Saturday, April 4, 2020

ਮੋਮਬੱਤੀਆਂ ਜਗਾਉਣ ਨਾਲ਼ ਕੋਈ ਹੱਲ ਨਹੀਂ ਹੋਣਾ ਸਿਰਫ ਆਰਥਿਕ ਨੁਕਸਾਨ ਹੀ ਹੋਵੇਗਾ ----:ਹਰਪ੍ਰਭਮਹਿਲ

ਬੰਗਾ,/ 4ਅਪ੍ਰੈਲ (ਮਨਜਿੰਦਰ ਸਿੰਘ,)   ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ 5 ਅਪ੍ਰੈਲ ਨੂੰ ਰਾਤ 9ਵਜੇ 9ਮਿੰਟ ਮੋਮਬੱਤੀਆਂ ਜਗਾਉਣ ਦੀ ਦੇਸ਼ ਵਾਸੀਆਂ ਨੂੰ ਕੀਤੀ ਅਪੀਲ ਬਾਰੇ ਪੱਤਰਕਾਰਾਂ ਨਾਲ਼ ਗੱਲ ਕਰਦੀਆਂ ਸ਼੍ਰੀ ਹਾਰਪ੍ਰਭਮਹਿਲ ਸਿੰਘ ਬਰਨਾਲਾ ਜਿਲਾ ਪ੍ਰਧਾਨ ਲੋਕ ਇੰਨਸਾਫ ਪਾਰਟੀ ਅਤੇ ਮੇਂਬਰ ਕੋਰ ਕਮੇਟੀ ਨੇ ਕਿਹਾ ਇਸ ਵੇਲੇ ਦੇਸ਼ ਦੇ ਲੋਕਾਂ ਨੂੰ  ਚੰਗੇ ਸਰਕਾਰੀ ਹਸਪਤਾਲਾਂ ਅਤੇ ਪੋਸ਼ਟਿਕ ਖਾਣੇ ਦੀ ਲੋੜ ਹੈ ਮੋਮਬੱਤੀਆਂ ਜਗਾਉਣ ਨਾਲ਼ ਲੋਕਾਂ ਦਾ  ਪੇਟ ਨਹੀਂ ਭਰਨਾ ਤੇ ਨਾ ਹੀ ਕੋਈ ਹੋਰ  ਫਾਇਦਾ ਹੋਣਾ ਹੈ ਉਲਟਾ ਆਰਥਿਕ ਨੁਕਸਾਨ ਹੀ ਹੋਣਾ ਹੈ  10 ਰੁ ਦੀ ਇਕ ਮੋਮਬੱਤੀ ਦੇ ਹਿਸਾਬ ਨਾਲ਼ ਇਕ ਸੋ ਤੀਹ ਕਰੋੜ ਅਬਾਦੀ ਦਾ 1300 ਕਰੋੜ ਬਣਦਾ ਹੈ ਜੇ ਇਹੀ ਪੈਸਾ ਵੈਂਟੀਲੇਟਰਾ ਅਤੇ ਹੋਰ ਸਿਹਤ ਸਹੂਲਤਾਂ ਤੇ  ਖਰਚ ਕੀਤਾ ਜਾਵੇ ਤਾਂ ਕਈ ਦੇਸ਼ ਵਾਸੀਆਂ ਦੀ ਜਾਨ ਬਚਾਈ ਜਾ ਸਕਦੀ ਹੈ |ਸੈਂਟਰ ਦੀ ਸਰਕਾਰ ਪੰਜਾਬ ਨਾਲ਼ ਵਿਤਕਰਾ ਕਰ ਰਹੀ ਹੈ ਪੰਜਾਬ ਨੂੰ  ਜੀ ਐਸ ਟੀ ਦਾ 6000 ਕਰੋੜ ਨਹੀਂ ਦਿੱਤਾ ਗਿਆ  ਅਤੇ ਆਰ ਬੀ ਆਈ ਵਲੋਂ ਰਾਜਾ ਨੂੰ ਇਸ ਬਿਮਾਰੀ ਨਾਲ਼ ਲੜਨ ਲਈ 1ਲੱਖ 70 ਕਰੋੜ ਵਾਲਾ ਹਿਸਾ ਵੀ ਨਹੀਂ ਦਿੱਤਾ ਗਿਆ ਹੁਣ ਵਰਲਡ ਬੈਂਕ ਨੇ ਦੇਸ਼ ਨੂੰ 1 ਲੱਖ ਬਿਲੀਅਨ ਦੇਣ ਦਾ ਐਲਾਨ ਕੀਤਾ ਹੈ ਪਰ ਉਸ ਚੋ ਵੀ ਪੰਜਾਬ ਨੂੰ ਕੁਝ ਮਿਲਣ ਦੀ ਆਸ ਨਹੀਂ l ਪੰਜਾਬ ਦੇ ਹਸਪਤਾਲਾਂ ਦੀ ਹਾਲਤ ਬਹੁਤ ਤਰਸਯੋਗ ਹੈ | ਪੰਜਾਬ ਸਰਕਾਰ ਕੋਲ ਆਪਣੇ ਐਮ ਐਲ ਏ ਦੀਆਂ ਤਨਖਾਵਾ ਵਧਾਉਣ ਲਈ ਤਾਂ ਪੈਸਾ ਹੈ ਪਰ ਚੰਗੀਆਂ  ਸਿਹਤ ਸਹੂਲਤਾਂ ਅਤੇ ਚੰਗੀ ਸਿਖਿਆ  ਦੇਣ ਲਈ ਕੁਝ ਨਹੀਂ | ਪਿੰਡਾਂ ਦੀਆਂ ਗੈਰ ਸਰਕਾਰੀ ਸਮਾਜ ਸੇਵੀ  ਸੰਸਥਾਵਾਂ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ਼ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਪੂਰੀ ਮਦਦ ਕਰ ਰਹੀਆ ਹਨ ਜੋ ਕਿ 12-12 ਘੰਟੇ ਡਿਉਟੀ ਕਰ ਰਹੇ ਹਨ ਪਰ ਸਰਕਾਰ ਵਲੋਂ ਇਨ੍ਹਾਂ ਨੂੰ ਵੀ ਲੋੜ ਦਾ ਸਾਮਾਨ ਮਾਸਕ, ਦਸਤਾਨੇ, ਖਾਣਾ    ਵਗੈਰਾ ਨਹੀਂ ਮਿਲ ਰਿਹਾ | ਅੰਤ ਵਿੱਚ ਜਿਲਾ  ਪ੍ਰਧਾਨ  ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਪ੍ਰਧਾਨ ਮੰਤਰੀ ਜੀ ਧਰਮ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਕੁਝ ਕਰ ਕੇ ਦਿਖਾਓ ਗੱਲਾਂ ਨਾਲ਼ ਪਕੌੜੇ ਨਾ ਬਣਾਓ ਆਪ ਜੀ ਦਾ ਕੁਝ ਨਹੀਂ ਜਾਨਾ ਉਨ੍ਹਾਂ ਬਾਰੇ ਸੋਚੋ ਜਿਨ੍ਹਾਂ ਪਰਿਵਾਰਾਂ ਦਾ ਕੋਈ ਮੈਂਬਰ  ਇਸ ਮਹਾਮਾਰੀ ਕਾਰਨ ਅਤੇ ਆਪ ਦੀ ਅਣਗਹਲੀ ਕਾਰਨ ਇਸ ਦੁਨੀਆ ਤੋਂ ਚਲਾ ਜਾਣਾ ਹੈ |

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...