Wednesday, April 1, 2020

ਮਹੰਤਾਂ ਪ੍ਰੀਤੀ ਵਲੋ ਗਰੀਬਾਂ, ਲੋੜਵੰਦਾਂ ਲੋਕਾਂ ਨੂੰ 150 ਰਾਸ਼ਨ ਕਿੱਟਾਂ ਵੰਡੀਆਂ

 ਨਵਾਂਸ਼ਹਿਰ  1 ਅਪ੍ਰੈਲ   (ਚੇਤ ਰਾਮ   ਰਤਨ) ਕਰੋਨਾ ਵਾਇਰਸ ਕਰਕੇ ਕਰਫਿਊ ਵਿਚ ਗ਼ਰੀਬਾਂ ਝੂਗੀਆਂ ਝੌਂਪੜੀਆਂ, ਮਜ਼ਦੂਰਾਂ ਪਰਿਵਾਰਾਂ ਨੂੰ ਕੁਦਰਤੀ ਆਫ਼ਤ ਵਿਚ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਖੁਸ਼ੀਆਂ ਮੰਗਣ ਵਾਲੇ ਮਹੰਤ ਆਪਣੀ ਕਮਾਈ ਦਾ ਮੂੰਹ ਲੋਕਾਂ ਅਤੇ ਮਨੁੱਖਤਾ ਦੀ ਭਲਾਈ ਲਈ ਖੋਲ੍ਹਣ ਲੱਗੇਂ। ਜਿਸ ਦੀ ਮਿਸਾਲ ਪ੍ਰੀਤੀ ਮਹੰਤ ਨਵੀਂ ਅਬਾਦੀ ਨਵਾਂਸ਼ਹਿਰ  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਮਿਲਦੀ ਹੈ। ਉਨ੍ਹਾ ਦੱਸਿਆ ਕਿ ਲੋਕਾਂ ਨੂੰ ਰੌਜ਼ਾਨਾ ਵਰਤੋਂ ਵਾਲੇ ਸਮਾਂਨ ਵਿਚ,ਖੰਡ ਇਕ ਕਿਲੋ, ਪਿਆਜ਼ ਦੋ ਕਿਲੋ,ਆਲੂ ਢਾਈ ਕਿਲੋ,ਚਾਹਪੱਤੀ ਇਕ ਪਾਇਆ,ਦੇ ਪੈਕਟ ਬਣਾਕੇ 150 ਪਰਿਵਾਰਾਂ ਵਿਚ ਵੰਡਿਆ ਗਿਆ। ਪ੍ਰੀਤੀ ਮਹੰਤ ਨੇ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ, ਕਾਂਗਰਸ, ਅਕਾਲੀ ਪਾਰਟੀ, ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਪੀੜਤ  ਲੋਕਾਂ ਨੂੰ ਰਾਸ਼ਨ ਸਮਗਰੀ ਵੰਡ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਮਹੰਤ ਸੋਨੀਆ ਫਗਵਾੜਾ ਦੇ ਸਹਿਯੋਗ ਪਾਇਆ ਗਿਆ। ਮਹੰਤ ਸੋਨੀਆ ਅਤੇ ਪ੍ਰੀਤੀ ਮਹੰਤ ਨੇ ਕਿਹਾ ਕਿ ਫਗਵਾੜਾ ਅਤੇ ਨਵਾਂਸ਼ਹਿਰ ਵਿਚ ਆਵਾਰਾ ਪਸ਼ੂਆਂ , ਗਊਆਂ ਨੂੰ ਚਾਰਾ ਪਾਉਂਣ ਦੀ ਸੇਵਾ ਕੀਤੀ ਜਾ ਰਹੀ ਹੈ। ਲੋਕਾਂ ਦਾ ਅਜੇ ਵੀ ਪ੍ਰੀਤੀ ਮਹੰਤ ਦਰਬਾਰ ਵਿੱਚ ਰਾਸ਼ਨ ਲਈ  ਤਾਂਗ ਲੱਗਿਆ ਹੋਇਆ ਹੈ।


No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...