ਨਵਾਂਸ਼ਹਿਰ 26ਮਾਰਚ (ਚੇਤ ਰਾਮ ਰਤਨ) ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਦੀ ਅਗਵਾਈ ਹੇਠ ਜਸਕਰਨ ਸਿੰਘ ਆਈ ਜੀ ਪੀ ਲੁਧਿਆਣਾ ਵਲੋਂ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਕਰਫਿਊ ਵਿਚ ਗ਼ਰੀਬਾਂ, ਝੂਗੀਆਂ ਝੌਂਪੜੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਰਨਾਲਾ ਕਲਾਂ, ਬੰਗਾ ਰੇਲਵੇ ਫਾਟਕ, ਅਤੇ ਹੋਰ ਝੂਗੀਆਂ ਵਿਚ ਰੋਜ਼ਾਨਾ ਵਰਤੋਂ ਵਾਲਾ ਸਮਾਨ ਵੰਡਣ ਦੀ ਪ੍ਰਸੰਸਾ ਕੀਤੀ। ੳੁਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਕੁਦਰਤੀ ਆਫ਼ਤ ਵਿਚ ਇੰਨਸਾਨੀਅਤ ਤੋਰ ਤੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਅਲਕਾ ਮੀਨਾ ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਨੇ ਨਵਾਂਸ਼ਹਿਰ ਹਲਕੇ ਦੀਆਂ ਸਮੁੱਚੀਆਂ ਸਮਾਜ ਸੇਵੀ ਜਥੇਬੰਦੀਆਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਇਥੇ ਦੀਆਂ ਸਮਾਜ ਸੇਵੀ ਅਤੇ ਸਮਾਜ ਸੇਵਕਾਂ ਵਲੋਂ ਨਿਭਾਈ ਜਾਂਦੀ ਭੁਮਿਕਾ ਲੋਕ ਅਤੇ ਪ੍ਰਸ਼ਾਸਨ ਧੰਨਵਾਦ ਕਰਦਾ ਹੈ। ਇਸ ਮੌਕੇ ਰਾਮ ਕੁਮਾਰ ਪੀ ਐਸ਼ ਪੀ ਨਵਾਂਸ਼ਹਿਰ, ਜਗਮੋਹਨ ਸਿੰਘ ਗੁਲਾਟੀ, ਜਸਪਾਲ ਸਿੰਘ ਹਫਜਾਵਾਦੀ, ਪ੍ਰਵੀਨ ਭਾਟੀਆ ਅਤੇ,ਰਤਨ ਸਿੰਘ ਟ੍ਰੈਫਿਕ ਇੰਚਾਰਜ , ਆਦਿ ਹਾਜ਼ਰ ਸਨ।
No comments:
Post a Comment