Thursday, April 23, 2020

ਸ਼ਰਾਬ ਦੀ ਵਿਕਰੀ ਤੇ ਮੰਜੂਰੀ ਨਾ ਦੇਣਾ ਸੈਂਟਰ ਸਰਕਾਰ ਦਾ ਗ਼ਲਤ ਫੈਸਲਾ : ਮੁੱਖ ਮੰਤਰੀ ਪੰਜਾਬ

23, ਅਪ੍ਰੈਲ (ਮਨਜਿੰਦਰ ਸਿੰਘ ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ  ਜਗ ਬਾਣੀ ਨੂੰ ਆਨਲਾਈਨ  ਇੰਟਰਵਿਉ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਮਜੂਦਾ  ਹਾਲਾਤਾਂ  ਬਾਰੇ ਵਿਚਾਰ ਵਟਾਂਦਰਾ ਕੀਤਾ | ਸ਼ਰਾਬ ਦੀ ਵਿਕਰੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁਖ ਮੰਤਰੀ ਪੰਜਾਬ ਨੇ ਦੱਸਿਆ ਕਿ ਇਸ ਦੀ ਵਿਕਰੀ ਲਈ ਅਸੀਂ ਸੈਂਟਰ ਸਰਕਾਰ ਤੋਂ ਮੰਜੂਰੀ ਮੰਗੀ ਸੀ ਜਿਸ ਨੂੰ ਸੈਂਟਰ ਸਰਕਾਰ ਨੇ ਨਾਮੰਜੂਰ ਕਰ ਦਿੱਤਾ ਹੈ | ਜਿਸ ਨਾਲ਼ ਸਾਨੂੰ 6200 ਕਰੋੜ ਦਾ ਨੁਕਸਾਨ ਹੋਵੇਗਾ ਭਾਰਤ ਸਰਕਾਰ ਸਾਡਾ ਜੀ ਐਸ ਟੀ ਦਾ  ਪੈਸਾ ਵੀ ਨਹੀਂ ਦੇ ਰਹੀ ਨਾ ਹੀ ਕੋਈ ਇਕ ਪੈਸੇ ਦੀ ਮਦਦ ਕਰ ਰਹੀ ਹੈ ਉਲਟਾ ਸਾਡੀ ਕਮਾਈ ਦੇ ਸਾਧਨਾ ਤੇ ਰੋਕ ਲਾ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਰਾਬ ਦੀ ਵਿਕਰੀ ਤੇ ਰੋਕ ਲਾਉਣ ਦਾ ਕੋਈ ਵੀ ਲੋਜਿਕ ਨਹੀਂ ਬਣਦਾ ਜੇ ਸਬਜ਼ੀਆਂ ਅਤੇ ਫਲ ਵਿਕ ਰਹੇ ਹਨ ਤਾਂ ਸ਼ਰਾਬ ਦੀ ਬੰਦ ਬੋਤਲ  ਵੇਚਣ ਵਿੱਚ ਕੀ ਪ੍ਰੋਬਲਮ ਹੈ ਜਿਸ ਨਾਲ਼ ਕੋਰੋਨਾ ਦਾ ਕੋਈ  ਸੰਬੰਧ ਨਹੀਂ  ਬਣਦਾ|                                           ਇਸ ਬਾਰੇ ਜਦੋ ਇਸ ਮੀਡੀਆ ਦੇ ਪੱਤਰਕਾਰ ਨੇ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ  ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਸ਼ਰਾਬ ਦੀ ਵਿਕਰੀ ਲਈ ਹਾਲਾਤ ਅਨੁਕੂਲ ਨਹੀਂ ਹਨ ਇਸ ਨਾਲ਼ ਸੋਸ਼ਲ ਡਿਸਟੈਂਸੀਗ  ਦੀ ਉਲੰਗਣਾ ਹੋ ਸਕਦੀ  ਹੈ ਅਤੇ  ਝਗੜਿਆਂ ਦਾ ਵੀ ਖ਼ਤਰਾ ਬਣ ਸਕਦਾ ਹੈ ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਥੋੜ੍ਹਾ ਸਮਾਂ ਹੋਰ ਸਬਰ ਕਰਨ ਦੀ ਅਪੀਲ ਕੀਤੀ | 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...