ਦੀਪ ਸਿੰਘ ਤੂਰ ਨੇ ਦੱਸਿਆ ਕਿ ਦੁਨੀਆ ਭਰ ਵਿਚ ਕੁਦਰਤੀ ਆਫ਼ਤ ਕਰੋਨਾ ਵਾਇਰਸ ਅਤੇ ਕਰਫਿਊ ਵਿਚ ਝੂਗੀਆਂ ਝੌਂਪੜੀਆਂ ਅਤੇ ਮਜ਼ਦੂਰਾਂ ਵਰਗ ਪ੍ਰਭਾਵਿਤ ਹੋਣ ਕਰਕੇ ਆਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦ ਪਰਿਵਾਰਾਂ ਨੂੰ ਲੰਗਰ ਉਨਾਂ ਦੇ ਘਰਾਂ ਵਿਚ ਪਹੁਚਾਇਆ ਜਾਂ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਅੌਖੀ ਘੜੀ ਵਿੱਚ ਗਰੀਬਾਂ ਲੋੜਵੰਦਾਂ ਦੀ ਮਦਦ ਕਰਨੀ ਬਹੁਤ ਹੀ ਇੰਨਸਾਨੀਅਤ ਤੇ ਕਰਨੀ ਚਾਹੀਦੀ ਹੈ।ਸਮਾਜ ਸੇਵਕ ਤੂਰ ਬਰਨਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ , ਅਕਾਲੀ ਦਲ, ਬਸਪਾ,ਆਪ ਪਾਰਟੀ, ਆਦਿ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਹਰ ਪਾਰਟੀ ਵਰਕਰਾਂ ਅਤੇ ਲੀਡਰਾਂ ਨੂੰ ਮਨੁੱਖਤਾ ਦੇ ਭਲੇ ਲਈ ਅੱਗੇ ਆਉਣ ਦੀ ਅਪੀਲ ਕੀਤੀ।ਇਸ ਮੋਕੇ ਸੋਹਨ ਸਿੰਘ ਉੱਪਲ, ਰਮਨ ਨੰਬਰਦਾਰ ਮਹਾਲੌ, ਅਨਿਲ ਕੋਤਵਾਲ, ਆਦਿ ਹਾਜ਼ਰ ਸਨ।
No comments:
Post a Comment