੱਧ ਰਿਹਾ ਹੈ। ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਮੈਡਮ ਹਰਜੋਤ ਕੌਰ ਲੋਹਟੀਆ ਨੇ ਕਿਹਾ:“ਹਲਕੇ ਦੀ ਹਰ ਗਲੀ ਅਤੇ ਹਰ ਪਿੰਡ ਤੱਕ ‘ਆਪ’ ਸਰਕਾਰ ਦਾ ਕੰਮ ਦਿਖ ਰਿਹਾ ਹੈ। ਲੋਕ ਸੱਚੇ ਕੰਮ ਦੀ ਪਰਖ ਕਰ ਰਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪਰਮਜੀਤ ਕੌਰ ਨੂੰ ਪੂਰਾ ਸਮਰਥਨ ਦੇਣਗੇ।”
ਆਮ ਆਦਮੀ ਪਾਰਟੀ  ਵਰਕਰਾਂ ਵਿੱਚ ਅੱਜ ਨਵੀਂ ਉਰਜਾ ਅਤੇ ਜੋਸ਼ ਦੇਖਣ ਨੂੰ ਮਿਲਿਆ। ਪਿੰਡਾਂ ਦੇ ਦੌਰੇ ਤੋਂ ਮਿਲ ਰਹੀ ਵੱਡੀ ਹਮਾਇਤ ਨੇ ਇਹ ਸਾਫ ਕਰ ਦਿੱਤਾ ਹੈ ਕਿ ਖਟਕੜ ਕਲਾਂ ਜੋਨ ਵਿੱਚ ਪਰਮਜੀਤ ਕੌਰ ਵਾਸਤੇ ਮਾਹੌਲ ਇੱਕਤਰਫਾ ਬਣ ਚੁੱਕਾ ਹੈ। ਡਾ. ਸੁੱਖੀ, ਮੈਡਮ ਹਰਜੋਤ ਕੌਰ ਅਤੇ ਆਮ ਆਦਮੀ ਪਾਰਟੀ ਦੀ ਟੀਮ ਨੇ ਯਕੀਨ ਦਿਵਾਇਆ ਕਿ ਵਿਕਾਸ ਦੀ ਲੀਕ ‘ਤੇ ਚੱਲ ਰਹੇ ਇਸ ਜੋਨ ਵਿੱਚ ਪਰਮਜੀਤ ਕੌਰ ਦੀ ਜਿੱਤ ਦੇ ਨਾਲ ਸਾਰੇ ਜੋਨਾ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ  ਯਕੀਨੀ ਹੈ ਅਤੇ ਲੋਕਾਂ ਦੇ ਭਰੋਸੇ ਨੂੰ ਪੂਰੀ ਸੇਵਾ ਨਾਲ ਨਿਭਾਇਆ ਜਾਵੇਗਾ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...