Monday, July 7, 2025
ਸਵ: ਰਵੀ ਭੂਸ਼ਣ ਗੋਇਲ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ:
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦੇ ਇੱਕ ਪੈਲਸ ਵਿਖ਼ੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਸ੍ਰੀ ਗਰੁੜ ਪੁਰਾਣ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਵੱਖ ਵੱਖ ਰਾਜਨੀਤਿਕ ਅਤੇ ਸਮਾਜਿਕ ਆਗੂਆਂ ਵੱਲੋਂ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਸੁਭਾਸ਼ ਸ਼ਰਮਾ ਜਿਨਾਂ ਵੱਲੋਂ ਹਲਕਾ ਅਨੰਦਪੁਰ ਸਾਹਿਬ ਤੋਂ ਪਿਛਲੀ ਲੋਕ ਸਭਾ ਇਲੈਕਸ਼ਨ ਲੜੀ ਗਈ ਸੀ ਨੇ ਸ੍ਰੀ ਰਵੀ ਭੂਸ਼ਣ ਗੋਇਲ ਨੂੰ ਸ਼ਰਧਾਂਜਲੀ ਭੇਂਟ ਕਰਦੇ ਕਿਹਾ ਕਿਹਾ ਕਿ ਗੋਇਲ ਜੀ ਬੰਗਾ ਇਲਾਕੇ ਦੇ ਹਰਮਨ ਪਿਆਰੇ ਵਧੀਆ ਇਨਸਾਨ ਸਨ ਜਿਨਾਂ ਵੱਲੋਂ ਮਿਊਨਸੀਪਲ ਕਮੇਟੀ ਦੇ ਪ੍ਰਧਾਨ ਹੁੰਦਿਆਂ ਸ਼ਹਿਰ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਇਸ ਮੌਕੇ ਪੰਜਾਬ ਦੇ ਕੰਟੇਨਰਜ ਅਤੇ ਵੇਅਰ ਹਾਊਸ ਨਿਗਮ ਦੇ ਚੇਅਰਮੈਨ ਅਤੇ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ,ਸਾਬਕਾ ਵਿਧਾਇਕ ਮੋਹਨ ਲਾਲ ਬੰਗਾ, ਜਿਲ੍ਹਾ ਪ੍ਰਧਾਨ ਭਾਜਪਾ ਰਾਜਵਿੰਦਰ ਸਿੰਘ ਲੱਕੀ, ਸ਼੍ਰੀਮਤੀ ਸੁਦੇਸ਼ ਸ਼ਰਮਾ,ਵਰਿੰਦਰ ਕੌਰ ਥਾਂਦੀ, ਪੂਨਮ ਮਾਨਕ,ਆਪ ਹਲਕਾ ਇੰਚਾਰਜ ਸੰਗਠਨ ਹਰਜੋਤ ਕੌਰ ਲੋਹਟੀਆ,ਸੰਜੀਵ ਭਾਰਦਵਾਜ਼, ਸਤਵੀਰ ਸਿੰਘ ਪੱਲੀ ਝਿੱਕੀ ਆਦਿ ਵੱਲੋਂ ਸਵ: ਰਵੀ ਭੂਸ਼ਣ ਗੋਇਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਸਟੇਜ ਸਕੱਤਰ ਦੀ ਭੂਮਿਕਾ ਪ੍ਰਿਤਪਾਲ ਬਜਾਜ ਵੱਲੋਂ ਨਿਭਾਉਂਦੇ ਹੋਏ ਕਿਹਾ ਗਿਆ ਕਿ ਵੱਡੀ ਗਿਣਤੀ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਸਵ:ਰਵੀ ਭੂਸ਼ਣ ਗੋਇਲ ਜੀ ਦੀ ਵਿਛੜੀ ਹੋਈ ਆਤਮਾ ਲਈ ਸੋਕ ਸੰਦੇਸ਼ ਭੇਜੇ ਗਏ ਹਨ ਸਾਡੇ ਅਦਾਰੇ ਨੂੰ ਫੋਨ ਕਰਕੇ ਓਵਰਸੀਜ ਭਾਰਤੀ ਜਨਤਾ ਪਾਰਟੀ ਦੇ ਆਗੂ ਕਰਤਾਰ ਸਿੰਘ ਲੇਹਲ ਨੇ ਡੈਨਮਾਰਕ ਤੋਂ ਵੀ ਸਵ: ਰਵੀ ਭੂਸ਼ਣ ਗੋਇਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਸਵ: ਗੋਇਲ ਜੀ ਦਾ ਬੇਟਾ ਸਾਹਿਲ ਗੋਇਲ,ਪਤਨੀ ਕ੍ਰਿਸ਼ਨਾ ਗੋਇਲ ,ਭਤੀਜੇ ਪੰਕਜ ਗੋਇਲ, ਹੈਪੀ ਗੁਪਤਾ ਦੀਪਕ ਗੁਪਤਾ, ਭਰਾ ਸੁਦੇਸ਼ ਗੁਪਤਾ, ਤੋਂ ਇਲਾਵਾ ਬਾਬਾ ਦਵਿੰਦਰ ਕੌੜਾ ਜੀ,ਕੌਂਸਲਰ ਹਿੰਮਤ ਤੇਜਪਾਲ, ਕੌਂਸਲਰ ਜੀਤ ਸਿੰਘ ਭਾਟੀਆ, ਕੌਂਸਲਰ ਜਸਵਿੰਦਰ ਸਿੰਘ ਮਾਨ, ਸਾਬਕਾ ਪ੍ਰਧਾਨ ਜਤਿੰਦਰ ਕੌਰ ਮੂੰਗਾ,ਰਾਮਾਨੰਦ ਭਨੋਟ,ਆਸ਼ੀਸ਼ ਠਾਕੁਰ, ਰਜੀਵ ਸ਼ਰਮਾ,ਡਾਕਟਰ ਰਾਜੇਸ਼ ਕੁਮਾਰ ਪੂਨੀਆ,ਅਸ਼ਵਨੀ ਭਾਰਦਵਾਜ਼, ਮੰਡਲ ਪ੍ਰਧਾਨ ਵਿੱਕੀ ਖੋਸਲਾ, ਕੌਂਸਲਰ ਅਨੀਤਾ ਖੋਸਲਾ, ਰਾਮ ਕ੍ਰਿਸ਼ਨ ਪੱਲੀ ਝਿੱਕੀ, ਲੈਕ:ਅੰਮ੍ਰਿਤ ਪਾਲ ਸਿੰਘ, ਸਤਨਾਮ ਸਿੰਘ ਬਾਲੋ, ਨਰਿੰਦਰ ਮਾਹੀ ਆਦਿ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment