Friday, April 3, 2020

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ’ਚ ਡਾਕ ਸੇਵਕਾਂ ਰਾਹੀਂ ਪੈਨਸ਼ਨ ਘਰਾਂ ਤੱਕ ਪਹੁੰਚਾਉਣ ਦਾ ਸਲੋਹ ਪਿੰਡ ’ਚ ਤਜਰਬਾ ਸਫ਼ਲ ਰਿਹਾ

ਜ਼ਿਲ੍ਹੇ ਦੇ  ਡਾਕ ਸੇਵਕਾਂ ,ਬੈਂਕਾਂ ,ਪਿੰਡਾਂ ’ ਦੇ ਵਪਾਰਕ ਪ੍ਰਤੀਨਿਧੀਆ  ਤੋਂ ਪੈਨਸ਼ਨ  ਲੈਣ 
ਖੁਦ  ਲਾਭਪਾਤਰੀਆਂ ਨੂੰ  ਵਿਨੈ ਬਬਾਲਾਨੀ ਨੇ ਦਿੱਤੀ ਪੈਨਸ਼ਨ
ਨਵਾਂਸ਼ਹਿਰ, 3 ਅਪਰੈਲ-(( ਚੇਤ ਰਾਮ  ਰਤਨ)
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ-19 ਦੇ ਕਰਫ਼ਿਊ ਦੇ ਮੱਦੇਨਜ਼ਰ ਡਾਕ ਘਰਾਂ ਦੇ ਡਾਕ ਸੇਵਕਾਂ ਰਾਹੀਂ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਲਾਭਪਾਤਰੀਆਂ ਨੂੰ ਪੈਨਸ਼ਨ ਦੇਣ ਦਾ ਸਫ਼ਲ ਤਜਰਬਾ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਵਿਨੈ ਬਬਲਾਨੀ  ਡਿਪਟੀ ਕਮਿਸ਼ਨਰ ਦੀ ਮੌਜੂਦਗੀ ’ਚ ਨਵਾਂਸ਼ਹਿਰ ਨੇੜਲੇ ਪਿੰਡ ਸਲੋਹ ਦੇ ਕੁੱਝ ਲਾਭਪਾਤਰੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਕਾਰਡ ਨਾਲ ਜੁੜੇ ਹੋਏ ਹਨ,। ਉਨਾਂ ਨੂੰ ਬਾਇਓਮੀਟਿ੍ਰਕ ਨਿਸ਼ਾਨ ਲੈ ਕੇ ਡਾਕ ਵਿਭਾਗ ਦੇ ਨੁਮਾਇੰਦੇ ਵੱਲੋਂ ਪੈਨਸ਼ਨ ਦਿੱਤੀ ਗਈ।
    ਇਸ  ਮੌਕੇ ’ਤੇ ਮੌਜੂਦ ਨਵਾਂਸ਼ਹਿਰ ਦੇ ਸਬ ਪੋਸਟ ਮਾਸਟਰ ਹਰੀ ਦੇਵ ਨੇ ਦੱਸਿਆ ਕਿ ਉਨ੍ਹਾਂ ਕੋਲ ਸਮੁੱਚੇ ਜ਼ਿਲ੍ਹੇ ’ਚ ਇਸ ਪ੍ਰਕਿਰਿਆ ਰਾਹੀਂ ਪੈਨਸ਼ਨ ਦੇਣ ਦਾ ਪ੍ਰਬੰਧ ਹੈ। ਇਸ ਪ੍ਰਕਿਰਿਆ ’ਚ ਮੋਬਾਇਲ ’ਤੇ ਓ ਟੀ ਪੀ ਆਉਂਦਾ ਹੈ , ਉਸ ਨੂੰ ਭਰਨ ਬਾਅਦ ਹੀ ਖਾਤੇ ’ਚੋਂ ਪੈਸੇ ਕੱਟੇ ਜਾਂਦੇ ਹਨ ਅਤੇ ਡਾਕ ਸੇਵਕ ਵੱਲੋਂ ਲਾਭਪਾਤਰੀ ਨੂੰ ਮੌਕੇ ’ਤੇ ਹੀ ਦੇ ਦਿੱਤੇ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਬਾਇਓਮੈਟਿ੍ਰਕ ਪ੍ਰਕਿਰਿਆ ਹੋਣ ਕਾਰਨ ਸੈਨੇਟਾਈਜ਼ ਨਾਲ ਹੱਥ ਸਾਫ਼ ਕਰਨਾ ਜਾਂ ਸਾਬਣ ਨਾ ਧੋਣਾ ਲਾਜ਼ਮੀ ਕੀਤਾ ਜਾਵੇਗਾ।
     ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੇ ਡਾਕਘਰਾਂ ਰਾਹੀਂ ਪੈਨਸ਼ਨ ਦੇ ਸਫ਼ਲ ਤਜਰਬੇ ’ਤੇ ਆਪਣੀ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਇਸ ਨਾਲ ਹੁਣ ਜ਼ਿਲ੍ਹੇ ਦੇ ਲੋਕ ਤਿੰਨ ਤਰੀਕਿਆਂ ਨਾਲ ਪੈਨਸ਼ਨ ਹਾਲ ਕਰ ਸਕਣਗੇ,।ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਸੰਤੋਸ਼ ਵਿਦੀ ਵੀ ਮੌਜੂਦ ਸਨ।


No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...