Wednesday, April 8, 2020

ਕੋਰੋਨਾ ਨੂੰ ਮਾਤ ਦੇਣ ਵਾਲੇ ਬਾਬਾ ਗੁਰਬਚਨ ਸਿੰਘ ਨਾਲ਼ ਅੰਗਦ ਸਿੰਘ ਵਿਧਾਇਕ ਨੇ ਹਸਪਤਾਲ ’ਚ ਕੀਤੀ ਮੁਲਾਕਾਤ

ਨਵਾਂਸ਼ਹਿਰ, 8 ਅਪਰੈਲ-(ਚੇਤ ਰਾਮ ਰਤਨ,ਮਨਜਿੰਦਰ ਸਿੰਘ )
 ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ-19 ਆਈਸੋਲੇਸ਼ਨ ਵਾਰਡ ’ਚੋਂ ਸਿਹਤਯਾਬ ਹੋ ਕੇ ਬਾਹਰ ਆਏ ਬਾਬਾ ਗੁਰਬਚਨ ਸਿੰਘ ਪਠਲਾਵਾ, ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਅਤੇ ਸਵ. ਬਲਦੇਵ ਸਿੰਘ ਪਠਲਾਵਾ ਦੇ ਸਪੁੱਤਰ ਫ਼ਤਿਹ ਸਿੰਘ , ਨਾਲ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਵਲੋਂ  ਮੁਲਾਕਾਤ ਕਰਕੇ  ਮਹਾਂਮਾਰੀ ਦਾ ਦਲੇਰੀ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਟਾਕਰਾ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਕਿਸੇ ਵੀ ਕਿਸਮ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿਤੀ ਜਾਵੇਗੀ।  |    ਕੋਵਿਡ-19 ਆਈਸੋਲੇਸ਼ਨ ਵਾਰਡ ’ਚ ਦਾਖਲ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਡਾਕਟਰੀ ਟੀਮ, ਸਟਾਫ਼ ਨਰਸਾਂ, ਸੇਵਾਦਾਰ ਅਤੇ ਸਫ਼ਾਈ ,ਕਰਮਚਾਰੀਆਂ ਨੂੰ ਕੋਰੋਨਾ ਖ਼ਿਲਾਫ਼ ਯੁੱਧ ਦੇ ਅਸਲ ਨਾਇਕ ਕਰਾਰ ਦਿੰਦਿਆਂ, ਮਾਨਵਤਾ  ਸੇਵਾ ਦੀ ਸ਼ਲਾਘਾ ਕੀਤੀ।
           
            ੱ ਐਮ ਐਲ ਐ  ਅੰਗਦ ਸਿੰਘ  ਨੇ  ਐਸ ਐਮ ਓ ਡਾ. ਹਰਵਿੰਦਰ ਸਿੰਘ, ਡਾ. ਗੁਰਪਾਲ ਕਟਾਰੀਆ, ਮਾਈਕ੍ਰੋ ਬਾਇਓਲੋਜਿਸਟ ਰੁਪਿੰਦਰ ਸਿੰਘ, ਨਰਸਿੰਗ ਸਿਸਟਰ ਰਾਜ ਰਾਣੀ, ਗੁਰਪ੍ਰੀਤ ਕੌਰ ਸਟਾਫ਼ ਨਰਸ, ਪੂਨਮ ਬਾਲਾ ਸਟਾਫ਼ ਨਰਸ ਤੇ ਸਫ਼ਾਈ ਕਰਮਚਾਰੀ ਅਤੇ ਤਾਇਨਾਤ ਪੁਲਿਸ ਗਾਰਦ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਜ਼ਿਲ੍ਹੇ ਲਈ ਖੁਸ਼ੀ ਦੀ ਗੱਲ ਹੈ ਕਿ ਆਈਸੋਲੇਸ਼ਨ ਵਾਰਡ ’ਚ ਦਾਖਲ 18 ਮਰੀਜ਼ਾਂ ’ਚੋਂ 8 ਨੇ ਕੋਰੋਨਾ ਤੋਂ ਮੁਕਤੀ ਪਾ ਲਈ


No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...