Monday, April 20, 2020

ਬੰਗਾ ਸ਼ਹਿਰ ਗੂੰਝਿਆ ਬੋਲੇ ਸੋ ਨਿਹਾਲ ਅਤੇ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ਼ :

ਬੰਗਾ 20, ਅਪ੍ਰੈਲ (ਮਨਜਿੰਦਰ ਸਿੰਘ )
ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੀ ਮੋਦੀ ਸਰਕਾਰ ਵਲੋਂ ਪੰਜਾਬ ਨਾਲ਼ ਕਿਤੇ ਜਾ ਰਹੇ ਵਿਤਕਰੇ ਦੀ ਅਵਾਜ ਬੁਲੰਦ ਕਰਨ ਲਈ ਪੰਜਾਬ ਵਾਸੀਆਂ ਨੂੰਅੱਜ ਸ਼ਾਮ 6 ਵਜੇ ਜੈ ਘੋਸ ਪ੍ਰੋਗਰਾਮ ਤਹਿਤ  ਬੋਲੇ ਸੋ ਨਿਹਾਲ, ਹਰ ਹਰ ਮਹਾਦੇਵ ਅਤੇ ਜੈ ਸ਼੍ਰੀ ਰਾਮ ਆਦਿ ਜੈਕਾਰੇ ਲਾਉਣ ਦੀ ਅਪੀਲ ਕੀਤੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੰਗਾ ਦੇ ਹਲਕਾ ਇੰਚਾਰਜ ਅਤੇ ਜਿਲਾ ਯੋਜਨਾ ਬੋਰਡ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਤੇ ਬੰਗਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਜਤਿੰਦਰ ਕੌਰ ਮੂੰਗਾ ਨੇ ਵੀ ਆਪਣੇ  ਫੇਸ ਬੁਕ ਅਕਾਊਂਟਸ  ਤੇ ਲੋਕਾਂ ਨੂੰ ਇਹ ਜੈਕਾਰੇ ਲਾਉਣ ਦਾ ਸੁਨੇਹਾ ਦਿੱਤਾ |ਇਸ ਮੀਡੀਆ ਦੀ ਟੀਮ ਨੇ ਪੂਰੇ 6 ਵਜੇ ਬੰਗਾ ਸ਼ਹਿਰ ਦਾ ਦੌਰਾ ਕਰ ਕੇ ਦੇਖਿਆ ਕਿ ਪੂਰਨ  ਬੰਗਾ ਸ਼ਹਿਰ ਇਨ੍ਹਾਂ ਜੈਕਰਿਆ ਨਾਲ ਗੂੰਝ ਰਿਹਾ ਸੀ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...