ਰੋਪੜ 20, ਅਪ੍ਰੈਲ (ਪ ਪ ਸੱਚ ਕੀ ਬੇਲਾ ) ਜਿਲਾ ਰੂਪ ਨਗਰ ਦੇ ਆਮ ਆਦਮੀ ਪਾਰਟੀ ਦੀ ਜਿਲਾ ਪ੍ਰਧਾਨ ਸ਼੍ਰੀਮਤੀ ਦਲਜੀਤ ਕੌਰ ਨੇ ਅੱਜ ਦੱਸਿਆ ਕਿ ਜੈਕਾਰੇ ਲਵਾ ਕੇ ਪੰਜਾਬ ਸਰਕਾਰ ਜਨਤਾ ਨੂੰ ਅਸਲੀ ਮੁਦਿਆਂ ਤੋਂ ਭਟਕਾਂ ਰਾਹੀਂ ਹੈ ਅਤੇ ਪਰਖਿਆ ਜਾ ਰਿਹਾ ਕਿ ਜਨਤਾ ਕਿਤੇ ਸਮਜਦਾਰ ਤਾਂ ਨਹੀਂ ਹੋ ਗਈ ਪਰ ਲੋਕ ਹੁਣ ਇਨ੍ਹਾਂ ਦੀਆਂ ਗੁਮਰਾਹ ਕਰਨ ਵਾਲੀਆਂ ਗੱਲਾਂ ਵਿੱਚ ਨਹੀਂ ਆਉਣਗੇ | ਪ੍ਰਧਾਨ ਨੇ ਹੋਰ ਕਿਹਾ ਕਿ ਡਿਊਟੀ ਦੇ ਰਹੇ ਲੁਧਿਆਣਾ ਦੇ ਏ ਐਸ ਪੀ ਸ਼੍ਰੀ ਕੋਹਲੀ ਦੀ ਮੌਤ ਉਪਰੰਤ ਉਨ੍ਹਾਂ ਦੇ ਪਰਿਵਾਰ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ ਤੇ 1 ਕਰੋੜ ਦੀ ਰਾਸ਼ੀ ਦਾ ਸਨਮਾਨ ਦੇਵੇ ਪੰਜਾਬ ਸਰਕਾਰ |
ਡਿਊਟੀ ਤੇ ਤਾਇਨਾਤ ਪੂਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਬਾਕੀ ਸਾਰੇ ਵਿਭਾਗਾਂ ਦੇ ਅਧਿਕਾਰੀਆ ਤੇ ਮੁਲਾਜਮਾ ਨੂੰ ਪੀ ਪੀ ਈ ਕਿੱਟਾ ਮੁਹਈਆ ਕਰਵਾਉਣ ਸਮੇਤ ਬਾਕੀ ਸਾਰੀਆਂ ਸਹੂਲਤਾਂ ਦਿਤੀਆਂ ਜਾਣ |
No comments:
Post a Comment