Wednesday, April 22, 2020

ਵਿਧਾਇਕ ਬੰਗਾ ਡਾਕਟਰ ਸੁੱਖੀ ਨੇ ਅੱਜ ਦਾਣਾ ਮੰਡੀ ਬੰਗਾ ਦਾ ਦੌਰਾ ਕੀਤਾ ਸਰਕਾਰ ਵਲੋਂ ਖਰੀਦ ਤੇ ਦਰਸਾਈ ਸੰਤੁਸ਼ਟੀ

ਬੰਗਾ 22, ਅਪ੍ਰੈਲ (ਮਨਜਿੰਦਰ ਸਿੰਘ ) ਅੱਜ ਵਿਧਾਇਕ ਬੰਗਾ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਬੰਗਾ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ਼ ਵਾਰਤਾ ਕਰਦਿਆਂ ਕਿਹਾ ਕਿ ਸਰਕਾਰ ਦੇ ਦਾਵਿਆਂ ਅਨੁਸਾਰ ਅੱਜ ਉਨ੍ਹਾਂ ਨੂੰ ਬੰਗਾ ਮੰਡੀ ਵਿੱਚ ਇਹ ਦੇਖਣ ਨੂੰ ਮਿਲੀਆਂ ਕਿ ਕਿਸਾਨ ਨੂੰ ਮੰਡੀਆਂ ਵਿੱਚ ਜਿਆਦਾ ਦੇਰ ਬੈਠਣਾ ਨਹੀਂ ਪੈ ਰਿਹਾ ਤੇ ਉਨ੍ਹਾਂ ਦੀ ਫ਼ਸਲ ਸਮੇਂ ਅਨੁਸਾਰ ਚੁਕੀ ਜਾ ਰਹੀ ਹੈ ਪਰ ਸਰਕਾਰ ਦੇ ਦਾਵਿਆਂ ਅਨੁਸਾਰ ਕਿਸਾਨਾਂ ਨੂੰ ਭੁਗਤਾਂਨ ਨਹੀਂ ਹੋ ਰਿਹਾ  ਮਾਰਕਫੈਡ ਵਲੋਂ ਹੁਣ  5 ਦਿਨ ਬੀਤ ਜਾਨ ਤੱਕ ਕੋਈ ਵੀ ਪੈਸਾ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ | ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦਾ ਭੁਗਤਾਨ ਸਮੇਂ ਸਿਰ ਕੀਤਾ ਜਾਵੇ ਤਾਂ ਕੀ ਕਿਸਾਨਾਂ  ਤੇ ਬੋਜ ਨਾ ਪਵੇ | ਕਿਸਾਨਾਂ ਦੀਆਂ ਲਿਮਟਾ ਵਿੱਚ 31 ਮਾਰਚ ਤੋਂ ਪਹਿਲਾ ਹੀ ਵਿਆਜ ਪਾ ਕੇ ਪੈਸੇ ਕਟ ਲਏ ਗਏ ਜੋ ਕੀ ਮੌਕੇ ਦੇ ਹਲਾਤਾਂ ਮੁਤਾਬਿਕ ਨਹੀਂ ਕਰਨਾ ਚਾਹੀਦਾ ਸੀ | ਪੱਲੇਦਾਰ ਅਤੇ ਮਜਦੂਰਾਂ ਬਾਰੇ ਬੋਲਦਿਆਂ ਐਮ ਐਲ ਏ  ਨੇ ਕਿਹਾ ਪੱਲੇਦਾਰਾ ਦਾ ਕੰਮ ਇਸ ਤਰਾਂ ਦਾ ਹੈ ਕਿ ਸੋਸ਼ਲ ਡਿਸਟੈਂਸ ਰਖਣਾ  ਨਾਮੁਮਕਿਨ ਹੈ ਇਸ ਲਈ ਸਰਕਾਰ ਨੂੰ ਚਾਹਿਦਾ ਹੈ ਕਿ ਇਨ੍ਹਾਂ ਨੂੰ ਪੀ ਪੀ ਈ ਕਿੱਟਾ ਮੁਹਈਆ ਕਰਾਈਆ ਜਾਨ ਅਤੇ ਇਨ੍ਹਾਂ ਦੀ ਸਿਹਤ ਦਾ ਖਾਸ ਧਿਆਨ  ਰੱਖਿਆ ਜਾਵੇ | ਮਜਦੂਰਾਂ ਅਤੇ ਆੜਤੀਆ ਦੇ  ਜੋਖ਼ਮ ਨੂੰ ਦੇਖਦਿਆ ਉਨ੍ਹਾਂ ਦੇ ਬੀਮੇ ਹੋਣੇ ਚਾਹੀਦੇ ਹਨ | ਅੰਤ ਵਿੱਚ ਉਨ੍ਹਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਮੁਲਾਜਮਾਂ ਦੇ ਕੰਮ ਤੇ ਸੰਤੁਸ਼ਟੀ ਪ੍ਰਗਟਾਈ |ਇਸ ਮੌਕੇ ਉਨ੍ਹਾਂ ਨਾਲ਼ ਸ਼੍ਰੋਮਣੀ ਅਕਾਲੀ ਦਲ ਜਿਲਾ ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਜਸਵਿੰਦਰ  ਮਾਨ,  ਸੀਨੀਅਰ ਬੀ ਜੇ ਪੀ ਲੀਡਰ ਅਤੇ ਆੜਤੀ ਸੰਜੀਵ ਜੈਨ,ਜੀਤ ਭਾਟੀਆ ਐਮ ਸੀ  ਅਤੇ ਸਤਨਾਮ ਸਿੰਘ ਲਾਦੀਆ ਹਾਜਰ ਸਨ 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...