ਮੁੱਖ ਸਕੱਤਰ ਪੰਜਾਬ ਸਰਕਾਰ ਵੱਲੋਂ ‘ਏਪੀਡੈਮਿਕ ਡਿਜ਼ੀਜ਼ ਐਕਟ’ 1897 ਤਹਿਤ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਨਿੱਜੀ ਅਦਾਰੇ ਬੰਦ ਕਰਨ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲੇ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੇ ਕਿਹਾ ਕਿ 31 ਮਾਰਚ 2020 ਤੱਕ ਜ਼ਿਲ੍ਹੇ ਦੇ ਹਰ ਤਰ੍ਹਾਂ ਦੇ ਨਿੱਜੀ ਅਦਾਰੇ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਖੁਰਾਕ ਤੇ ਸਪਲਾਈ ਵਿਭਾਗ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਜ਼ਰੂਰੀ ਸੇਵਾਵਾਂ ਅਤੇ ਵਸਤਾਂ ਦੀ ਸੂਚੀ ਨੂੰ ਹੀ ਛੋਟ ਗੲੀ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ’ਚ ਵਿਦੇਸ਼ ਤੋਂ ਪਿਛਲੇ 28 ਦਿਨਾਂ ’ਚ ਆਏ ਵਿਅਕਤੀਆਂ ਦੀ ਸੂਚਨਾ ਦੇਣ ਲਈ ਤਿੰਨ ਟੈਲੀਫ਼ੋਨ ਲਾਈਨਾਂ ਵਾਲਾ ਕੰਟਰੋਲ ਰੂਮ ਦੇ ਨੰਬਰ 018123-227471, 227473 ਅਤੇ 227471 ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੱਲਣਗੇ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਜ਼ਿਲ੍ਹੇ ’ਚ ਵਿਦੇਸ਼ ਤੋਂ ਆਇਆਂ ਪਿਛਲੇ 28 ਦਿਨਾਂ ’ਚ ਆਏ ਕਿਸੇ ਵੀ ਵਿਅਕਤੀ ’ਚ ਤੇਜ਼ ਖਾਂਸੀ, ਬੁਖਾਰ ਜਾਂ ਸਾਹ ਲੈਣ ’ਚ ਤਕਲੀਫ਼ ਦੇ ਲੱਛਣ ਆ ਰਹੇ ਹਨ ਤਾਂ ਤੁਰੰਤ ਇਸ ਕੰਟਰੋਲ ਰੂਮ ’ਚ ਸੰਪਰਕ ਕਰੇ।
No comments:
Post a Comment