Wednesday, April 8, 2020

ਮਨਿੰਦਰ ਸਿੰਘ ਲਾਖਮੀਰਵਾਲਾ ਰਾਸ਼ਨ ਦੇ ਨਾਲ਼ ਪਸ਼ੂਆਂ ਦੀ ਵੀ ਕਰ ਰਹੇ ਹਨ ਦੇਖ ਭਾਲ-

ਸੰਗਰੂਰ 8,ਅਪ੍ਰੈਲ (ਜੋਗਿੰਦਰ  ਸੁਨਾਮ )ਪਿੰਡ ਲਖਮੀਰਵਾਲਾ ਤੋਂ ਸਮਾਜ ਸੇਵਕ ਮਨਿੰਦਰ ਸਿੰਘ ਲਖਮੀਰਵਾਲਾ ਜੋ ਕਿ ਪਿਛਲੇ ਕਾਫ਼ੀ ਸਾਲਾਂ  ਤੋਂ ਸਮਾਜ ਸੇਵੀ ਦੇ ਕੰਮਾਂ ਵਿਚ ਤੱਤਪਰ ਰਹਿੰਦੇ ਹਨ । ਕਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਬਿਮਾਰੀ ਦੇ ਵਿੱਚ ਜਿੱਥੇ ਉਹ ਗਰੀਬਾਂ ਨੂੰ ਰਾਸ਼ਨ ਆਦਿ ਮੁਹੱਈਆ ਕਰਵਾ ਰਹੇ ਹਨ ਉੱਥੇ ਉਨ੍ਹਾਂ ਨਾਲ ਨਾਲ ਬੇਸਹਾਰਾ ਬੇਜ਼ਬਾਨ ਪਸ਼ੂਆਂ ਦੀ ਵੀ ਦੇਖਭਾਲ ਕਰ ਰਹੇ ਹਨ ।ਸੁਨਾਮ ਓਵਰਬ੍ਰਿੱਜ ਦੇ ਨੀਚੇ ਬੇਸੁਰਾ ਬੇਜ਼ਬਾਨ ਪਸ਼ੂਆਂ ਦੀ ਦੇਖਭਾਲ ਕਰਦੀ ਸੰਸਥਾਵਾਂ ਨੂੰ ਵੀ ਉਨ੍ਹਾਂ ਨੇ ਹਰਾਚਾਰਾ ਪਹੁੰਚਾ ਕੇ ਮਦਦ ਕੀਤੀ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਲਈ ਅੱਗੇ ਆਉਣ ਉਨ੍ਹਾਂ ਕਿਹਾ ਕਿ ਜਿੱਥੇ ਆਪਾਂ ਗਰੀਬ ਪਰਿਵਾਰਾਂ ਦੀ ਰਾਸ਼ਨ ਅਤੇ ਹੋਰ ਸਮੱਗਰੀ ਨਾਲ ਮਦਦ ਕਰਦੇ ਹਾਂ ਉੱਥੇ ਪਸ਼ੂਆਂ ਲਈ ਵੀ ਹਰਾ ਚਾਰਾ ਅਤੇ ਹੋਰ ਸਮੱਗਰੀ ਦੇ ਕੇ ਮਦਦ ਕਰਨੀ ਚਾਹੀਦੀ ਹੈ ਜਿੱਥੇ ਕਰੋਨਾ ਵਾਇਰਸ ਦੀ ਮਾਰ ਹੇਠਾਂ ਗਰੀਬ ਆਏ ਹਨ ਉੱਥੇ ਬੇਸਹਾਰਾ ਪਸ਼ੂਆਂ ਨੂੰ ਵੀ ਇਸ ਦੀ ਮਾਰ ਪੈ ਰਹੀ ਹੈ ਇਸ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਇਸ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਮੌਕੇ ਉਨ੍ਹਾਂ ਨਾਲ ਇਕਬਾਲ ਸਿੰਘ ਨੰਬਰਦਾਰ ਬਿੰਦਰ ਸਿੰਘ ਰੋਮਾਸ ਸਿੰਘ ਜਗਸੀਰ ਸਿੰਘ ਵਿਸ਼ਨੂੰ  ਸਿੰਘ ਹਰਮਨ ਸਿੰਘ ਹਰਜੀਤ ਸਿੰਘ ਬਿੰਦਰੀ ਸਿੰਘ ਭੋਲਾ ਸਿੰਘ ਦਰਸ਼ਨ ਸਿੰਘ ਗੁਰਦੇਵ ਸਿੰਘ   ਸੋਹਣ ਸਿੰਘ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...