ਨਵਾਂਸ਼ਹਿਰ, ਬੰਗਾ 24 ਮਾਰਚ (ਚੇਤ ਰਾਮ ਰਤਨ, ਮਨਜਿੰਦਰ ਸਿੰਘ )ਜਿਲਾ ਨਵਾਂਸ਼ਹਿਰ ਵਿਚ ਕਲ ਤੋਂ ਦਵਾਈਆਂ, ਰਾਸ਼ਨ ਅਤੇ ਸਬਜ਼ੀਆਂ ਘਰ ਘਰ ਪਹੁੰਚਾਣ ਦਾ ਪ੍ਰਸ਼ਾਸਨ ਵਲੋਂ ਪ੍ਰਬੰਧ ਕੀਤਾ ਗਿਆ ਹੈ |ਦਵਾਈਆਂ ਲਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕੰਟਰੋਲ ਰੂਮ ਦੇ ਨੰਬਰਾਂ 01823- 227471, 227473 ਅਤੇ 227474 ’ਤੇ ਦੱਸੀ ਜਾ ਸਕੇਗੀ ਮੰਗ
ਜ਼ਿਲ੍ਹੇ ’ਚ ਮਿ੍ਰਤਕ ਗਿਆਨੀ ਬਲਦੇਵ ਸਿੰਘ ਸਮੇਤ ਪਾਜ਼ੇਟਿਵ ਕੇਸਾਂ ਦੀ ਗਿਣਤੀ 18 ਹੋਈ
ਹੁਣ ਤੱਕ 10 ਨੈਗੇਟਿਵ, ਇੱਕ ਰੀਜੈਕਟਡ, ਇੱਕ ਰੀਪੀਟਡ ਤੇ 9 ਪੈਂਡਿੰਗ
ਬੁੱਧਵਾਰ ਨੂੰ ਵਿਆਪਕ ਪੱਧਰ ’ਤੇ 200 ਵਿਅਕਤੀਆਂ ਦੀ ਸੈਂਪਲਿੰਗ ਦਾ ਟੀਚਾ
ਸਿਵਲ ਹਸਪਤਾਲ ਨਵਾਂਸ਼ਹਿਰ ’ਚ ਵਧਾਈ ਜਾਵੇਗੀ ਆਈਸੋਲੇਸ਼ਨ ਵਾਰਡਾਂ ਦੀ ਗਿਣਤੀ
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਐਮ ਐਲ ਏ ਅੰਗਦ ਸਿੰਘ, ਕਮਿਸ਼ਨਰ ਰਾਹੁਲ ਤਿਵਾੜੀ , ਆਈ ਜੀ ਜਸਕਰਨ ਸਿੰਘ ਨੇ ਕੀਤੀਆਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗਾਂ
ਜ਼ਿਲ੍ਹੇ ’ਚ ਵਿਦੇਸ਼ ਤੋਂ ਪਰਤੇ ਵਿਅਕਤੀਆਂ ਦੀ ਸਿਹਤ ਜਾਂਚ ਲਈ 25 ਆਰ ਆਰ ਟੀ ਟੀਮਾਂ ਤੇ 26 ਸੈਕਟਰ ਅਫ਼ਸਰ ਸਰਗਰਮ
ਲੋਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਘਰਾਂ ਅੰਦਰ ਹੀ ਰਹਿਣ
No comments:
Post a Comment