Thursday, April 9, 2020

ਕਰੋਨਾ ਵਾਇਰਸ ਨਾਲ ਮ੍ਰਿਤਕ ਹੋਣ ਵਾਲੇ ਵਿਅਕਤੀ ਦਾ ਸੰਸਕਾਰ ਮਨੁੱਖੀ ਅਧਿਕਾਰ ਮੰਚ ਵਲੋਂ ਕਰਨ ਲਈ ਪੰਜਾਬ ਸਰਕਾਰ ਨੂੰ ਬੇਨਤੀ ਪੱਤਰ ਭੇਜਿਆ---ਚੇਤ ਰਾਮ ਰਤਨ

ਨਵਾਂਸ਼ਹਿਰ    9ਐਪ੍ਰਲ ,(.ਚਰਨਦੀਪ ਰਤਨ, ਮਨਜਿੰਦਰ ਸਿੰਘ )   ਦੁਨੀਆਂ ਵਿੱਚ ਕਰੋਨਾ ਵਾਇਰਸ  ਮਹਾਂਮਾਰੀ ਨੇ ਦੁਨੀਆਵੀ ਰਿਸ਼ਤਿਆਂ ਨੂੰ ਖ਼ਤਮ ਕਰਨ ਲਈ ਲੋਕਾਂ ਵਲੋਂ ਆਪਣੀ ਮੌਤ ਦੇ  ਡਰ-ਭੈਅ  ਕਰਨ ਕਰਕੇ ਇਸ ਬੀਮਾਰੀ ਨਾਲ  ਮੌਤ ਉਪਰੰਤ ਸੰਸਕਾਰ,ਮੋਡਾ ਦੇਣ ਤੋਂ ਇੰਨਕਾਰ ਕਰਨ ਦੀਆਂ ਘਟਨਾਵਾਂ ਨੇ ਮੈਨੂੰ ਝਿੰਜੋੜਰ ਕੇ ਰੱਖ ਦਿੱਤਾ।ਮੈਂ ਮਨੁੱਖੀ ਅਧਿਕਾਰ ਮੰਚ ਪੰਜਾਬ ਦਾ ਚੇਅਰਮੈਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਚੇਤ ਰਾਮ ਰਤਨ ਅਤੇ ਉਨ੍ਹਾਂ ਦੀ ਟੀਮ ਨੇ ਫੈਸਲਾ ਕੀਤਾ ਕਿ ਮਿ੍ਤਕ ਵਿਅਕਤੀ ਦੀ ਦੇਹ ਨੂੰ ਕੰਧਾਂ , ਸੰਸਕਾਰ ਆਗਣੀ ਭੇਟ, ਫੁੱਲ ਚੁਗਣ ਦੀ ਰਸਮ ਖੁਦ ਕਰਨਗੇ। ਅੱਜ ਇਥੇ ਰਾਮ ਜੀ ਲਾਲ ਸਾਬਕਾ ਐਸ਼ ਐਸ ਪੀ ਅਤੇ ਕੌਮੀ ਸਪ੍ਰਸਤ ਦੀ ਅਗਵਾਈ ਹੇਠ  ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਜਗਦੀਸ਼ ਸਿੰਘ ਜੌਹਲ ਐਸ ਡੀ ਐਮ ਨਵਾਂਸ਼ਹਿਰ ਲਿਖ਼ਤੀ ਬੇਨਤੀ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਮੰਚ ਪ੍ਰਮਾਤਮਾ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ  ਇਸ ਬੀਮਾਰੀ ਨਾਲ ਕਿਸੇ ਵੀ ਮਨੁੱਖ ਦੀ ਮੌਤ ਨਾ ਹੋਵੇ। ਜੇਕਰ ਕੁਦਰਤ ਦੇ ਭਾਣੇ ਨਾਲ ਅਜਿਹੀ ਘਟਨਾ ਵਾਪਰਦੀ ਹੈ ਤਾਂ ਮਨੁੱਖੀ ਅਧਿਕਾਰ ਮੰਚ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤੀ ਬੇਨਤੀ ਲਈ ਤਿਆਰ ਰਹਿਣਗੇ। 
              ਇਸ ਮੋਕੇ ਮਨਜਿੰਦਰ ਸਿੰਘ ਬੁਲਾਰਾ ਪੰੰਜਾਬ, ਉਂਕਾਰ ਸਿੰਘ ਰਾਏ ਪ੍ਰਧਾਨ ਯੁਥ ਦੋਆਬਾ, ਹਰਨੇਕ ਸਿੰਘ ਦੁਸਾਂਝ ਚੇਅਰਮੈਨ ਬੰਗਾ, ਦੀਦਾਰ ਸਿੰਘ ਰੂਪਰਾਏ ਦੋਆਬਾ ਚੇਅਰਮੈਨ, ਸੰਜੀਵ ਕੈਂਥ ਸ਼ਹਿਰੀ ਪ੍ਰਧਾਨ, ਗੁਰਬਚਨ ਸਿੰਘ ਚੇਅਰਮੈਨ ਬੰਗਾ, ਕੁਲਦੀਪ ਭੂਸ਼ਨ ਪੰਨਾ ਜ਼ਿਲ੍ਹਾ ਸੈਕਟਰੀ, ਡਾ਼ ਦੀਪਕ ਪਾਂਡੇ ਚੇਅਰਮੈਨ ਹੁਸ਼ਿਆਰਪੁਰ , ਬਲਵਿੰਦਰ ਕੁਮਾਰ ਮਹੇ  ਚੇਅਰਮੈਨ  ਨਵਾਂਸ਼ਹਿਰ,ਆਦਿ ਨੇ ਮਨੁਖਤਾ ਦੇ  ਲੲੀ   ਪੂਰਨ ਸਹਿਯੋਗ ,ਸਹਿਮਤੀ  ਪ੍ਰਗਟਾਈ  ਤੇ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...